05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵਿਧਵਾ ਅÏਰਤ ਜਸਵੀਰ ਕੌਰ ਚੂੰਘਾ ਦੇ ਹੱਕ ਵਿਚ ਡਟੀਆਂ ਕਿਸਾਨ ਅਤੇ ਹੋਰ ਜਥੇਬੰਦੀਆਂ

ਅਜੀਤ ਡੈਸਕ 15-04-2026
ਟੱਲੇਵਾਲ, 14 ਅਪੈ੍ਰਲ (ਸੋਨੀ ਚੀਮਾ)-ਪਿੰਡ ਚੂੰਘਾਂ ਦੀ ਇਕ ਵਿਧਵਾ ਜਸਵੀਰ ਕੌਰ ਪਤਨੀ ਜਰਨੈਲ ਸਿੰਘ ਜਿਸ ਦੇ ਮਕਾਨ ਦੀ ਕੰਧ ਢਹਿ ਗਈ ਸੀ, ਪ੍ਰੰਤੂ ਦੂਜੀ ਧਿਰ ਨੇ ਵਿਧਵਾ ਅÏਰਤ ਨੂੰ ਕੰਧ ਕੱਢਣ ਤੋਂ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਉਕਤ ਮਕਾਨ ਉਨ੍ਹਾਂ ਦੀ ਮਾਲਕੀ ਹੈ, ਜਦੋਂ ਕਿ ਵਿਧਵਾ ਅÏਰਤ ਇਸ ਜਗ੍ਹਾ ਉੱਪਰ 28 ਸਾਲਾਂ ਤੋਂ ਕਾਬਜ਼ ਹੈ ਅਤੇ ਰਜਿਸਟਰੀ ਵੀ ਇਸ ਪਰਿਵਾਰ ਦੇ ਨਾਮ ਹੈ | ਜਦੋਂ ਇਸ ਮਸਲੇ ਦੀ ਭਿਣਕ ਜਥੇਬੰਦੀਆਂ ਨੂੰ ਲੱਗੀ ਤਾਂ ਵਿਧਵਾ ਅÏਰਤ ਜਸਵੀਰ ਕੌਰ ਦੇ ਹੱਕ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਗੁਰਵਿੰਦਰ ਸਿੰਘ ਨਾਮਧਾਰੀ, ਇਕਾਈ ਪ੍ਰਧਾਨ ਗੁਰਜੰਟ ਸਿੰਘ ਜੰਟਾ ਬਦਰੇ ਵਾਲਾ, ਕੁਲਵੰਤ ਸਿੰਘ ਚੂੰਘਾ, ਜੱਸੀ ਚੰੂਘਾ, ਸਾਬਕਾ ਸੈਨਿਕ ਵਿੰਗ ਦੇ ਸੂਬੇਦਾਰ ਚਮਕੌਰ ਸਿੰਘ ਮੱਲ੍ਹੀ, ਗੁਰਨਾਮ ਸਿੰਘ ਭੋਤਨਾ, ਬਲਵਿੰਦਰ ਸਿੰਘ ਬਾਵਾ ਸ਼ਹਿਣਾ ਅਤੇ ਮਹਿੰਗਾ ਸਿੰਘ ਮੰਡੇਰ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਪਣੀ ਜੱਥੇਬੰਦੀ ਦੇ ਸਾਥੀਆਂ ਸਮੇਤ ਜਸਵੀਰ ਕੌਰ ਦੇ ਹੱਕ ਵਿਚ ਆਏ, ਉਨ੍ਹਾਂ ਕਿਹਾ ਕਿ ਭਰਾਤਰੀ ਜਥੇਬੰਦੀਆਂ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਹੋਣ ਦੇਣਗੀਆਂ | ਜਦੋਂ ਦੂਜੀ ਧਿਰ ਦੇ ਬਲਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਥਾਂ ਸਬੰਧੀ ਉਨ੍ਹਾਂ ਦਾ ਕੋਰਟ ਕੇਸ ਚੱਲ ਰਿਹਾ ਹੈ, ਜਦਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਸਾਡੇ ਨਾਲ ਵੀ ਧੱਕਾ ਹੋ ਰਿਹਾ ਹੈ | ਇਸ ਮਸਲੇ ਵਿਚ ਥਾਣਾ ਟੱਲੇਵਾਲ ਦੇ
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਭਦੌੜ ਵਿਖੇ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰਦੁਆਰਾ ਸੋਹੀਆਣਾ ਸਾਹਿਬ ਧੌਲਾ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।