11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਵਿਧਾਨ ਸਭਾ ’ਚ ਉਠਾਇਆ ‘ਲਸਾੜਾ ਡਰੇਨ’ ਦਾ ਮੁੱਦਾ

ਬਠਿੰਡਾ, 10 ਅਗਸਤ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੀ ਹਰਿਆਣਾ ਨਾਲ ਲੱਗਦੀ ਲਸਾੜਾ ਡਰੇਨ ਵਿਚ ਵਾਰ-ਵਾਰ ਪੈਣ ਵਾਲੇ ਪਾੜਾਂ ਦਾ ਮੁੱਦਾ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਵਲੋਂ ਪੰਜਾਬ ਵਿਧਾਨ ਸਭਾ ’ਚ ਪ੍ਰਮੁੱਖਤਾ ਨਾਲ ਉਠਾਇਆ ਗਿਆ ਹੈ। ਉਨ੍ਹਾਂ ਸਭਾ ’ਚ ਦੱਸਿਆ ਕਿ ਇਸ ਡਰੇਨ ’ਚ ਦਹਾਕਿਆਂ ਤੋਂ ਪੈਂਦੇ ਆ ਰਹੇ ਪਾੜ ਪਿੰਡ ਪਥਰਾਲਾ, ਕੁਟੀ, ਨਰ ਸਿੰਘ ਕਲੋਨੀ, ਡੂਮਵਾਲੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਦੇ ਜੀਅ ਦਾ ਜੰਜਾਲ ਬਣੇ ਹੋਏ ਹਨ, ਜਿਸ ਨਾਲ 20 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੁੰਦੇ ਹਨ ਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ/ਫ਼ਸਲ ਤਬਾਹ ਹੋ ਜਾਂਦੀ ਹੈ।

ਵਿਧਾਇਕ ਅਮਿਤ ਰਤਨ ਕੋਟਫੱਤਾ ਲਸਾੜਾ ਡਰੇਨ ਦਾ ਮਾਮਲਾ ਉਠਾਉਂਦੇ ਹੋਏ। ਅਜੀਤ ਤਸਵੀਰ 11-08-2026
ਬਠਿੰਡਾ, 10 ਅਗਸਤ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੀ ਹਰਿਆਣਾ ਨਾਲ ਲੱਗਦੀ ਲਸਾੜਾ ਡਰੇਨ ਵਿਚ ਵਾਰ-ਵਾਰ ਪੈਣ ਵਾਲੇ ਪਾੜਾਂ ਦਾ ਮੁੱਦਾ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਵਲੋਂ ਪੰਜਾਬ ਵਿਧਾਨ ਸਭਾ ’ਚ ਪ੍ਰਮੁੱਖਤਾ ਨਾਲ ਉਠਾਇਆ ਗਿਆ ਹੈ। ਉਨ੍ਹਾਂ ਸਭਾ ’ਚ ਦੱਸਿਆ ਕਿ ਇਸ ਡਰੇਨ ’ਚ ਦਹਾਕਿਆਂ ਤੋਂ ਪੈਂਦੇ ਆ ਰਹੇ ਪਾੜ ਪਿੰਡ ਪਥਰਾਲਾ, ਕੁਟੀ, ਨਰ ਸਿੰਘ ਕਲੋਨੀ, ਡੂਮਵਾਲੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਦੇ ਜੀਅ ਦਾ ਜੰਜਾਲ ਬਣੇ ਹੋਏ ਹਨ, ਜਿਸ ਨਾਲ 20 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੁੰਦੇ ਹਨ ਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ/ਫ਼ਸਲ ਤਬਾਹ ਹੋ ਜਾਂਦੀ ਹੈ। ਵਿਧਾਇਕ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਸਾੜਾ ਡਰੇਨ ਦੀ ਸਮੱਸਿਆ ਦਾ ਆਰਜ਼ੀ ਨਹੀਂ, ਸਗੋਂ ਸਮਾਂਬੱਧ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਭਵਿੱਖ ’ਚ ਨੁਕਸਾਨ ਤੋਂ ਬਚਾਅ ਹੋ ਸਕੇ। ਵਿਧਾਇਕ ਦੀ ਇਸ ਮੰਗ ’ਤੇ ਸੂਬੇ ਦੇ ਜਲ ਸਰੋਤ ਵਿਭਾਗ ਦੇ ਮੰਤਰੀ ਬਰਿੰਦਰ ਗੋਇਲ ਨੇ ਪੰਜਾਬ ਸਰਕਾਰ ਦਾ ਪੱਖ ਰੱਖਦਿਆਂ ਦੱਸਿਆ ਕਿ ਲਸਾੜਾ ਡਰੇਨ ਦੇ ਪਾੜਾਂ ਦੇ ਸਥਾਈ ਹੱਲ ਲਈ 26.51 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ ਤਿਆਰ/ਪ੍ਰਸਤਾਵਿਤ ਕੀਤਾ ਹੈ। ਉਨ੍ਹਾਂ ਹਾਊਸ ਦੇ ਧਿਆਨ ’ਚ ਲਿਆਂਦਾ ਕਿ ਲਸਾੜਾ ਡਰੇਨ 1963-64 ’ਚ ਬਣਾਈ ਗਈ ਸੀ, ਜਿਸ ਸਮੇਂ ਹਰਿਆਣਾ ਵੱਖਰਾ ਸੂਬਾ ਨਹੀਂ ਬਣਿਆ ਸੀ ਪਰ ਹੁਣ ਹਰਿਆਣਾ ਨੇ ਆਪਣੇ ਵਾਲੇ ਪਾਸੇ ਤੋਂ ਇਸ ਡਰੇਨ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ, ਇਸੇ ਕਾਰਨ ਪਾਣੀ ਦੀ ਢਲਾਣ ਹਰਿਆਣਾ ਵਾਲੇ ਪਾਸੇ ਨੂੰ ਹੋਰ ਕਰਕੇ ਪਾਣੀ ਪਥਰਾਲਾ ਨੇੜੇ ਡਰੇਨ ’ਚ ਜਮ੍ਹਾਂ ਹੁੰਦਾ ਤੇ ਪਾੜ ਵਰਗੀ ਸਮੱਸਿਆ ਆਉਂਦੀ ਹੈ, ਜਿਸ ਦਾ ਹੁਣ ਪੰਜਾਬ ਸਰਕਾਰ ਉਕਤ ਪ੍ਰੋਜੈਕਟ ਰਾਹੀਂ ਪੱਕਾ ਹੱਲ ਕਰਨ ਜਾ ਰਹੀ ਹੈ। ਵਿਧਾਇਕ ਕੋਟਫੱਤਾ ਨੇ ਕਿਹਾ ਕਿ ਲਸਾੜਾ ਡਰੇਨ ਦਾ ਸਥਾਈ ਹੱਲ ਹੋਣ ਤੱਕ ਇਹ ਮਸਲਾ ਲਗਾਤਾਰ ਸਰਕਾਰ ਕੋਲ ਉਠਾਉਂਦੇ ਰਹਿਣਗੇ।
ਪਿਛਲੀ ਖ਼ਬਰ ਨਗਰ ਪੰਚਾਇਤ ਨਥਾਣਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਨੇ ਸੰਭਾਲਿਆ ਚਾਰਜ ਅਗਲੀ ਖ਼ਬਰ ਵਿਦਿਆਰਥਣਾਂ ਨੂੰ ਅਲਬੈਂਡਾਜੋਲ ਗੋਲੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ.ਸਤਪਾਲ ਸਿੰਘ। ਰਾਸ਼ਟਰੀ ਡੀ-ਵਾਰਮਿੰਗ ਦਿਵਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।