ਜ਼ੋਨ ਪੱਧਰੀ ਸਕੂਲੀ ਖੇਡਾਂ ’ਚ ਮਾਤਾ ਸੁੰਦਰੀ ਸਕੂਲ ਦੀ ਰਹੀ ਝੰਡੀ
ਕੁਸ਼ਤੀ ਤੇ ਮੁੱਕੇਬਾਜ਼ੀ ’ਚ ਸੋਨ ਤਗਮਿਆਂ ਦੀ ਝੜੀ, ਰੱਸਾਕਸ਼ੀ ’ਚ ਤੀਜਾ ਸਥਾਨ
ਬਠਿੰਡਾ, 8 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਢੱਡੇ ਦੀ ਇਕਾਈ ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜੋਨ ਪੱਧਰੀ ਸਕੂਲੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਸ਼ਤੀ ਅਤੇ ਮੁੱਕੇਬਾਜ਼ੀ ਵਿਚ ਕਈ ਸੋਨ ਤਗਮੇ ਜਿੱਤੇ, ਜਦਕਿ ਰੱਸਾ-ਕੱਸੀ ਵਿਚ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਐਮ.
ਤ
ਤਗਮੇ ਜੇਤੂ ਖਿਡਾਰਨਾਂ ਨਾਲ ਮਾਤਾ ਸੁੰਦਰੀ ਗਰੁੱਪ ਦਾ ਸਟਾਫ਼। ਅਜੀਤ ਤਸਵੀਰ
09-08-2026
ਬਠਿੰਡਾ, 8 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਢੱਡੇ ਦੀ ਇਕਾਈ ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜੋਨ ਪੱਧਰੀ ਸਕੂਲੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਸ਼ਤੀ ਅਤੇ ਮੁੱਕੇਬਾਜ਼ੀ ਵਿਚ ਕਈ ਸੋਨ ਤਗਮੇ ਜਿੱਤੇ, ਜਦਕਿ ਰੱਸਾ-ਕੱਸੀ ਵਿਚ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਐਮ.ਡੀ. ਗੁਰਬਿੰਦਰ ਸਿੰਘ ਬੱਲੀ ਅਤੇ ਡਾਇਰੈਕਟਰ ਐਡਮਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਖੇਡਾਂ ਦਾ ਅਹਿਮ ਯੋਗਦਾਨ ਹੈ। ਇਸੇ ਕਰਕੇ ਸੰਸਥਾ ਵਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਸੰਸਥਾ ਦੀਆਂ ਕਈ ਵਿਦਿਆਰਥਣਾਂ ਖੇਡ ਮੈਦਾਨਾਂ ਵਿਚ ਤਿਆਰੀ ਕਰਕੇ ਪੰਜਾਬ ਪੁਲਿਸ, ਬੀਐੱਸਐੱਫ ਅਤੇ ਭਾਰਤੀ ਫ਼ੌਜ ਵਿਚ ਭਰਤੀ ਹੋ ਕੇ ਸੰਸਥਾ ਦਾ ਮਾਣ ਵਧਾ ਚੁੱਕੀਆਂ ਹਨ।ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਸੰਸਥਾ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਰਹੀਆਂ ਹਨ ਅਤੇ ਇਨ੍ਹਾਂ ਨੂੰ ਬਰਕਰਾਰ ਰੱਖਣਾ ਸੰਸਥਾ ਦੀ ਜ਼ਿੰਮੇਵਾਰੀ ਹੈ। ਖੇਡ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਕਰਨਵੀਰ ਸਿੰਘ ਅਤੇ ਪ੍ਰੋ. ਸਤਵੀਰ ਕੌਰ ਨੇ ਦੱਸਿਆ ਕਿ ਕੁਸ਼ਤੀ ਵਿਚ ਅਨੂਰੀਤ ਕੌਰ ਨੇ ਅੰਡਰ-19 ਦੇ 50 ਕਿਲੋਗ੍ਰਾਮ ਅਤੇ ਰਾਮਦੀਪ ਕੌਰ ਨੇ ਅੰਡਰ-17 ਦੇ 65 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮੇ ਜਿੱਤੇ ਹਨ। ਇਸੇ ਤਰ੍ਹਾਂ ਸਮਰਪ੍ਰੀਤ ਕੌਰ (46 ਕਿੱਲੋ), ਜਸਵਿੰਦਰ ਕੌਰ (49 ਕਿੱਲੋ), ਸੁਖਮਨਪ੍ਰੀਤ ਕੌਰ (53 ਕਿੱਲੋ), ਅਮ੍ਰਿਤ (65 ਕਿੱਲੋ) ਅਤੇ ਕੋਮਲਦੀਪ ਕੌਰ (73 ਕਿੱਲੋ) ਨੇ ਸੋਨ ਤਗਮੇ ਹਾਸਲ ਕੀਤੇ। ਪ੍ਰਨੀਤ ਕੌਰ ਨੇ 53 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਮੁੱਕੇਬਾਜ਼ੀ ਵਿਚ ਵੀ ਸਕੂਲ ਦੀਆਂ ਖਿਡਾਰਨਾਂ ਨੇ ਧੁੰਮਾਂ ਪਾ ਦਿੱਤੀਆਂ। ਅੰਡਰ-17 ਵਰਗ ਵਿਚ ਮਨਜਿੰਦਰ ਕੌਰ (46 ਕਿੱਲੋ), ਜਸਪ੍ਰੀਤ ਕੌਰ (48 ਕਿੱਲੋ), ਸੁਖਮਨਦੀਪ ਕੌਰ (52 ਕਿੱਲੋ), ਅਰਸ਼ਦੀਪ ਕੌਰ (54 ਕਿੱਲੋ), ਪਰਮਵੀਰ ਕੌਰ (60 ਕਿੱਲੋ), ਭਵਨਜੋਤ ਕੌਰ (63 ਕਿੱਲੋ), ਸਿਮਰਨਜੀਤ ਕੌਰ (70 ਕਿੱਲੋ) ਅਤੇ ਰਮਨਦੀਪ ਕੌਰ (75 ਕਿੱਲੋ) ਨੇ ਸੋਨ ਤਗਮੇ ਜਿੱਤੇ। ਅੰਡਰ-19 ਵਰਗ ਵਿਚ ਕਰਨਪ੍ਰੀਤ ਕੌਰ ਨੇ 57 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ ਹਾਸਲ ਕੀਤਾ। ਅੰਡਰ-19 ਵਰਗ ਵਿਚ ਸਕੂਲ ਦੀ ਰੱਸਾ-ਕੱਸੀ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ ਸੰਸਥਾ ਦੀ ਜਿੱਤਾਂ ਵਾਲੀ ਲੜੀ ਨੂੰ ਹੋਰ ਮਜ਼ਬੂਤ ਕੀਤਾ। ਖੇਡ ਵਿਭਾਗ ਦੀ ਇਸ ਉਪਲੱਬਧੀ ‘ਤੇ ਸੰਸਥਾ ਦੇ ਡਾਇਰੈਕਟਰ ਸਿੰਬਲਜੀਤ ਕੌਰ, ਖ਼ਜ਼ਾਨਚੀ ਪ੍ਰਸ਼ੋਤਮ ਕੌਰ ਅਤੇ ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ ਨੇ ਸਮੂਹ ਸਟਾਫ਼ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।