17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਲਹਿਰਾ ਮੁਹੱਬਤ ਦੇ ਕਿਸਾਨਾਂ ਨੇ ਭਾਰਤਮਾਲਾ ਪ੍ਰਜੋਕੈਟ ਦੀ ਕ੍ਰਿਸ਼ਨਾ ਕੰਸਟਰੱਕਸ਼ਨ ਕੰਪਨੀ ਦਾ ਗੇਟ ਜਾਮ ਕਰਕੇ ਕੀਤੀ ਨਾਅਰੇਬਾਜ਼ੀ

ਲਹਿਰਾ ਮੁਹੱਬਤ, 16 ਅਗਸਤ (ਸੁਖਪਾਲ ਸਿੰਘ ਸੁੱਖੀ)- ਲਹਿਰਾ ਮੁਹੱਬਤ ਦੇ ਕਿਸਾਨਾਂ ਨੇ ਐਨ. ਐਚ.

ਲਹਿਰਾ ਮੁਹੱਬਤ ਦੇ ਕਿਸਾਨ ਕ੍ਰਿਸ਼ਨਾ ਕੰਟਰਕਸ਼ ਕੰਪਨੀ ਦੇ ਪਲਾਂਟ ਦਾ ਗੇਟ ਜਾਮ ਕਰਕੇ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ: ਸੁਖਪਾਲ ਸਿੰਘ ਸੁੱਖੀ 17-08-2026
ਲਹਿਰਾ ਮੁਹੱਬਤ, 16 ਅਗਸਤ (ਸੁਖਪਾਲ ਸਿੰਘ ਸੁੱਖੀ)- ਲਹਿਰਾ ਮੁਹੱਬਤ ਦੇ ਕਿਸਾਨਾਂ ਨੇ ਐਨ.ਐਚ.ਏ.ਆਈ ਦੇ ਭਾਰਤਮਾਲਾ ਪ੍ਰੋਜੈਕਟ ਐਕਸਪ੍ਰੈਸ ਵੇਅ 754-ਏ ਜਾਮ ਨਗਰ-ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉਸਾਰੀ ਦੌਰਾਨ ਮੰਗ ਅਨੁਸਾਰ ਸਮੱਸਿਆਵਾਂ ਨੂੰ ਅਣਦੇਖੀ ਕਰਨ ਖ਼ਿਲਾਫ਼ ਕ੍ਰਿਸ਼ਨਾ ਕੰਸਟਰੱਕਸ਼ਨ ਕੰਪਨੀ ਦਾ ਲਹਿਰਾ ਬੇਗਾ ਕੋਲ ਦੇ ਪਲਾਂਟ ਦਾ ਮੁੱਖ ਗੇਟ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਆਗੂ ਜਗਦੇਵ ਸਿੰਘ ਲਹਿਰਾ, ਜਥੇਦਾਰ ਸੁਖਪਾਲ ਸਿੰਘ ਸੁੱਖੀ ਨੇ ਕਿਹਾ ਕਿ ਨਵੀਂ ਬਣ ਰਹੀ ਸੜਕ ਲਈ ਜੋ ਕਿਸਾਨਾਂ ਦੀ ਜ਼ਮੀਨ ਅਕਵਾਇਰ ਹੋਈ ਹੈ ਤੇ ਉਸ ਦੇ ਨਾਲ ਲੱਗਦੀਆਂ ਲਗਭਗ 100 ਏਕੜ ਜ਼ਮੀਨ ਲਈ ਲੱਗਦੇ ਨਹਿਰੀ ਪਾਣੀ ਦੀਆਂ ਪੁਲੀਆਂ ਪੱਕੀਆਂ ਨਹੀਂ ਬਣੀਆਂ ਤੇ ਜਿਸ ਕਰਕੇ ਸਾਲ ਭਰ ਤੋਂ ਨਹਿਰੀ ਪਾਣੀ ਨਹੀਂ ਮਿਲ ਰਿਹਾ ਹੈ। ਜਿਸ ਲਈ ਪੱਕੀ ਪੁਲੀ ਤਾਂ ਨਹੀਂ ਬਣਾਈ ਘਟੀਆ ਮਿਆਰ ਦੀਆਂ ਪਾਈਪਾਂ ਪਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਮੋਟਰਾਂ ਦੀ ਸਪਲਾਈ ਲਈ 11 ਕੇ.ਵੀ ਲਾਈਨਾਂ ਡਬਲ ਮੰਗ ਕੀਤੀ ਸੀ ਜੋ ਸਿੰਗਲ ਪਾਈਆਂ ਜਾ ਰਹੀਆਂ ਹਨ। ਬਾਰਿਸ਼ ਕਾਰਨ ਸੜਕ ਦੇ ਨਾਲ ਲੱਗਦੇ ਖੇਤਾਂ ਵਿਚ ਘਾਰ ਪੈਣ ਕਰਕੇ ਰੇਤ ਨਾਲ ਝੋਨਾ ਭਰ ਗਿਆ ਹੈ।ਫ਼ਸਲ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਜਿਸ ਦੇ ਹੱਲ ਲਈ ਕਈ ਵਾਰ ਲਿਖਤੀ ਪੱਤਰ ਦਿੱਤੇ ਹਨ। ਸੁਣਵਾਈ ਨਾ ਹੋਣ ਕਾਰਨ ਅੱਜ ਰੋਹ ਵਿਚ ਪੀੜਿਤ ਕਿਸਾਨਾਂ ਨੇ ਕੰਪਨੀ ਦਾ ਗੇਟ ਬੰਦ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਖਚਰਨ ਸਿੰਘ, ਜਸਵੰਤ ਸਿੰਘ, ਜਗਤਾਰ ਸਿੰਘ, ਗੋਲਡੀ ਸੇਖੋਂ, ਕਰਨ ਸਿੱਧੂ, ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਇਸ ਸਮੇਂ ਕੰਪਨੀ ਦੇ ਪ੍ਰਬੰਧਕਾਂ ਨੇ ਜ਼ਿੰਮੇਵਾਰੀ ਲੈ ਕੇ ਧਰਨਾਕਾਰੀ ਕਿਸਾਨਾਂ ਨੂੰ ਮਸਲੇ ਦੇ ਹੱਲ ਦਾ ਵਿਸ਼ਵਾਸ ਦਿਵਾਇਆ। ਜਿਸ ਮਗਰੋਂ ਕਿਸਾਨਾਂ ਨੇ ਧਰਨਾ ਚੁੱਕਿਆ।
ਪਿਛਲੀ ਖ਼ਬਰ ਬਸਪਾ ਨੇ ਦੇਸ਼ ਦੇ ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਬੱਲ੍ਹੋ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਸਟੇਟ ਐਵਾਰਡ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।