13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਚਿੰਤਪੁਰਨੀ ਲੰਗਰ ਲਈ ਰਾਸ਼ਨ ਦਾ ਭਰਿਆ ਟਰੱਕ ਪ੍ਰਧਾਨ ਨੀਨਾ ਬਾਂਸਲ ਵਲੋਂ ਝੰਡੀ ਦੇ ਕੇ ਰਵਾਨਾ

ਭੁੱਚੋ ਮੰਡੀ, 12 ਅਗਸਤ (ਪਰਵਿੰਦਰ ਸਿੰਘ ਜੌੜਾ)- ਜੈ ਮਾਤਾ ਚਿੰਤਪੁਰਨੀ ਲੰਗਰ ਸੇਵਾ ਸਮਿਤੀ ਭੁੱਚੋ ਮੰਡੀ ਵਲੋਂ ਸਾਵਣ ਦੇ ਪਾਵਨ ਨਰਾਤਿਆਂ ਵਿਚ ਮਾਂ ਚਿੰਤਪੁਰਨੀ ਧਾਮ ਹਿਮਾਚਲ ਪ੍ਰਦੇਸ਼ ਵਿਖੇ 10ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਇਸ ਭੰਡਾਰੇ ਲਈ ਰਾਸ਼ਨ ਦੇ ਭਰੇ ਟਰੱਕ ਨੂੰ ਸਥਾਨਕ ਨਗਰ ਕੌਂਸਲ ਦੀ ਪ੍ਰਧਾਨ ਨੀਨਾ ਬਾਂਸਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।

ਅਜੀਤ ਡੈਸਕ 13-08-2026
ਭੁੱਚੋ ਮੰਡੀ, 12 ਅਗਸਤ (ਪਰਵਿੰਦਰ ਸਿੰਘ ਜੌੜਾ)- ਜੈ ਮਾਤਾ ਚਿੰਤਪੁਰਨੀ ਲੰਗਰ ਸੇਵਾ ਸਮਿਤੀ ਭੁੱਚੋ ਮੰਡੀ ਵਲੋਂ ਸਾਵਣ ਦੇ ਪਾਵਨ ਨਰਾਤਿਆਂ ਵਿਚ ਮਾਂ ਚਿੰਤਪੁਰਨੀ ਧਾਮ ਹਿਮਾਚਲ ਪ੍ਰਦੇਸ਼ ਵਿਖੇ 10ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਇਸ ਭੰਡਾਰੇ ਲਈ ਰਾਸ਼ਨ ਦੇ ਭਰੇ ਟਰੱਕ ਨੂੰ ਸਥਾਨਕ ਨਗਰ ਕੌਂਸਲ ਦੀ ਪ੍ਰਧਾਨ ਨੀਨਾ ਬਾਂਸਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਸਮਿਤੀ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੰਗਰ ਦਾ ਮਤਲਬ ਸਿਰਫ਼ ਲੋੜਵੰਦਾਂ ਦਾ ਢਿੱਡ ਭਰਨ ਤੱਕ ਸੀਮਤ ਨਹੀਂ ਹੁੰਦਾ, ਸਗੋਂ ਇਹ ਰੂਹਾਨੀਅਤ, ਸਮਾਜਿਕ ਬਰਾਬਰੀ ਅਤੇ ਸੇਵਾ ਦਾ ਮਹਾਨ ਸੰਕਲਪ ਹੈ। ਉਨ੍ਹਾਂ ਕਿਹਾ ਕਿ ਲੰਗਰ ਕੇਵਲ ਸੰਗਤ ਦੀ ਭੁੱਖ ਮਿਟਾਉਣ ਦਾ ਸਾਧਨ ਨਹੀਂ, ਸਗੋਂ ਮਾਨਵਤਾ, ਪ੍ਰੇਮ, ਭਾਈਚਾਰੇ ਅਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਬਿੰਟਾ, ਰੇਣੂ ਬਾਂਸਲ, ਮੱਖਣ ਅਰੋੜਾ, ਵਿੱਕੀ, ਭੂਸ਼ਣ ਗਰਗ, ਵਿਨੋਦ ਸਿੰਗਲਾ, ਪ੍ਰਦੀਪ ਕੁਮਾਰ ਰਾਣਾ ਅਤੇ ਹੋਰ ਸ਼ਹਿਰ ਦੇ ਪਤਵੰਤੇ ਮੌਜੂਦ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵਿਸ਼ੇਸ਼ ਹੁਕਮ ਜਾਰੀ ਅਗਲੀ ਖ਼ਬਰ ਤਿਰੰਗੇ ਦੀ ਸ਼ਾਨ ਤੋਂ ਜਨਤਾ ਨੂੰ ਜਾਣੂ ਕਰਵਾਉਣ ਦੀ ਕਾਵਾਇਦ ਸੱਤਾ ਪੱਖ ਤੱਕ ਸੀਮਤ ਡੱਬਵਾਲੀ ਦੇ ਈ - ਦਿਸ਼ਾ ਕੇਂਦਰ ‘ ਚ ਤਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।