10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਿਰਫ਼ ਕਿਤਾਬ ਰਿਲੀਜ਼ ਨਹੀਂ, ‘ਸਕਾਰਾਤਮਿਕ ਬੇਚੈਨੀ’ ਦਾ ਸੰਦੇਸ਼ ਦੇ ਗਈ ਅਰੁਣ ਕੁਮਾਰ ਦੀ ਕਿਤਾਬ

ਬਠਿੰਡਾ, 9 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਐਚ. ਐਮ.

ਅਰੁਣ ਕੁਮਾਰ ਦੀ ਕਿਤਾਬ ‘ਪੌਜ਼ੀਟਿਵ ਰੈਸਟਲੈਸੱਨੈਸੱ ਮੁੱਖ ਮਹਿਮਾਨ ਪ੍ਰਭ ਦਾਸ ਰਿਲੀਜ਼ ਕਰਦੇ ਹੋਏ। ਤਸਵੀਰ: ਲਵਲੀ 10-08-2026
ਬਠਿੰਡਾ, 9 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਐਚ.ਐਮ.ਈ.ਐਲ. ਦੇ ਆਪਰੇਸ਼ਨਲ ਐਕਸੀਲੈਂਸ ਵਿਭਾਗ ਦੇ ਜਨਰਲ ਮੈਨੇਜਰ ਅਰੁਣ ਕੁਮਾਰ ਵਲੋਂ ਆਪਣੇ ਚਾਰ ਦਹਾਕਿਆਂ ਦੇ ਪੇਸ਼ੇਵਰ ਸਫ਼ਰ ਅਤੇ ਜੀਵਨ ਦੇ ਤਜਰਬਿਆਂ ‘ਤੇ ਆਧਾਰਿਤ ਕਿਤਾਬ ‘ਪਾਜ਼ੀਟਿਵ ਰੈਸਟਲੈੱਸਨੈੱਸ’ ਰਿਲੀਜ਼ ਕੀਤੀ ਗਈ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਐਚ.ਐਮ . ਈ.ਐਲ. ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਭ ਦਾਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਅਰੁਣ ਕੁਮਾਰ ਨੂੰ ਕਿਤਾਬ ਦੇ ਪ੍ਰਕਾਸ਼ਨ ਲਈ ਵਧਾਈ ਦਿੰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਨਿਊ ਵੌਇਸ ਪ੍ਰੈੱਸ ਵਲੋਂ ਪ੍ਰਕਾਸ਼ਿਤ ਅਤੇ ਪੈਂਗੁਇਨ ਰੈਂਡਮ ਹਾਊਸ ਵਲੋਂ ਵੰਡ ਕੀਤੀ ਜਾਣ ਵਾਲੀ ਇਹ ਕਿਤਾਬ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਵੀ ਲਗਾਤਾਰ ਸਿੱਖਣ, ਆਪਣੇ ਆਪ ਵਿਚ ਸੁਧਾਰ ਕਰਨ, ਨਵੀਆਂ ਚੀਜ਼ਾਂ ਸਿਰਜਣ ਅਤੇ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ‘ਤੇ ਕੇਂਦਰਿਤ ਹੈ। ਲੇਖਕ ਨੇ ਇਸ ਵਿਚਾਰ ਨੂੰ ‘ਪੌਜ਼ੀਟਿਵ ਰੈਸਟਲੈੱਸਨੈੱਸ’ (ਸਕਾਰਾਤਮਿਕ ਬੇਚੈਨੀ) ਦਾ ਨਾਮ ਦਿੱਤਾ ਹੈ। ਸਮਾਗਮ ਦਾ ਖ਼ਾਸ ਆਕਰਸ਼ਣ ‘ਆਪ ਕੀ ਅਦਾਲਤ’ ਦੀ ਤਰਜ਼ ‘ਤੇ ਕਰਵਾਇਆ ਗਿਆ ਅਰੁਣ ਕੁਮਾਰ ਨੇ ‘ਮੁਲਜ਼ਮ’ ਦੀ ਭੂਮਿਕਾ ਨਿਭਾਉਂਦਿਆਂ ਦਰਸ਼ਕਾਂ ਦੇ ਸਵਾਲਾਂ ਦੇ ਸਹਿਜਤਾ ਅਤੇ ਹਾਸੇ-ਮਜ਼ਾਕ ਨਾਲ ਜਵਾਬ ਦਿੱਤੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਕਾਰਾਤਮਿਕ ਬੇਚੈਨੀ ਕਿਸੇ ਲਾਲਚ ਜਾਂ ਤਣਾਅ ਦਾ ਨਾਮ ਨਹੀਂ, ਸਗੋਂ ਲਗਾਤਾਰ ਬਿਹਤਰ ਕਰਨ ਅਤੇ ਆਪਣੀਆਂ ਸਮਰੱਥਾਵਾਂ ਨੂੰ ਨਿਖਾਰਨ ਦੀ ਸਕਾਰਾਤਮਿਕ ਪ੍ਰੇਰਨਾ ਹੈ। ਉਨ੍ਹਾਂ ਦੇ ਬੇਬਾਕ ਅਤੇ ਹਾਸੇ-ਮਜ਼ਾਕ ਭਰੇ ਅੰਦਾਜ਼ ਨੇ ਹਾਜ਼ਰ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਜਿਸ ਕਾਰਨ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਕਿਤਾਬ ਵਿਚ ਅਰੁਣ ਕੁਮਾਰ ਨੇ ਆਪਣੇ ਚਾਰ ਦਹਾਕਿਆਂ ਦੇ ਪੇਸ਼ੇਵਰ ਤਜਰਬਿਆਂ ਨੂੰ ਸਾਂਝਾ ਕਰਦਿਆਂ ਸਫਲਤਾ, ਲਗਾਤਾਰ ਸਿੱਖਣ, ਅਗਵਾਈ, ਨਿੱਜੀ ਵਿਕਾਸ ਅਤੇ ਜੀਵਨ ਵਿਚ ਸਕਾਰਾਤਮਿਕ ਬਦਲਾਅ ਨਾਲ ਜੁੜੇ ਵਿਚਾਰ ਸਾਂਝੇ ਕੀਤੇ ਹਨ। ਕਿਤਾਬ ਦਾ ਮੁੱਖ ਸੰਦੇਸ਼ ਹੈ ਕਿ ਸਫਲਤਾ ਕੋਈ ਅੰਤਿਮ ਮੰਜ਼ਿਲ ਨਹੀਂ, ਸਗੋਂ ਲਗਾਤਾਰ ਸਿੱਖਣ, ਵਿਕਾਸ ਕਰਨ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਯਾਤਰਾ ਹੈ। ਸਮਾਗਮ ਦੇ ਅੰਤ ਵਿਚ ਸਾਹਿਤ ਪ੍ਰੇਮੀਆਂ, ਮਹਿਮਾਨਾਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਲੇਖਕ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਕਿਤਾਬ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਐਡਵੋਕੇਟ ਚਰਨਜੀਤ ਸਿੰਘ ਦੀ ਅਗਵਾਈ ’ਚ ਭਾਜਪਾ ਨੇ ਕੱਢੀ ਵਿਸ਼ਾਲ ਤਿਰੰਗਾ ਯਾਤਰਾ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਮਜ਼ਬੂ... ਅਗਲੀ ਖ਼ਬਰ ਮੌੜ ਚੜ੍ਹਤ ਸਿੰਘ ਵਿਖੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਈ ਪਰਿਵਾਰ ਕਾਂਗਰਸ ਵਿਚ ਕੀਤੇ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।