11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੰਜਾਬ ’ਚ ਪੇਪਰ ਲੀਕ ਮਾਮਲੇ ’ਤੇ ‘ਸੋਈ’ ਵਲੋਂ ਰੋਸ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਕੀਤਾ ਸੰਬੋਧਨ * ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਦੇ ਅਸਤੀਫ਼ੇ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ * ਅਕਾਲੀ ਸਰਕਾਰ ’ ਚ ਸੌ ਫ਼ੀਸਦੀ ਨੌਕਰੀਆਂ ਪੰਜਾਬੀਆਂ ਲਈ ਹੋਣਗੀਆਂ - ਸੁਖਬੀਰ

ਬਠਿੰਡਾ, 10 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ) : ਪੰਜਾਬ ਅੰਦਰ ਪਿਛਲੇ ਸਮੇਂ ’ਚ ਵੱਖ-ਵੱਖ ਤਰ੍ਹਾਂ ਦੇ ਹੋਏ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਦਿਆਰਥੀ ਵਿੰਗ ‘ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ’ (ਐਸ. ਓ.

ਅਜੀਤ ਡੈਸਕ 11-08-2026
ਬਠਿੰਡਾ, 10 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ) : ਪੰਜਾਬ ਅੰਦਰ ਪਿਛਲੇ ਸਮੇਂ ’ਚ ਵੱਖ-ਵੱਖ ਤਰ੍ਹਾਂ ਦੇ ਹੋਏ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਦਿਆਰਥੀ ਵਿੰਗ ‘ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ’ (ਐਸ.ਓ.ਆਈ) ਵਲੋਂ ‘ਭਵਿੱਖ ਬਚਾਓ ਮੋਰਚੇ’ ਤਹਿਤ ਸਥਾਨਕ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ’ਚ ਹੋਏ 10 ਤੋਂ ਵੱਧ ਪੇਪਰ ਲੀਕ ਅਤੇ ਭਰਤੀ ਘੁਟਾਲਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਸਵਾਲ ਕੀਤਾ ਕਿ ਵਾਰ-ਵਾਰ ਪੇਪਰ ਲੀਕ ਕਾਰਨ ਸੂਬੇ ’ਚ 10 ਲੱਖ ਵਿਦਿਆਰਥੀ ਪ੍ਰਭਾਵਿਤ ਹੋਏ ਹਨ, ਪਰ ਇਸ ਦੇ ਬਾਵਜੂਦ ਕਿਸੇ ਦੇ ਵੀ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋਈ। ਹਾਲਾਂਕਿ ਮੁੱਖ ਮੰਤਰੀ ਖ਼ੁਦ ਇਕ ਟਵੀਟ ਵਿਚ ਮੰਨ ਚੁੱਕੇ ਹਨ ਕਿ ਪੇਪਰ ਲੀਕ ਹੋਏ ਹਨ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਈ ਭਰਤੀਆਂ ’ਤੇ ਇਸ ਕਰਕੇ ਰੋਕ ਲਗਾ ਦਿੱਤੀ, ਕਿਉਂਕਿ ਵੱਡੀ ਪੱਧਰ ’ਤੇ ਬੇਨਿਯਮੀਆਂ ਹੋਈਆਂ ਪਰ ਫੇਰ ਵੀ ਮਾਮਲੇ ਨੂੰ ਦਬਾਇਆ ਜਾ ਰਿਹਾ। ਸੁਖਬੀਰ ਨੇ ਕਿਹਾ ਕਿ ਜੇਕਰ ਕੋਈ ਪੇਪਰ ਲੀਕ ਨਾ ਹੋਇਆ ਹੁੰਦਾ ਤਾਂ ਇਸ ਧਰਨੇ ਵਿਚ ਹਜ਼ਾਰਾਂ ਵਿਦਿਆਰਥੀ ਸ਼ਾਮਲ ਨਾ ਹੁੰਦੇ । ਵਿਦਿਆਰਥੀ ਪ੍ਰਣ ਲੈਣ ਕਿ ਦਿੱਲੀ ਵਾਲਿਆਂ ਨੂੰ ਪੰਜਾਬ ’ਚੋਂ ਕੱਢ ਦੇਣਗੇ। ਜਿੰਨਾਂ ਨੇ ਸਾਡੇ ਵਿਦਿਆਰਥੀਆਂ ਦਾ ਭਵਿੱਖ ਤਬਾਹ ਕੀਤਾ, ਉਨ੍ਹਾਂ ਨੂੰ ਮਿਸਾਲੀ ਸਜ਼ਾ ਦੇਣ ਵਾਸਤੇ ਅਕਾਲੀ ਦਲ ਵਚਨਬੱਧ ਹੈ। ਇਸ ਮੌਕੇ ਐਸਓਆਈ ਦੇ ਪ੍ਰਧਾਨ ਰਣਬੀਰ ਸਿੰਘ ਰਾਣਾ, ਮਾਲਵਾ ਜ਼ੋਨ 1 ਦੀ ਗਰਲਜ਼ ਵਿੰਗ ਪ੍ਰਧਾਨ ਧਰਮਵੀਰ ਕੌਰ, ਜਸ਼ਨਦੀਪ ਸਿੰਘ ਔਲਖ ਪ੍ਰਧਾਨ ਮਾਲਵਾ ਜ਼ੋਨ 1 ਅਤੇ ਰਾਜਦੀਪ ਸਿੰਘ ਪ੍ਰਧਾਨ ਬਠਿੰਡਾ ਨੇ ਫਾਰਮੇਸੀ ਪੇਪਰ ਲੀਕ ਵਾਸਤੇ 13 ਤੋਂ 15 ਲੱਖ ਰੁਪਏ ਸਮੇਤ ਹੋਏ ਪੈਸੇ ਦੇ ਵੱਡੇ ਲੈਣ ਦੇਣ ਦੀ ਸੀ.ਬੀ.ਆਈ. ਤੋਂ ਜਾਂਚ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਅਸਤੀਫ਼ੇ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ, ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਬਲਜੀਤ ਸਿੰਘ ਬੀੜ ਬਹਿਮਣ, ਸ਼ਹਿਰੀ ਪ੍ਰਧਾਨ ਗੁਰਸੇਵਕ ਮਾਨ, ਡਾ. ਓਮ ਪ੍ਰਕਾਸ਼ ਸ਼ਰਮਾ ਤੇ ਹਰਵਿੰਦਰ ਗੂੰਜ ਆਦਿ ਮੌਜੂਦ ਸਨ। ‘ਆਪ’ ਵਲੋਂ ਬਾਹਰਲਿਆਂ ਨੂੰ ਨੌਕਰੀਆਂ, ਪਰ ਅਸੀਂ ਸੌ ਫ਼ੀਸਦੀ ਨੌਕਰੀ ਪੰਜਾਬੀਆਂ ਨੂੰ ਦੇਵਾਂਗੇ ਇਸ ਦੌਰਾਨ ਸੁਖਬੀਰ ਨੇ ਦੋਸ਼ ਲਗਾਏ ਕਿ ਆਪ ਸਰਕਾਰ ਨੇ 60 ਹਜ਼ਾਰ ਨੌਕਰੀਆਂ ’ਚੋਂ ਅੱਧੇ ਤੋਂ ਵੱਧ ਬਾਹਰਲਿਆਂ ਨੂੰ ਦਿੱਤੀਆਂ, 68 ਵੈਟਨਰੀ ਇੰਸਪੈਕਟਰਾਂ ’ਚ 24 ਹਰਿਆਣਾ ਅਤੇ 12 ਰਾਜਸਥਾਨ ਦੇ ਰੱਖੇ ਹਨ। 2100 ਲਾਈਨਮੈਨਾਂ ’ਚ 600 ਹਰਿਆਣਾ ਅਤੇ 100 ਰਾਜਸਥਾਨ ਤੋਂ ਰੱਖੇ ਗਏ। ਸਿਹਤ ਮਹਿਕਮੇ ਵਿਚ 60 ਫ਼ੀਸਦੀ ਬਾਹਰਲਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਸੁਖਬੀਰ ਨੇ ਜ਼ੋਰ ਦੇ ਕੇ ਕਿਹਾ ਕਿ 2027 ’ਚ ਅਕਾਲੀ ਸਰਕਾਰ ਬਣਨ ’ਤੇ 100 ਫ਼ੀਸਦੀ ਸਰਕਾਰੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ। ਪਿਛਲੀ ਅਕਾਲੀ ਸਰਕਾਰ ਨੇ ਇਹ ਸੰਭਵ ਕਰਨ ਵਾਸਤੇ ਕਾਨੂੰਨ ਬਣਾਇਆ ਸੀ ਤੇ ਤਿੰਨ ਲੱਖ ਨੌਕਰੀਆਂ ਦਿੱਤੀਆਂ ਸਨ ਪਰ ਆਪ ਸਰਕਾਰ ਨੇ ਇਸ ਨੂੰ ਬਦਲ ਕੇ ਬਾਹਰਲਿਆਂ ਨੂੰ ਨੌਕਰੀਆਂ ਦੇ ਦਿੱਤੀਆਂ। ਅਸੀਂ ਉਹ ਕਾਨੂੰਨ ਮੁੜ ਵਾਪਸ ਲਿਆਵਾਂਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਸਰਕਾਰ ਉਨ੍ਹਾਂ ਉਦਯੋਗਾਂ ਨੂੰ ਰਿਆਇਤਾਂ ਦੇਵੇਗੀ ਜੋ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣਗੇ। ਸਿੱਖਿਆ ਐਕਟ ’ਚ ਤਬਦੀਲੀ ਕਰਕੇ ਨਿੱਜੀ ਸਕੂਲਾਂ/ਕਾਲਜਾਂ ਵਿਚ 50 ਫ਼ੀਸਦੀ ਸੀਟਾਂ ਗਰੀਬ ਪੰਜਾਬੀ ਵਿਦਿਆਰਥੀਆਂ ਲਈ ਰਾਖਵੀਂਆਂ ਰੱਖੀਆਂ ਜਾਣਗੀਆਂ, ਸਰਕਾਰ ਫ਼ੀਸ ’ਚੋਂ 50 ਫ਼ੀਸਦੀ ਹਿੱਸਾ ਆਪ ਦੇਵੇਗੀ। ਇਹੀ ਫ਼ਾਰਮੂਲਾ ਸਾਰੇ ਮੈਡੀਕਲ ਤੇ ਵੈਟਰਨਰੀ ਕਾਲਜਾਂ ’ਚ ਲਾਗੂ ਹੋਵੇਗਾ। ਇਕ ਵਰਲਡ ਸਕਿੱਲ ਯੂਨੀਵਰਸਿਟੀ ਵੀ ਬਣਾਵਾਂਗੇ, ਜੋ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕੰਮ ਕਰੇਗੀ ਤੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿੰਨਾਂ ਨੂੰ ਉਨ੍ਹਾਂ ਕੰਪਨੀਆਂ ’ਚ ਹੀ ਰੱਖਿਆ ਜਾਵੇਗਾ। ਅਕਾਲੀ ਦਲ ਨੌਜਵਾਨ ਉੱਦਮੀ ਤਿਆਰ ਕਰਨ ਵਾਸਤੇ ਵਚਨਬੱਧ ਹੈ। ਅਸੀਂ ਨੌਜਵਾਨਾਂ ਨੂੰ ਵਿਆਜ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦੇਵਾਂਗੇ ਤਾਂ ਜੋ ਉਹ ਆਪਣਾ ਉਦਮ ਸ਼ੁਰੂ ਕਰ ਸਕਣ।
ਪਿਛਲੀ ਖ਼ਬਰ ਵਿਦਿਆਰਥਣਾਂ ਨੂੰ ਅਲਬੈਂਡਾਜੋਲ ਗੋਲੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ.ਸਤਪਾਲ ਸਿੰਘ। ਰਾਸ਼ਟਰੀ ਡੀ-ਵਾਰਮਿੰਗ ਦਿਵਸ... ਅਗਲੀ ਖ਼ਬਰ Akali Dal Waris Punjab De ਨੇ '27' ਚੋਣਾਂ ਲਈ ਐਲਾਨਿਆ ਪਹਿਲਾ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।