ਸਰਕਾਰੀ ਰਾਸ਼ਨ ਡੀਪੂ ’ਤੇ ਕਣਕ ਦੀਆਂ ਪਰਚੀਆਂ ਨਾ ਕੱਟਣ ’ਤੇ ਲਾਭਪਾਤਰੀਆਂ ਵਲੋਂ ਪ੍ਰਦਰਸ਼ਨ
ਬਠਿੰਡਾ, 16 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਬੀਬੀਵਾਲਾ ਸੜਕ ’ਤੇ ਖੱਦਰ ਭੰਡਾਰ ਵਾਲੀ ਗਲੀ ’ਚ ਸਥਿਤ ਸਰਕਾਰੀ ਰਾਸ਼ਨ ਡਿਪੂ ’ਤੇ ਆਉਂਦੀ ਸਸਤੀ ਕਣਕ ਦੀਆਂ ਪਰਚੀਆਂ ਨਾ ਕੱਟਣ ਨੂੰ ਲੈ ਕੇ ਲਾਭਪਾਤਰੀਆਂ ਵਲੋਂ ਸੜਕੀ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉੱਕਤ ਡਿਪੂ ਉਪਰ ਸਰਕਾਰੀ ਤੌਰ ’ਤੇ ਮਿਲਦੀ ਸਸਤੀ ਕਣਕ ਆਈ ਹੋਈ ਹੈ ਪਰ ਡਿਪੂ ਹੋਲਡਰ ਵਲੋਂ ਉਨ੍ਹਾਂ ਦੀਆਂ ਪਰਚੀਆਂ ਕੱਟਣ ਤੋਂ ਆਨਾ-ਕਾਨੀ ਕੀਤੀ ਜਾ ਰਹੀ ਤੇ ਸਾਰੇ ਲੋਕ ਦਿਹਾੜੀ-ਮਜ਼ਦੂਰੀ ਕਰਨ ਵਾਲੇ ਹੋਣ ਕਰਕੇ ਉਨ੍ਹਾਂ ਨੂੰ ਪਰਚੀ ਲਈ ਨਿੱਤ ਇੱਥੇ ਆਉਣਾ ਔਖਾ ਹੈ।
ਭ
ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਮਾਮਲਾ ਦੱਸਦੇ ਹੋਏ ਪ੍ਰਦਰਸ਼ਨਕਾਰੀ। ਤਸਵੀਰ : ਲਵਲੀ
17-08-2026
ਬਠਿੰਡਾ, 16 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਬੀਬੀਵਾਲਾ ਸੜਕ ’ਤੇ ਖੱਦਰ ਭੰਡਾਰ ਵਾਲੀ ਗਲੀ ’ਚ ਸਥਿਤ ਸਰਕਾਰੀ ਰਾਸ਼ਨ ਡਿਪੂ ’ਤੇ ਆਉਂਦੀ ਸਸਤੀ ਕਣਕ ਦੀਆਂ ਪਰਚੀਆਂ ਨਾ ਕੱਟਣ ਨੂੰ ਲੈ ਕੇ ਲਾਭਪਾਤਰੀਆਂ ਵਲੋਂ ਸੜਕੀ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉੱਕਤ ਡਿਪੂ ਉਪਰ ਸਰਕਾਰੀ ਤੌਰ ’ਤੇ ਮਿਲਦੀ ਸਸਤੀ ਕਣਕ ਆਈ ਹੋਈ ਹੈ ਪਰ ਡਿਪੂ ਹੋਲਡਰ ਵਲੋਂ ਉਨ੍ਹਾਂ ਦੀਆਂ ਪਰਚੀਆਂ ਕੱਟਣ ਤੋਂ ਆਨਾ-ਕਾਨੀ ਕੀਤੀ ਜਾ ਰਹੀ ਤੇ ਸਾਰੇ ਲੋਕ ਦਿਹਾੜੀ-ਮਜ਼ਦੂਰੀ ਕਰਨ ਵਾਲੇ ਹੋਣ ਕਰਕੇ ਉਨ੍ਹਾਂ ਨੂੰ ਪਰਚੀ ਲਈ ਨਿੱਤ ਇੱਥੇ ਆਉਣਾ ਔਖਾ ਹੈ। ਉਨ੍ਹਾਂ ਦੋਸ਼ ਲਗਾਏ ਕਿ ਡਿਪੂ ਹੋਲਡਰ ਉੱਪਰ ਸੱਤਾਧਾਰੀ ਧਿਰ ਦੇ ਕੁਝ ਵਿਅਕਤੀ ਦਬਾਓ ਪਾ ਰਹੇ ਹਨ ਕਿ ਉਹ ਖ਼ੁਦ ਕੋਲ ਬੈਠ ਕੇ ਪਰਚੀਆਂ ਕਟਵਾਉਣਗੇ ’ਤੇ ਨਜਾਇਜ਼ ਦਖ਼ਲ-ਅੰਦਾਜ਼ੀ ਕਰ ਰਹੇ ਹਨ ਤੇ ਉਨ੍ਹਾਂ ਦੇ ਦਬਾਓ ਹੇਠ ਸਬੰਧਿਤ ਇੰਸਪੈਕਟਰ ਨੇ ਇਸ ਡਿਪੂ ਹੋਲਡਰ ਦਾ ਪਰਚੀ ਕੱਟਣ ਵਾਲਾ ਕੋਡ ਬੰਦ ਕਰ ਦਿੱਤਾ ਹੈ, ਜਿਸ ਦੇ ਰੋਸ ਵਜੋਂ ਉਹ ਸੜਕ ’ਤੇ ਉੱਤਰਨ ਲਈ ਮਜਬੂਰ ਹੋਏ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਭਾਰਤੀ ਜਨਤਾ ਪਾਰਟੀ ਦੇ ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਮੌਕੇ ’ਤੇ ਪੁੱਜੇ, ਜਿੰਨ੍ਹਾਂ ਨੇ ਤੁਰੰਤ ਫ਼ੋਨ ’ਤੇ ਸਬੰਧਿਤ ਇੰਸਪੈਕਟਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਛੇਤੀ ਪਰਚੀਆਂ ਕੱਟ ਕੇ ਕਣਕ ਵੰਡਣ ਲਈ ਕਿਹਾ ਤੇ ਉਨ੍ਹਾਂ ਦੇ ਇਸ ਭਰੋਸੇ ਬਾਅਦ ਲੋਕਾਂ ਨੇ ਧਰਨਾ ਖ਼ਤਮ ਕੀਤਾ। ਸਿੰਗਲਾ ਨੇ ਦੋਸ਼ ਲਗਾਉਂਦੇ ਕਿਹਾ ਕਿ ਰਾਸ਼ਨ ਡੀਪੂਆਂ ’ਤੇ ਸਸਤੀ ਕਣਕ ਕੇਂਦਰ ਸਰਕਾਰ ਵਲੋਂ ਭੇਜੀ ਜਾ ਰਹੀ ਹੈ, ਜਿਸ ਦੀ ਵੰਡ ਖ਼ੁਰਾਕ ਸਪਲਾਈ ਮਹਿਕਮੇ ਨੇ ਕਰਨੀ ਹੈ ਪਰ ਇਸ ਵੰਡ ’ਚ ਆਪ ਦੇ ਕੁਝ ਆਗੂ ਬੇਵਜ੍ਹਾ ਦਖ਼ਲ ਦੇ ਰਹੇ ਹਨ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੰਗਲਾ ਅਤੇ ਲਾਭਪਾਤਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਛੇਤੀ ਕਣਕ ਦੀ ਵੰਡ ਨਾ ਕੀਤੀ ਗਈ ਤੇ ਸਿਆਸੀ ਦਖ਼ਲ ਬੰਦ ਨਾ ਕੀਤਾ ਗਿਆ ਤਾਂ ਉਹ ਮੁੜ ਸੜਕਾਂ ’ਤੇ ਉੱਤਰਨਗੇ।