28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਲਾਲ ਲਕੀਰ ਵਾਲੀ ਜਗ੍ਹਾ ਦੇ ਮਾਮਲੇ 'ਤੇ ਪੁਲਿਸ ਵਿਭਾਗ ਤੇ ਬਾਲਿਆਂਵਾਲੀ ਪੰਚਾਇਤ ਹੋਏ ਰਜ਼ਾਮੰਦ <br/>

ਅਜੀਤ ਡੈਸਕ 02-04-2026
ਬਾਲਿਆਂਵਾਲੀ, 1 ਅਪ੍ਰੈਲ (ਕੁਲਦੀਪ ਮਤਵਾਲਾ)- ਬਾਲਿਆਂਵਾਲੀ ਵਿਖੇ ਪੁਲਿਸ ਥਾਣੇ ਦੇ ਬਾਹਰ ਲਾਲ ਲਕੀਰ ਵਾਲੀ ਜਗ੍ਹਾ ਦੇ ਵਿਵਾਦ ਕਾਰਨ ਪਿੰਡ ਵਾਸੀਆਂ ਤੇ ਪੰਚਾਇਤ ਵਲੋਂ ਡਿਪਟੀ ਮÏੜ ਨੂੰ ਥਾਣੇ ਚ ਬੰਧਕ ਬਣਾਉਣ ਦੇ ਦੋਸ਼ਾਂ ਤਹਿਤ ਥਾਣਾ ਬਾਲਿਆਂਵਾਲੀ ਵਿਖੇ ਡੇਢ ਦਰਜਨ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਨ ਦੀ ਖ਼ਬਰ ਹੈ ਜਦਕਿ ਦੋ ਦਿਨਾਂ ਤੋਂ ਜ਼ਮੀਨੀ ਵਿਵਾਦ ਕਾਰਨ ਲੱਗੇ ਧਰਨਾ ਦਾ ਐਸ.ਡੀ.ਐਮ ਮÏੜ ਦੇ ਭਰੋਸੇ ਮਗਰੋਂ ਧਰਨਾ ਅੱਜ ਸਮਾਪਤ ਕਰ ਦਿੱਤਾ ਹੈ¢ ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚ ਸੁਖਪਾਲ ਕੌਰ, ਬਲਰਾਜ ਸਿੰਘ ਚਹਿਲ, ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਕੁਲਵਿੰਦਰ ਸ਼ਰਮਾ ਕੇ.ਕੇ, ਸੰਦੀਪ ਖਾਂ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿੰਡ ਦੀ ਪੁਰਾਣੀ ਪੰਚਾਇਤ ਵੱਲੋਂ ਥਾਣੇ ਦੇ ਇੱਕ ਲਾਂਗਰੀ ਦੀ ਰਿਹਾਇਸ਼ ਵਾਸਤੇ ਥਾਣੇ ਬਾਹਰ ਜਗ੍ਹਾ ਦਿੱਤੀ ਸੀ ਜਦਕਿ ਉਕਤ ਲਾਂਗਰੀ ਦਾ ਕਈ ਵਰ੍ਹੇ ਪਹਿਲਾਂ ਦਿਹਾਂਤ ਹੋ ਗਿਆ ਸੀ ਤੇ ਪਰਿਵਾਰ ਵੀ ਪਿੰਡ ਛੱਡ ਕੇ ਚਲਿਆ ਗਿਆ¢ ਹੁਣ ਪੰਚਾਇਤ ਜਗ੍ਹਾ ਦੀ ਸਾਫ ਸਫਾਈ ਕਰਵਾ ਰਹੀ ਸੀ ਪ੍ਰੰਤੂ ਪੁਲਿਸ ਰੋਕ ਰਹੀ ਹੈ¢ ਇਸ ਮÏਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪੁੱਜੇ ਅਡੀਸਨਲ ਐਸ.ਡੀ.ਐਮ ਮÏੜ ਵੀਰਪਾਲ ਕੌਰ, ਡੀ.ਡੀ.ਪੀ.ਓ ਬਠਿੰਡਾ ਅਭਿਨਵ ਕੁਮਾਰ, ਬੀ.ਡੀ.ਪੀ.ਓ ਫੂਲ, ਡਿਪਟੀ ਬਠਿੰਡਾ ਗੁਰਪ੍ਰੀਤ ਸਿੰਘ (ਐਨ.ਪੀ. ਡੀ.ਐਸ), ਡਿਪਟੀ ਮÏੜ ਕੁਲਦੀਪ ਸਿੰਘ ਬਰਾੜ ਤੇ ਥਾਣਾ ਮੁਖੀ ਫਰਵਿੰਦਰ ਸਿੰਘ ਆਦਿ ਨੇ ਪੰਚਾਇਤ ਤੇ ਕਿਸਾਨ ਆਗੂਆਂ ਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਜੋ ਲਗਭਗ ਦੋ ਘੰਟੇ ਚੱਲਦੀ ਰਹੀ¢ ਮੀਟਿੰਗ 'ਚ ਹੋਏ ਫੈਸਲੇ ਬਾਰੇ ਐਸ.ਡੀ.ਐਮ ਵੀਰਪਾਲ ਕÏਰ ਨੇ ਮੰਚ ਤੋਂ ਸੰਬੋਧਨ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੀਟਿੰਗ 'ਚ ਤੈਅ ਹੋਇਆ ਹੈ ਕਿ ਤਹਿਸੀਲਦਾਰ ਮੌੜ ਤੇ ਬੀ.ਡੀ.ਪੀ.ਓ ਫੂਲ ਦੀ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਇੱਕ ਹਫ਼ਤੇ ਤੱਕ ਉਕਤ ਕਮੇਟੀ ਆਪਣਾ ਫੈਸਲਾ ਸੁਣਾਏਗੀ ਜਦਕਿ ਕਮੇਟੀ ਕੋਲ ਪੁਲਿਸ ਵਿਭਾਗ ਤੇ ਗ੍ਰਾਮ ਪੰਚਾਇਤ ਬਾਲਿਆਂਵਾਲੀ ਆਪੋ-ਆਪਣੇ ਮਾਲਕੀ ਹੱਕ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਆਪਣੇ-ਆਪਣੇ ਬਿਆਨ ਦਰਜ ਕਰਵਾਉਣਗੇ¢ ਇਸ ਸਬੰਧੀ ਹਾਜ਼ਰ ਉਕਤ ਪੁਲਿਸ ਅਧਿਕਾਰੀਆਂ ਨੇ ਅਣਪਛਾਤੇ ਲੋਕਾਂ ਤੇ ਦਰਜ ਹੋਏ ਮਾਮਲੇ ਨੂੰ ਰੱਦ ਕਰਨ ਬਾਰੇ ਮੰਚ ਤੋਂ ਬੋਲਣ ਤੋਂ ਇਨਕਾਰ ਕਰਦਿਆਂ ਗੋਲ-ਮੋਲ ਗੱਲ ਕਰਕੇ ਟਾਲ ਦਿੱਤਾ¢ ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਕਿਹਾ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ 17-18 ਅਣਪਛਾਤੇ ਵਿਅਕਤੀਆਂ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ¢ ਇਸ ਮÏਕੇ ਨੰਬਰਦਾਰ ਅਮਨਦੀਪ ਸਿੰਘ, ਜਸਵੀਰ ਸਿੰਘ ਜÏੜਾ, ਸੁਖਜਿੰਦਰ ਸਿੰਘ ਪੱਪਾ, ਗੁਰਦੀਪ ਸਿੰਘ ਸਿੱਧੂ ਆਦਿ ਤੇ ਸਮੂਹ ਗ੍ਰਾਮ ਪੰਚਾਇਤ ਬਾਲਿਆਂਵਾਲੀ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਪਿੰਡ ਵਾਸੀ ਹਾਜ਼ਰ ਸਨ¢

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਸ ਧਰਨਾ 6 ਨੂੰ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਅÏਰਤ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।