28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਾਰਕ ਮਹਿਲਾ ਭਜਨ ਮੰਡਲ ਵਲੋਂ ਝੰਡਾ ਰਸਮ ਅਦਾ ਕੀਤੀ <br/>

ਅਜੀਤ ਡੈਸਕ 02-04-2026
ਰਾਮਾਂ ਮੰਡੀ, 1 ਅਪ੍ਰੈਲ (ਤਰਸੇਮ ਸਿੰਗਲਾ)- ਸਥਾਨਕ ਮਾਂ ਚਿੰਤਪੁਰਨੀ ਇਸਤਰੀ ਸਭਾ ਮੰਦਰ ਵਿਖੇ ਚੱਲ ਰਹੀ ਸ੍ਰੀ ਸ਼ਿਵ ਮਹਾਪੁਰਾਣ ਕਥਾ ਦੇ ਛੇਵੇਂ ਦਿਨ ਅੱਜ ਪਾਰਕ ਮਹਿਲਾ ਭਜਨ ਮੰਡਲ ਵਲੋਂ ਝੰਡਾ ਰਸਮ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਅਦਾ ਕੀਤੀ ਗਈ¢ ਸਮਾਗਮ ਦੌਰਾਨ ਮੰਦਰ ਕਮੇਟੀ ਵਲੋਂ ਪਾਰਕ ਮਹਿਲਾ ਭਜਨ ਮੰਡਲ ਦੀਆਂ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਭਗਤੀ ਸੇਵਾ ਦੀ ਪ੍ਰਸ਼ੰਸਾ ਕੀਤੀ ਗਈ¢ ਇਸ ਦੌਰਾਨ ਕਥਾਵਾਚਕ ਪੰਡਿਤ ਸ਼ਾਰਦਾਨੰਦ ਪੋਖਰਿਆਲ ਸ਼ਾਸਤਰੀ ਹਰਿਦੁਆਰ ਵਾਲੇ ਨੇ ਸ਼ਰਧਾਲੂਆਂ ਨੂੰ ਕਾਰਤਿਕੇਯ ਦੇ ਜਨਮ ਦੀ ਕਥਾ ਸੁਣਾਈ¢ ਉਨ੍ਹਾਂ ਦੱਸਿਆ ਕਿ ਭਗਵਾਨ ਸ਼ਿਵ ਦੇ ਤੀਸਰੇ ਨੇਤਰ ਤੋਂ ਨਿਕਲੀ ਅੱਗ ਦੀ ਚਿੰਗਾਰੀ ਤੋਂ ਕਾਰਤਿਕੇਯ ਦਾ ਜਨਮ ਹੋਇਆ, ਜਿਨ੍ਹਾਂ ਨੂੰ ਦੇਵਤਿਆਂ ਨੇ ਤਾਰਕਾਸੁਰ ਦਾ ਸੰਘਾਰ ਕਰਨ ਲਈ ਅਵਤਾਰ ਰੂਪ ਵਿਚ ਪ੍ਰਾਪਤ ਕੀਤਾ¢ ਕਾਰਤਿਕੇਯ ਨੂੰ ਸ਼ਕਤੀ, ਬੁੱਧੀ ਅਤੇ ਵੀਰਤਾ ਦਾ ਪ੍ਰਤੀਕ ਦੱਸਦਿਆਂ ਉਨ੍ਹਾਂ ਨੇ ਭਗਤਾਂ ਨੂੰ ਧਰਮ ਦੇ ਮਾਰਗ 'ਤੇ ਚੱਲਣ ਦੀ ਪੇ੍ਰਰਨਾ ਦਿੱਤੀ¢ ਉਨ੍ਹਾਂ ਕਿਹਾ ਕਿ ਜੋ ਮਨੁੱਖ ਸੱਚੀ ਸ਼ਰਧਾ ਨਾਲ ਭਗਵਾਨ ਸ਼ਿਵ ਦੀ ਉਪਾਸਨਾ ਕਰਦਾ ਹੈ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਜੀਵਨ ਵਿਚ ਸੁਖ-ਸ਼ਾਂਤੀ ਪ੍ਰਾਪਤ ਹੁੰਦੀ ਹੈ¢ ਅੰਤ ਵਿਚ ਸਭ ਭਗਤਾਂ ਨੇ ਮਿਲ ਕੇ ਭਗਵਾਨ ਸ਼ਿਵ ਦੀ ਆਰਤੀ ਉਤਾਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ¢ ਸਮਾਗਮ ਦੇ ਅੰਤ 'ਤੇ ਪ੍ਰਸਾਦ ਵੀ ਵੰਡਿਆ ਗਿਆ¢ ਮੰਦਰ ਕਮੇਟੀ ਨੇ ਹਾਜ਼ਰ ਭਗਤਾਂ ਦਾ ਧੰਨਵਾਦ ਕੀਤਾ¢

ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣਾ ਸਮੇਂ ਦੀ ਮੁੱਖ ਲੋੜ-ਖੁਸ਼ਬਾਜ ਸਿੰਘ ਜਟਾਣਾ <br/> ਅਗਲੀ ਖ਼ਬਰ ਬੀ.ਕੇ.ਯੂ. ਏਕਤਾ ਡਕੌਂਦਾ ਧਨੇਰ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।