12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਾਹਿਤਕ ਮੰਚ ਭਗਤਾ’ ਵਲੋਂ ਨਾਵਲ-‘ਮਿੱਟੀ ਦੇ ਜਾਏ’ ਲੋਕ ਅਰਪਣ

ਭਗਤਾ ਭਾਈਕਾ, 11 ਅਗਸਤ (ਸੁਖਪਾਲ ਸਿੰਘ ਸੋਨੀ)-ਸਾਹਿਤਕ ਮੰਚ ਭਗਤਾ ਵਲੋਂ ਕਹਾਣੀਕਾਰ ਭੂਰਾ ਸਿੰਘ ਕਲੇਰ ਦੀ ਬਰਸੀ ਨੂੰ ਸਮਰਪਿਤ ਸਮਾਗਮ ਦੌਰਾਨ ਸਾਹਿਤਕਾਰ ਡਾਕਟਰ ‘ਮੀਤ ਖਟੜਾ’ ਦੀ ਪ੍ਰਧਾਨਗੀ ਵਿਚ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਦਾ ਲਿਖਿਆਹੋਇਆ ਨਾਵਲ ‘ਮਿੱਟੀ ਦੇ ਜਾਏ’ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਡਾ: ਮੀਤ ਖਟੜਾ, ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ, ਮੀਤ ਪ੍ਰਧਾਨ ਹਰਜੀਤ ਸਿੰਘ ਗੰਗਾ, ਸਰਪ੍ਰਸਤ ਨਛੱਤਰ ਸਿੰਘ ਸਿੱਧੂ, ਸਰਪ੍ਰਸਤ ਤਰਲੋਚਨ ਸਿੰਘ ਗੰਗਾ ਸੁਸ਼ੋਭਿਤ ਸਨ।

ਅਜੀਤ ਡੈਸਕ 12-08-2026
ਭਗਤਾ ਭਾਈਕਾ, 11 ਅਗਸਤ (ਸੁਖਪਾਲ ਸਿੰਘ ਸੋਨੀ)-ਸਾਹਿਤਕ ਮੰਚ ਭਗਤਾ ਵਲੋਂ ਕਹਾਣੀਕਾਰ ਭੂਰਾ ਸਿੰਘ ਕਲੇਰ ਦੀ ਬਰਸੀ ਨੂੰ ਸਮਰਪਿਤ ਸਮਾਗਮ ਦੌਰਾਨ ਸਾਹਿਤਕਾਰ ਡਾਕਟਰ ‘ਮੀਤ ਖਟੜਾ’ ਦੀ ਪ੍ਰਧਾਨਗੀ ਵਿਚ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਦਾ ਲਿਖਿਆਹੋਇਆ ਨਾਵਲ ‘ਮਿੱਟੀ ਦੇ ਜਾਏ’ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਡਾ: ਮੀਤ ਖਟੜਾ, ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ, ਮੀਤ ਪ੍ਰਧਾਨ ਹਰਜੀਤ ਸਿੰਘ ਗੰਗਾ, ਸਰਪ੍ਰਸਤ ਨਛੱਤਰ ਸਿੰਘ ਸਿੱਧੂ, ਸਰਪ੍ਰਸਤ ਤਰਲੋਚਨ ਸਿੰਘ ਗੰਗਾ ਸੁਸ਼ੋਭਿਤ ਸਨ। ਸਮਾਗਮ ਦੌਰਾਨ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦਾ ਆਗਾਜ਼ ਸਰਪ੍ਰਸਤ ਨਛੱਤਰ ਸਿੱਧੂ ਨੇ ਨਸ਼ਿਆਂ ਵਿਰੁੱਧ ਗੀਤ, ਜਗਸੀਰ ਜੀਦਾ ਨੇ ਭਗਤ ਸਿੰਘ ਤੇ ਗੀਤ ਪੇਸ਼ ਕੀਤਾ। ਗੀਤ ਲੈ ਕੇ ਹਾਜ਼ਰ ਹੋਏ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਤੋਂ ਗੀਤਕਾਰ ਅਤੇ ਗਾਇਕ ਨਿਰਮਲ ਪੱਤੋ, ਤਰਸੇਮ ਗੋਪੀ ਕਾ ਨੇ ਕਵਿਤਾ ‘ਫਿਰ ਦੁਬਾਰਾ ਆ ਵੇ ਨਾਨਕ’ ਪੇਸ਼ ਕੀਤੀ। ਕਹਾਣੀ ਕਰ ਭੂਰਾ ਸਿੰਘ ਕਲੇਰ ਬਾਰੇ ਬੋਲਦੇ ਕਿਹਾ ਕਿ ਉਨ੍ਹਾਂ ਨੇ ਤਾਅ ਉਮਰ ਹਾਸ਼ੀਆਗ੍ਰਸਤ ਲੋਕਾਂ ਦੇ ਦੁੱਖਾਂ ਤਕਲੀਫਾਂ ਦੀ ਗੱਲ ਕੀਤੀ ਹੈ। ਵਿੱਤ ਸਕੱਤਰ ਰੰਗ ਕਰਮੀ ਸੁਖਵਿੰਦਰ ਚੀਦਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਸਮੇਂ ਹਰਬੰਸ ਸਿੰਘ ਬਰਾੜ, ਬਲਦੇਵ ਸਿੰਘ ਫੌਜੀ, ਮਾਸਟਰ ਸੁਰਜੀਤ ਸਿੰਘ, ਰਣਜੋਧ ਸਿੰਘ, ਦੀਦਾਰ ਸਿੰਘ ਗੰਗਾ, ਬਲਵੀਰ ਸਿੰਘ, ਗੁਰਮੇਲ ਸਿੰਘ, ਗੁਰਨੈਬ ਸਿੰਘ, ਜਸਵੀਰ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਕੌਰ, ਅਮਨਿੰਦਰ ਸਿੰਘ, ਰੂਹੀ, ਰੂਮੀ, ਗੁਰਜੰਟ ਸਿੰਘ, ਸੋਹਣ ਸਿੰਘ, ਗੁਰਪਿੰਦਰ ਕੌਰ ਭੱਲਾ, ਲਖਵੀਰ ਸਿੰਘ, ਗੁਰਮੇਲ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਰਾਮਾਂ ਦੀ ਪ੍ਰਧਾਨ ਰੁਚਿਕਾ ਗੋਇਲ ਦੀ ਤਾਜਪੋਸ਼ੀ ਅੱਜ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਿੰਡ ਬਾਂਡੀ ਵਿਖੇ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।