17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬਠਿੰਡਾ ਜੇਲ੍ਹ ’ਚ ਦੋ ਹਵਾਲਾਤੀਆਂ ਵਲੋਂ ਹਵਾਲਾਤੀ ਦੀ ਕੁੱਟਮਾਰ, ਤਿੱਖੀ ਚੀਜ਼ ਨਾਲ ਹਮਲਾ

ਬਠਿੰਡਾ, 16 ਅਗਸਤ (ਸੱਤਪਾਲ ਸਿੰਘ ਸਿਵੀਆਂ)-ਕੇਂਦਰ ਜੇਲ੍ਹ ਬਠਿੰਡਾ ’ਚ ਸਥਿਤ ਪੀ. ਸੀ.

ਅਜੀਤ ਡੈਸਕ 17-08-2026
ਬਠਿੰਡਾ, 16 ਅਗਸਤ (ਸੱਤਪਾਲ ਸਿੰਘ ਸਿਵੀਆਂ)-ਕੇਂਦਰ ਜੇਲ੍ਹ ਬਠਿੰਡਾ ’ਚ ਸਥਿਤ ਪੀ.ਸੀ.ਓ. ਉੱਪਰ ਫ਼ੋਨ ਕਰਨ ਸਮੇਂ ਹੋਈ ਤਕਰਾਰਬਾਜ਼ੀ ਉਪਰੰਤ ਦੋ ਹਵਾਲਾਤੀਆਂ ਵਲੋਂ ਇਕ ਹਵਾਲਾਤੀ ਦੀ ਕੁੱਟਮਾਰ ਕੀਤੀ ਜਾਣੇ ਅਤੇ ਉਸ ’ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਆਧਾਰ ’ਤੇ ਦੋਵੇਂ ਹਵਾਲਾਤੀਆਂ ਦੇ ਖ਼ਿਲਾਫ਼ ਥਾਣਾ ਕੈਂਟ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਕੈਂਟ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕੇਂਦਰੀ ਜੇਲ੍ਹ ਬਠਿੰਡਾ ’ਚ ਬੰਦ ਹਵਾਲਾਤੀ ਜਤਿੰਦਰ ਸਿੰਘ ਬੰਟੀ ਨੇ ਦੱਸਿਆ ਕਿ ਜਦੋਂ ਉਹ ਜੇਲ਼ ਅੰਦਰ ਸਥਿਤ ਸਰਕਾਰੀ ਪੀ.ਸੀ.ਓ. (ਟੈਲੀਫ਼ੋਨ ਬੂਥ ) ਤੋਂ ਫ਼ੋਨ ਕਰਨ ਲਈ ਕਰੀਬ 3 ਵਜੇ ਲਾਇਨ ’ਚ ਖੜ੍ਹਾ ਸੀ ਤਾਂ ਜਦੋਂ ਉਸ ਦੀ ਵਾਰੀ ਆਈ ਤਾਂ ਇਸ ਦੌਰਾਨ ਉੱਥੇ ਮੌਜੂਦ ਹਵਾਲਾਤੀ ਅਰਸ਼ਦੀਪ ਸਿੰਘ ਨਾਲ ਉਸ ਦੀ ਫ਼ੋਨ ਕਰਨ ਦੇ ਮਾਮਲੇ ਨੂੰ ਲੈ ਕੇ ਬੋਲਚਾਲ ਹੋ ਗਈ ਪਰ ਕਰੀਬ ਤਿੰਨ ਘੰਟਿਆਂ ਬਾਅਦ ਬੰਦੀ ਸਮੇਂ ਸ਼ਾਮ ਦੇ ਕਰੀਬ 6 ਵਜੇ ਹਵਾਲਾਤੀ ਅਰਸ਼ਦੀਪ ਸਿੰਘ ਤੇ ਦੂਸਰੇ ਹਵਾਲਾਤੀ ਜਸਪ੍ਰੀਤ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਸਪ੍ਰੀਤ ਸਿੰਘ ਨੇ ਉਸ ’ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਹਵਾਲਾਤੀ ਬੰਟੀ ਦੇ ਬਿਆਨ ਦੇ ਆਧਾਰ ’ਤੇ ਉਕਤ ਹਵਾਲਾਤੀ ਅਰਸ਼ਦੀਪ ਸਿੰਘ ਤੇ ਜਸਪ੍ਰੀਤ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਬਠਿੰਡਾ ’ਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲਹਿਰਾਇਆ ਕੌਮੀ ਤਿਰੰਗਾ * ਆਜ਼ਾਦੀ ਘੁਲਾਟੀਆਂ ਤੇ ਜੰਗੀ ਵਿਧਵਾਵਾਂ ਦ... ਅਗਲੀ ਖ਼ਬਰ ਮੌੜ ਮੰਡੀ ਵਿਖੇ ਪਾਬੰਦੀਸ਼ੁਦਾ ਕੀੜੇਮਾਰ ਦਵਾਈਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਸਟੋਰ ਕਰਨ ਤੇ ਇਕ ਫ਼ਰਮ ਵਿਰੁੱਧ ਮਾਮਲਾ ਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।