09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਫ਼ਾਈ ਸੇਵਕਾਂ ਦੀ ਨਗਰ ਪੰਚਾਇਤ ਸਰਦੂਲਗੜ੍ਹ ਅੱਗੇ ਹੜਤਾਲ ਜਾਰੀ <br/>

ਅਜੀਤ ਡੈਸਕ 09-05-2026
ਸਰਦੂਲਗੜ੍ਹ, 8 ਮਈ (ਜੀ.ਐਮ. ਅਰੋੜਾ)- ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਸਥਾਨਕ ਨਗਰ ਪੰਚਾਇਤ ਦੇ ਕੱਚੇ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਹੈ | ਭਰਾਤਰੀ ਸਾਂਝੇ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਆਤਮਾ ਰਾਮ ਨੇ ਕਿਹਾ ਕਿ ਜਿੱਥੇ ਵੀ ਮਜ਼ਦੂਰ ਆਪਣੇ ਹੱਕਾਂ ਲਈ ਲੜਨਗੇ, ਜਥੇਬੰਦੀ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇਗੀ | ਪੰਜਾਬ ਮਿਉਂਸੀਪਲ ਆਊਟਸੋਰਸ ਇੰਪਲਾਈਜ਼ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਸੰਜੀਵ ਕੁਮਾਰ ਨੇ ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦਿੱਤੀ ਜਾਵੇ, 10 ਸਾਲਾ ਪਾਲਿਸੀ ਰੱਦ ਕਰ ਕੇ 3 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਮਿੳਾੂਸੀਪਲ ਕਿਰਤੀਆਂ ਨੂੰ ਸਾਰੀਆਂ ਸਹੂਲਤਾਂ ਸਮੇਤ ਪੱਕਾ ਕੀਤਾ ਜਾਵੇ | ਇਸ ਤੋਂ ਇਲਾਵਾ ਨਗਰ ਪੰਚਾਇਤ 'ਚ ਈ.ਪੀ.ਐਫ. ਸਕੀਮ ਲਾਗੂ ਕਰਨ, ਡਰਾਈਵਰ, ਚੌਕੀਦਾਰ, ਇਲੈਕਟਰੀਸ਼ਨ ਤੇ ਹੈਲਪਰਾਂ ਦਾ ਬੀਮਾ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰਨ, ਡੀ.ਏ. ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ | ਇਸ ਮੌਕੇ ਦਿਆ ਰਾਮ, ਸੱਤਪਾਲ ਸਿੰਘ, ਬਲਕਾਰ ਸਿੰਘ, ਅਨਿਲ ਕੁਮਾਰ, ਰਮਨਦੀਪ ਸਿੰਘ, ਗੋਗੀ ਸਿੰਘ, ਭਿੰਦਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਸੰਬੰਧੀ ਗਤੀਵਿਧੀ ਕਰਵਾਈ <br/> ਅਗਲੀ ਖ਼ਬਰ ਆਈ.ਟੀ.ਆਈ. 'ਚ ਟੀਚਰ ਐਂਟਰੈਂਸ ਪ੍ਰੀਖਿਆ 31 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।