10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬਠਿੰਡਾ ਪਿੁਲਸ ਨੇ ਹਰਿਆਣਾ ਦੇ ਦੋ ਨੌਜਵਾਨ 98 ਕਿੱਲੋ ਭੁੱਕੀ ਸਣੇ ਕੀਤੇ ਕਾਬੂ

ਅਜੀਤ ਡੈਸਕ 09-05-2026
ਬਠਿੰਡਾ, 8 ਮਈ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਦੋ ਕਾਰ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 98 ਕਿੱਲੋ ਭੁੱਕੀ ਡੋਡੇ ਪੋਸਤ, 50,000 ਡਰੱਗ ਮਨੀ, ਇਕ ਵਰਨਾ ਕਾਰ ਬਰਾਮਦ ਕੀਤੀ ਗਈ ਹੈ | ਇਸ ਮਾਮਲੇ ਦੀ ਪੜ੍ਹਤਾਲ ਕਰ ਰਹੇ ਪੁਲਿਸ ਅਧਿਕਾਰੀ ਐਸ. ਐਚ. ਓ. ਹਰਬੰਸ ਸਿੰਘ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਦਰ ਪੁਲਿਸ ਵਲੋਂ ਜੱਸੀ ਪੌ ਵਾਲੀ ਨਜ਼ਦੀਕ ਕੀਤੀ ਹੋਈ ਨਾਕਾਬੰਦੀ ਦੌਰਾਨ ਇਕ ਹਰਿਆਣਾ ਨੰਬਰ ਵਰਨਾ ਕਾਰ ਐਚ. ਆਰ. 25 ਜੀ. 9720 ਕਾਰ ਸਵਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਗਈ ਗਈ | ਤਲਾਸ਼ੀ ਦੌਰਾਨ ਉਕਤ ਵਿਅਕਤੀਆਂ ਪਾਸੋਂ 98 ਕਿੱਲੋ ਭੁੱਕੀ, 50,000 ਰੁਪਏ ਡਰੱਗ ਮਨੀ ਅਤੇ ਇਕ ਵਰਨਾ ਕਾਰ ਬਰਾਮਦ ਕਰ ਲਈ ਗਈ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਬੀਲ ਸਰਾਂ ਵਾਸੀ ਦੇਸੂਯੋਧਾ ਜ਼ਿਲ੍ਹਾ ਸਿਰਸਾ (ਹਰਿਆਣਾ), ਹਰਗੋਬਿੰਦ ਸਿੰਘ ਵਾਸੀ ਦੇਸੂਯੋਧਾ ਜ਼ਿਲ੍ਹਾ ਸਿਰਸਾ (ਹਰਿਆਣਾ) ਵਜੋਂ ਹੋਈ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਦੋਹਾਂ ਵਿਅਕਤੀਆਂ 'ਤੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ | ਪੁਲਿਸ ਵਲੋਂ ਇਨ੍ਹਾਂ ਪਾਸੋੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਠਿੰਡਾ ਵਲੋਂ ਕੱਲ੍ਹ ਤੱਕ ਸਹਿਕਾਰੀ ਸਭਾਵਾਂ ਬੰਦ ਕਰਨ ਦਾ ਫੈਸਲਾ ਅਗਲੀ ਖ਼ਬਰ ਆਪ ਸਰਕਾਰ ਅÏਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਕਰੇ-ਅਮਨਦੀਪ ਕੌਰ ਹਰਰਾਏਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।