09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਮਨਦੀਪ ਕੌਰ ਬਰਾੜ ਹਰਰਾਏਪੁਰ ਪੰਜਾਬ ਕਾਂਗਰਸ ਮਹਿਲਾ ਵਿੰਗ ਦੀ ਸੂਬਾਈ ਮੀਤ ਪ੍ਰਧਾਨ ਨਿਯੁੱਕਤ <br/>

ਅਜੀਤ ਡੈਸਕ 09-05-2026
ਗੋਨਿਆਣਾ, 6 ਮਈ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਹਰਰਾਏਪੁਰ ਦੀ ਵਸਨੀਕ ਅਮਨਦੀਪ ਕੌਰ ਬਰਾੜ ਪੁੱਤਰੀ ਹਰਚੰਦ ਸਿੰਘ ਨੂੰ ਪੰਜਾਬ ਕਾਂਗਰਸ ਮਹਿਲਾ ਵਿੰਗ ਦੀ ਸੂਬਾਈ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ | ਉੱਕਤ ਨਿਯੁੱਕਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਅਨੁਸਾਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਚਰਨ ਕੌਰ ਰੰਧਾਵਾ ਨੇ ਕੀਤੀ | ਇਸ ਤੋਂ ਪਹਿਲਾ ਵੀ ਅਮਨਦੀਪ ਕੌਰ ਬਰਾੜ ਕਾਂਗਰਸ ਪਾਰਟੀ ਵਿਚ ਅਨੇਕਾਂ ਅਹੁੱਦੇਦਾਰੀਆਂ 'ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ | ਨਵੀਂ ਨਿਯੁੱਕਤੀ ਮਿਲਣ 'ਤੇ ਅਮਨਦੀਪ ਕੌਰ ਬਰਾੜ ਨੇ ਅਲਕਾ ਲਾਬਾ ਕੌਮੀ ਪ੍ਰਧਾਨ, ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਧਾਨ, ਗਰਚਰਨ ਕੌਰ ਰੰਧਾਵਾ ਸੂਬਾ ਪ੍ਰਧਾਨ, ਪ੍ਰੀਤਮ ਸਿੰਘ ਕੋਟ ਭਾਈ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਅਤੇ ਸਾਬਕਾ ਵਿਧਾਇਕ, ਰਾਜਨ ਗਰਗ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਲਈ ਪਹਿਲਾ ਨਾਲੋਂ ਜ਼ਿਆਦਾ ਦਿਨ ਰਾਤ ਮਿਹਨਤ ਕਰਕੇ ਵਿਧਾਨ ਸਭਾ 2027 ਦੀਆਂ ਵੋਟਾਂ ਲਈ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਵੱਡੀ ਗਿਣਤੀ ਵਿਚ ਮਹਿਲਾ ਵਰਕਰਾਂ ਨੂੰ ਨਾਲ ਜੋੜੇਗੀ |

ਪਿਛਲੀ ਖ਼ਬਰ ਸਰਕਾਰੀ ਸਕੂਲ ਗੋਬਿੰਦਪੁਰਾ ਵਿਖੇ ਬਿਜ਼ਨਸ ਬਲਾਸਟਰ ਮੇਲਾ ਕਰਵਾਇਆ <br/> ਅਗਲੀ ਖ਼ਬਰ ਡਾ. ਜੀਵਨਜੋਤ ਕੌਰ ਭੱਟੀ ਕਾਂਗਰਸ ਐਸ. ਸੀ. ਵਿੰਗ ਦੇ ਵਾਈਸ ਚੇਅਰਮੈਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।