ਰਾਮਾਂ ਮੰਡੀ, 7 ਅਪ੍ਰੈਲ (ਤਰਸੇਮ ਸਿੰਗਲਾ)-ਗਰਮੀ ਦਾ ਮੌਸਮ ਸ਼ੁਰੂ ਹੋਣ ਨਾਲ ਹੀ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਮਾਜ ਸੇਵੀ ਡਾ: ਸੋਹਨ ਲਾਲ ਕਲਿਆਣੀ ਨੇ ਦੱਸਿਆ ਕਿ ਗਰਮੀ ਵਿਚ ਸਭ ਤੋਂ ਵੱਧ ਆਮ ਸਮੱਸਿਆਵਾਂ ਵਿਚ ਲੂ ਲੱਗਣਾ, ਉਲਟੀਆਂ, ਦਸਤ ਅਤੇ ਬੁਖਾਰ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਲੂ ਤੋਂ ਬਚਾਅ ਲਈ ਹੋਮਿਓਪੈਥਿਕ ਦਵਾਈ ਗਲੋਨਾਇਨ 200 ਕਾਫ਼ੀ ਲਾਭਕਾਰੀ ਸਾਬਤ ਹੋ ਸਕਦੀ ਹੈ | ਵੱਡੇ ਵਿਅਕਤੀ ਸਵੇਰੇ ਘਰ ਤੋਂ ਬਾਹਰ ਨਿਕਲਣ ਸਮੇਂ ਇਸ ਦੀਆਂ 2 ਬੂੰਦਾਂ ਲੈ ਸਕਦੇ ਹਨ, ਜਦਕਿ ਬੱਚਿਆਂ ਨੂੰ 1 ਬੂੰਦ ਦੇਣੀ ਚਾਹੀਦੀ ਹੈ | ਡਾ. ਕਲਿਆਣੀ ਨੇ ਇਹ ਵੀ ਸਲਾਹ ਦਿੱਤੀ ਕਿ ਗਰਮੀ ਦੇ ਮੌਸਮ ਵਿਚ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ | ਜਦੋਂ ਵੀ ਤੁਹਾਨੂੰ ਮਹਿਸੂਸ ਹੋਵੇ, ਤੁਰੰਤ ਪਾਣੀ ਪੀਣਾ ਚਾਹੀਦਾ ਹੈ | ਬਾਹਰ ਜਾਣ ਸਮੇਂ ਸਿਰ ਅਤੇ ਹੱਥਾਂ ਨੂੰ ਕੱਪੜੇ ਨਾਲ ਢਕ ਕੇ ਰੱਖਣਾ ਚਾਹੀਦਾ ਹੈ ਅਤੇ ਆਪਣੇ ਨਾਲ ਪਾਣੀ ਦੀ ਬੋਤਲ ਨਾਲ ਜ਼ਰੂਰ ਰੱਖਣੀ ਚਾਹੀਦੀ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਵਿਚ ਸਾਵਧਾਨੀਆਂ ਅਪਣਾ ਕੇ ਹੀ ਅਸੀਂ ਲੂ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਬਚ ਸਕਦੇ ਹਾਂ |