10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੌਮਾਂਤਰੀ ਮਾਂ ਦਿਵਸ ਮਨਾਇਆ <br/>

ਅਜੀਤ ਡੈਸਕ 09-05-2026
ਰਾਮਾਂ ਮੰਡੀ, 8 ਮਈ (ਤਰਸੇਮ ਸਿੰਗਲਾ)-ਸਥਾਨਕ ਐਮ ਐਸ ਡੀ ਸੀਨੀਅਰ ਸੈਕੰਡਰੀ ਅਤੇ ਐਸ ਐਸ ਐਮ ਡੀ ਇੰਗਲਿਸ਼ ਮੀਡੀਅਮ ਸਕੂਲ ਵਿਖੇ ਕੌਮਾਂਤਰੀ ਮਾਂ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਬੱਚਿਆਂ ਵਲੋਂ ਕਵਿਤਾਵਾਂ ਰਾਹੀਂ ਸਮਾਜ ਵਿਚ ਮਾਂ ਅਤੇ ਬੱਚਿਆਂ ਦੀ ਪਰਿਵਾਰਕ ਜ਼ਿੰਮੇਵਾਰੀ ਬਾਰੇ ਜਾਗਰੂਕ ਕੀਤਾ ਗਿਆ | ਇਸ ਦੌਰਾਨ ਸਕੂਲ ਦੀ ਪਿ੍ੰਸੀਪਲ ਪ੍ਰਵੀਨ ਕੁਮਾਰ ਸਿੰਗਲਾ ਅਤੇ ਇੰਗਲਿਸ਼ ਮੀਡੀਅਮ ਸਕੂਲ ਦੀ ਪਿ੍ੰਸੀਪਲ ਮੈਡਮ ਹਰਕਿਰਨ ਕੌਰ ਘੁਲਿਆਣੀ ਨੇ ਸਕੂਲ ਸਟਾਫ਼, ਪ੍ਰਬੰਧਕ ਕਮੇਟੀ ਅਤੇ ਬੱਚਿਆਂ ਨੂੰ ਕੌਮਾਂਤਰੀ ਮਾਂ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ 'ਮਾਂ' ਸ਼ਬਦ ਬੇਸ਼ੱਕ ਛੋਟਾ ਹੈ, ਪ੍ਰੰਤੂ ਰੁਤਬਾ ਸੰਸਾਰ ਵਿਚ ਸੱਭ ਤੋਂ ਵੱਡਾ ਹੈ | ਮਾਤਾ-ਪਿਤਾ ਧਰਤੀ ਤੇ ਰੱਬ ਦਾ ਅਵਤਾਰ ਹਨ, ਕਿਉਂਕਿ ਆਪਣੇ ਪਰਿਵਾਰ ਲਈ ਉਹ ਹਰ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ | ਇਸ ਲਈ ਬੱਚਿਆਂ ਨੂੰ ਵੀ ਆਪਣੇ ਮਾਤਾ ਪਿਤਾ ਦੀ ਹਰ ਇੱਛਾ ਦਾ ਧਿਆਨ ਰੱਖਣਾ ਚਾਹੀਦਾ ਹੈ | ਪਰ ਅੱਜ ਸੱਭ ਤੋਂ ਵੱਡੀ ਮੁਸ਼ਕਲ ਇਸ ਗੱਲ ਦੀ ਹੈ ਕਿ ਮਾਪੇ ਅੱਜ ਬੱਚਿਆਂ ਦੇ 100 ਫੀਸਦੀ ਨੰਬਰਾਂ ਦੇ ਚੱਕਰ ਵਿਚ ਉਹਨਾਂ ਨੂੰ ਸੰਸਕਾਰ ਦੇਣਾ ਭੁੱਲ ਹੀ ਗਏ ਹਨ | ਉਨ੍ਹਾਂ ਕਿਹਾ ਕਿ ਜਿਸ ਦਿਨ ਬੱਚੇ ਮਾਪਿਆਂ ਦੇ ਪ੍ਰਤੀ ਆਪਣੇ ਫਰਜ਼ ਨੂੰ ਸਮਝਣ ਲੱਗ ਜਾਣਗੇ, ਉਸ ਦਿਨ ਭਗਵਾਨ ਨੂੰ ਪਹਾੜਾਂ ਵਿਚ ਭਾਲਣ ਦੀ ਲੋੜ ਨਹੀਂ ਪਵੇਗੀ | ਇਸ ਦੌਰਾਨ ਬੱਚਿਆਂ ਵਿਚਕਾਰ ਖਾਣਾ ਬਣਾਉਣ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ, ਬੱਚਿਆਂ ਨੇ ਬਿਨ੍ਹਾਂ ਅੱਗ ਦੀ ਵਰਤੋਂ ਕੀਤੇ ਸਵਾਦਿਸ਼ਟ ਵਿਅੰਜਨ ਤਿਆਰ ਕੀਤੇ | ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਤੋਂ ਇਲਾਵਾ ਚੇਅਰਮੈਨ ਅਮਰਜੀਤ ਗਿਰੀ, ਪ੍ਰਧਾਨ ਨਰੇਸ਼ ਕੁਮਾਰ ਠੂਨੀਆ, ਸੰਜੀਵ ਕੁਮਾਰ ਮੌੜ, ਦੇਸ ਰਾਜ ਚਲਾਣਾ, ਬੰਟੀ ਗਰਗ, ਕੇਵਲ ਸਿੰਗਲਾ, ਪਵਨ ਕਾਲੜਾ, ਅਸ਼ੋਕ ਬਾਂਸਲ ਆਦਿ ਹਾਜ਼ਰ ਰਹੇ |

ਪਿਛਲੀ ਖ਼ਬਰ 'ਚੜ੍ਹਦੀ ਕਲਾ' ਫ਼ਿਲਮ ਦੀ ਪ੍ਰਮੋਸ਼ਨ ਸੰਬੰਧੀ ਐਮੀ ਵਿਰਕ, ਰੂਪੀ ਗਿੱਲ ਸਮੇਤ ਅਦਾਕਾਰ ਭਗਤਾ ਭਾਈਕਾ ਵਿਖੇ ਪਹੁੰਚੇ ਅਗਲੀ ਖ਼ਬਰ ਸੂਬਾ ਸਰਕਾਰ ਗੁਰੂ ਸਾਹਿਬ ਦੀ ਮਰਿਆਦਾ ਅਤੇ ਪੰਜਾਬ ਦੀ ਤਰੱਕੀ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ- ਚੇਅਰਮੈਨ ਮਾਨ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।