10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੁੱਖ ਮੰਤਰੀ ਦੀ ਕੋਟਸ਼ਮੀਰ ਆਮਦ 'ਤੇ ਨਰੇਗਾ ਮਜ਼ਦੂਰ ਤੇ ਕਿਸਾਨ ਥਾਣੇ ਡੱਕੇ <br/>

ਅਜੀਤ ਡੈਸਕ 09-05-2026
ਕੋਟਫੱਤਾ, 8 ਮਈ (ਰਣਜੀਤ ਸਿੰਘ ਬੁੱਟਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੱਢੀ ਜਾ ਰਹੀ 'ਸ਼ੁਕਰਾਨਾ ਯਾਤਰਾ' ਦੌਰਾਨ ਜਿਥੇ ਸਰਕਾਰ ਆਪਣੇ ਕੰਮਾਂ ਦੇ ਸੋਹਲੇ ਗਾਉਂਦੀ ਰਹੀ ਉੱਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਨੇੜੇ ਚਿੜੀ ਤੱਕ ਨਹੀਂ ਫਟਕਣ ਦਿੱਤੀ¢ ਆਪਣੀਆਂ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਅੱਗੇ ਰੱਖਣ ਲਈ ਇਕੱਤਰ ਹੋ ਰਹੇ ਨਰੇਗਾ ਮਜ਼ਦੂਰਾਂ ਨੂੰ ਪੁਲਿਸ ਨੇ ਰਵਿਦਾਸ ਗੁਰੂ ਘਰ ਕੋਟਸ਼ਮੀਰ ਤੋਂ ਹਿਰਾਸਤ ਵਿਚ ਲੈ ਲਿਆ¢ ਇਸੇ ਤਰ੍ਹਾਂ ਗਹਿਰੀ ਭਾਗੀ ਤੋਂ ਵੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕੁਝ ਆਗੂਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈਣ ਲਿਆ¢ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਸਿੱਧੂ ਕੋਟਸ਼ਮੀਰ ਨੇ ਇਸ ਕਾਰਵਾਈ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਵਰਗ ਨੂੰ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦਾ ਪੂਰਾ ਅਧਿਕਾਰ ਹੈ, ਪਰ ਮੰਗ ਪੱਤਰ ਦੇਣ ਜਾਂ ਵਿਰੋਧ ਜਤਾਉਣ ਦੇ ਡਰ ਕਰਕੇ ਲੋਕਾਂ ਨੂੰ ਪਹਿਲਾਂ ਹੀ ਪੁਲਿਸ ਰਾਹੀਂ ਰੋਕਣਾ ਬਹੁਤ ਹੀ ਨਿੰਦਣਯੋਗ ਕਦਮ ਹੈ¢ ਉਨ੍ਹਾਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਕਦੇ ਆਪਣੇ ਆਪ ਨੂੰ ਆਮ ਲੋਕਾਂ ਦਾ ਆਗੂ ਦੱਸਦੇ ਹੋਏ ਵੱਡੀ ਸੁਰੱਖਿਆ ਦੀ ਲੋੜ ਨਾ ਹੋਣ ਦੀ ਗੱਲ ਕਰਦੇ ਸਨ, ਅੱਜ ਉਹੀ ਸਰਕਾਰ ਆਮ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਵਾਜ਼ ਤੋਂ ਡਰੀ ਹੋਈ ਨਜ਼ਰ ਆ ਰਹੀ ਹੈ¢

ਪਿਛਲੀ ਖ਼ਬਰ ਚੁੱਪ ਜਾਂ ਨਾਰਾਜ਼ ਬੈਠੇ ਵਰਕਰਾਂ ਅਤੇ ਆਗੂਆਂ ਨੂੰ ਮਨਾਉਣ ਦੇ ਯਤਨ ਕੀਤੇ ਜਾਣਗੇ- ਬਲਾਕ ਪ੍ਰਧਾਨ <br/> ਸੰਗਤ ਬਲਾਕ... ਅਗਲੀ ਖ਼ਬਰ ਫ਼ਿਲਮ ਚੜ੍ਹਦੀਕਲਾ ਦੀ ਪ੍ਰਮੋਸ਼ਨ ਲਈ ਟੀਮ ਮਹਿਰਾਜ ਪਹੁੰਚੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।