12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬੀਕੇਯੂ ਉਗਰਾਹਾਂ ਵਲੋਂ ਪਿੰਡ ਇਕਾਈ ਦੀ ਚੋਣ ’ਚ ਜਗਤਾਰ ਸਿੰਘ ਤਾਰੀ ਪ੍ਰਧਾਨ ਨਿਯੁਕਤ

ਸੰਗਤ ਮੰਡੀ, 11 ਅਗਸਤ (ਸੁਖਤੇਜ ਧਾਲੀਵਾਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਸੰਗਤ ਦੇ ਪਿੰਡ ਨਰੂਆਣਾ ਵਿਖੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ ਦੀ ਅਗਵਾਈ ਹੇਠ ਨਵੇਂ ਸਿਰੇ ਤੋਂ ਪਿੰਡ ਕਮੇਟੀ ਦੀ ਚੋਣ ਕੀਤੀ ਗਈ ਕੀਤੀ। ਸੂਬਾ ਕਮੇਟੀ ਦੇ ਸੱਦੇ ਤਹਿਤ ਪਹਿਲਾਂ ਪਿੰਡ ਦੇ ਘਰ-ਘਰ ਜਾ ਕੇ ਮੈਂਬਰਸ਼ਿਪ ਕੀਤੀ ਗਈ ਅਤੇ ਮੈਂਬਰਸ਼ਿਪ ਮੁਕੰਮਲ ਹੋਣ ਤੋਂ ਬਾਅਦ ਪਿੰਡ ਦੇ ਗੁਰੂਘਰ ਵਿਚ ਇਜਲਾਸ ਸੱਦਿਆ ਗਿਆ।

ਅਜੀਤ ਡੈਸਕ 12-08-2026
ਸੰਗਤ ਮੰਡੀ, 11 ਅਗਸਤ (ਸੁਖਤੇਜ ਧਾਲੀਵਾਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਸੰਗਤ ਦੇ ਪਿੰਡ ਨਰੂਆਣਾ ਵਿਖੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ ਦੀ ਅਗਵਾਈ ਹੇਠ ਨਵੇਂ ਸਿਰੇ ਤੋਂ ਪਿੰਡ ਕਮੇਟੀ ਦੀ ਚੋਣ ਕੀਤੀ ਗਈ ਕੀਤੀ। ਸੂਬਾ ਕਮੇਟੀ ਦੇ ਸੱਦੇ ਤਹਿਤ ਪਹਿਲਾਂ ਪਿੰਡ ਦੇ ਘਰ-ਘਰ ਜਾ ਕੇ ਮੈਂਬਰਸ਼ਿਪ ਕੀਤੀ ਗਈ ਅਤੇ ਮੈਂਬਰਸ਼ਿਪ ਮੁਕੰਮਲ ਹੋਣ ਤੋਂ ਬਾਅਦ ਪਿੰਡ ਦੇ ਗੁਰੂਘਰ ਵਿਚ ਇਜਲਾਸ ਸੱਦਿਆ ਗਿਆ। ਜਿਸ ਦੀ ਪ੍ਰਧਾਨਗੀ ਜਗਤਾਰ ਸਿੰਘ ਤਾਰੀ ਵਲੋਂ ਕੀਤੀ ਗਈ। ਇਕੱਤਰ ਹੋਏ ਕਿਸਾਨਾਂ ਨੂੰ ਰਾਮ ਸਿੰਘ ਕੋਟ ਗੁਰੂ ਤੇ ਜਸਕਰਨ ਸਿੰਘ ਕੋਟ ਗੁਰੂ ਨੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਵਿਧਾਨ ਦੀ ਵਿਆਖਿਆ ਕੀਤੀ ਤੇ ਖੇਤੀ ਸੰਕਟ ਦੇ ਹੱਲ ਲਈ ਜੱਥੇਬੰਦ ਹੋਣ ਦੀ ਅਣਸਰਦੀ ਲੋੜ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਜੱਥੇਬੰਦਕ ਲੋਕ ਤਾਕਤ ਦੇ ਜ਼ੋਰ ਹੀ ਮੋੜਿਆ ਜਾ ਸਕਿਆ ਸੀ ਤੇ ਹੁਣ ਜੰਤਰ ਮੰਤਰ ’ਤੇ ਚੱਲੇ ਵਿਦਿਆਰਥੀਆਂ ਦੇ ਸੰਘਰਸ਼ ਨੇ ਵੀ ਇਹੀ ਸਾਬਤ ਕੀਤਾ ਹੈ ਕਿ ਮੋਦੀ ਦੀ ਫ਼ਿਰਕੂ ਫਾਂਸੀ ਹਕੂਮਤ ਦੇ ਹੱਲਿਆਂ ਨੂੰ ਜੱਥੇਬੰਦਕ ਜਨਤਕ ਸੰਘਰਸ਼ ਦੇ ਜ਼ੋਰ ਹੀ ਚਣੌਤੀ ਦਿੱਤੀ ਜਾ ਸਕਦੀ ਹੈ। ਇਜਲਾਸ ਵਿਚ ਚੁਣੇ ਗਏ ਅਹੁਦੇਦਾਰਾਂ ਨੇ ਜੱਥੇਬੰਦੀ ਦੇ ਅਸੂਲਾਂ ਮੁਤਾਬਿਕ ਚੱਲਣ ਦਾ ਪ੍ਰਣ ਕੀਤਾ। ਜਗਤਾਰ ਸਿੰਘ ਤਾਰੀ ਨੂੰ ਪਿੰਡ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਸੁਰਜੀਤ ਸਿੰਘ ਨੂੰ ਸਕੱਤਰ, ਰਾਜਨ ਸਿੰਘ ਨੂੰ ਮੀਤ ਪ੍ਰਧਾਨ, ਮਿੱਠੂ ਸਿੰਘ ਮਾਸਟਰ ਨੂੰ ਖ਼ਜ਼ਾਨਚੀ, ਹਰਨੇਕ ਸਿੰਘ, ਸੁਖਵੰਤ ਸਿੰਘ ਤੇ ਛਿੰਦਾ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਗੁਰਦੀਪ ਸਿੰਘ ਜੈ ਸਿੰਘ ਵਾਲਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੀ.ਕੇ. ਐੱਸ ਇੰਟਰਨੈਸ਼ਨਲ ਸਕੂਲ ਬੱਲੂਆਣਾ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਖੇਡਾਂ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਾਈਬਰ ਸੁਰੱਖਿਆ ਬਾਰੇ ਇਕ ਰੋਜ਼ਾ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।