11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕੱਸੀ ਦੀ ਜਗ੍ਹਾ ਛੋਟਾ ਖਾਲਾ ਉਸਾਰੇ ਜਾਣ 'ਤੇ ਪੂਹਲੀ ਵਾਸੀਆਂ ਵਲੋਂ ਰੋਸ <br/>

ਪਿੰਡ ਪੂਹਲੀ ਦੇ ਖੇਤਾਂ ਨਾਲ ਸੰਬੰਧਿਤ ਨਹਿਰੀ ਮੋਘਾ ਟੀ.ਐਫ 57573 ਤਹਿਤ ਪੈਂਦੇ ਰਕਬੇ ਲਈ ਨਹਿਰੀ ਖਾਲੇ ਦੀ ਜਗ੍ਹਾ ਜ਼ਮੀਨਦੋਜ਼ ਪਾਈਪਲਾਈਨ ਦੀ ਮੰਗ ਕਰ ਰਹੇ ਕਿਸਾਨ¢ ਤਸਵੀਰ: ਗੁਰਦਰਸ਼ਨ ਲੁੱਧੜ <br/> 22-05-2026
ਨਥਾਣਾ, 21 ਮਈ (ਗੁਰਦਰਸ਼ਨ ਲੁੱਧੜ)- ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਵਿਚੋਂ ਨਿਕਲਦੀ ਅਤੇ ਨਹਿਰ ਦੇ ਨਾਲ ਨਾਲ ਲੰਘਦੀ ਸਿਧਾਣਾ ਮਾਈਨਰ ਦੀ ਟੇਲ ਵਾਲੇ ਕਿਸਾਨਾਂ ਨੇ ਕੱਸੀ ਦੀ ਜਗ੍ਹਾ 'ਤੇ ਛੋਟੇ ਆਕਾਰ ਵਾਲਾ ਖਾਲਾ ਉਸਾਰੇ ਜਾਣ 'ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ¢ ਮਾਈਨਰ ਦੀ ਟੇਲ 'ਤੇ ਪੈਂਦੇ ਮੋਘਾ ਨੰਬਰ ਟੀ.ਐਫ.57573 ਨਾਲ ਸਬੰਧਿਤ ਪਿੰਡ ਪੂਹਲੀ ਦੇ ਕਿਸਾਨਾਂ ਨੇ ਪੱਤਰਕਾਰਾਂ ਨੂੰ ਮੌਕਾ ਵਿਖਾਉਂਦਿਆਂ ਦੱਸਿਆ ਕਿ ਅੰਗਰੇਜ਼ਾਂ ਦੀ ਸਰਕਾਰ ਦੇ ਜ਼ਮਾਨੇ ਤੋਂ ਲੈ ਕੇ ਉਨ੍ਹਾਂ ਦੇ ਪਿੰਡ ਦਾ ਲਗਭਗ 500 ਏਕੜ ਰਕਬਾ ਉਕਤ ਕੱਸੀ ਤਹਿਤ ਲੱਗਦਾ ਸੀ, ਜੋ ਤਕਰੀਬਨ 15 ਸਾਲ ਪਹਿਲਾਂ ਸਿਧਾਣਾ ਮਾਈਨਰ ਦੀ ਟੇਲ 'ਤੇ ਨਵੀਂ ਕੱਢੀ ਗਈ ਢੇਲਵਾਂ ਮਾਈਨਰ ਦੇ ਤਹਿਤ ਹੋ ਗਿਆ, ਪੂਹਲੀ ਵਾਸੀਆਂ ਨੇ ਦੱਸਿਆ ਕਿ ਨਹਿਰ ਦੀ ਹਰੀ ਪੱਟੀ ਦੇ ਦਰੱਖਤਾਂ ਹੇਠ ਇਸ ਮਾਈਨਰ ਦੀ ਜਗ੍ਹਾ 'ਤੇ ਹੁਣ ਸਿੰਚਾਈ ਵਿਭਾਗ ਵਲੋਂ ਛੋਟੇ ਆਕਾਰ ਵਾਲਾ ਨਹਿਰੀ ਖਾਲਾ ਉਸਾਰਿਆ ਜਾ ਰਿਹਾ ਹੈ¢ ਨਹਿਰ ਦੀ ਹਰੀ ਪੱਟੀ ਵਾਲੇ ਦਰਖਤਾਂ ਦੇ ਹੇਠਾਂ ਜ਼ਿਆਦਾ ਪੱਤੇ ਅਤੇ ਡੱਕੇ ਡਿੱਗਦੇ ਹੋਣ ਕਰਕੇ ਤੰਗ ਆਕਾਰ ਵਾਲੇ ਇਸ ਨਹਿਰੀ ਖਾਲੇ ਦਾ ਵਗਦੇ ਰਹਿਣਾ ਸੰਭਵ ਨਹੀਂ ਜਾਪਦਾ, ਦੂਜੇ ਪਾਸੇ ਸਿੰਚਾਈ ਵਿਭਾਗ ਵਲੋਂ ਇਸ ਖਾਲੇ 'ਤੇ ਕੋਈ ਵਿਸ਼ੇਸ਼ ਬੇਲਦਾਰ ਤਾਇਨਾਤ ਨਹੀਂ ਹੈ ਜਦੋਂ ਕਿ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਲੈ ਕੇ 80ਵਿਆਂ ਦੇ ਦਹਾਕੇ ਤੱਕ ਖੁੱਲੇ੍ਹ ਆਕਾਰ ਵਾਲੀ ਇਸ ਕੱਸੀ ਦੇ ਰੂਟ 'ਤੇ ਇਕ ਵਿਸ਼ੇਸ਼ ਬੇਲਦਾਰ ਦੀ ਡਿਊਟੀ ਯਕੀਨੀ ਹੁੰਦੀ ਸੀ, ਜਿਸ ਸਦਕਾ ਇਹ ਕੱਸੀ ਨਿਰੰਤਰ ਵਗਦੀ ਸੀ¢ ਪਿੰਡ ਪੂਹਲੀ ਦੇ ਕਿਸਾਨ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਇਹ ਸਵਾਲ ਕਰਦੇ ਹਨ ਕਿ ਖੁੱਲ੍ਹੇ ਆਕਾਰ ਵਾਲੀ ਕੱਸੀ ਦੀ ਜਗ੍ਹਾ 'ਤੇ ਹੁਣ ਪੱਤਿਆਂ ਅਤੇ ਡੱਕਿਆਂ ਨਾਲ ਭਰੇ ਤੰਗ ਖਾਲੇ ਵਿਚੋਂ ਬੇਲਦਾਰ ਦੀ ਗੈਰ ਮÏਜੂਦਗੀ ਵਿਚ ਪਾਣੀ ਕਿਸ ਤਰ੍ਹਾਂ ਵਗਦਾ ਰਹਿ ਸਕੇਗਾ? ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੰੁਚਣਾ ਯਕੀਨੀ ਬਣਾਉਣ ਲਈ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣ¢

ਪਿਛਲੀ ਖ਼ਬਰ ਸੁਖਵੰਤ ਸਿੰਘ ਗਿੱਲ ਆਈ. ਪੀ. ਐਸ. ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਅਕਾਲੀ ਆਗੂ ਨਿਰਮਲ ਸਿੰਘ ਟੀਟੂ ਕਤਲ ਮਾਮਲੇ 'ਚ ਇਨਸਾਫ਼ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।