10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਰੇਲਵੇ ਸਟੇਸ਼ਨ 'ਤੋਂ ਮੋਟਰਸਾਈਕਲ ਚੋਰੀ

ਅਜੀਤ ਡੈਸਕ 23-02-2026
ਰਾਮਪੁਰਾ ਫੂਲ, 22 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਸ਼ਹਿਰ ਦੇ ਨÏਜਵਾਨ ਭੁਪਿੰਦਰ ਸ਼ਰਮਾ ਪੁੱਤਰ ਬੁੱਧ ਰਾਮ ਵਾਸੀ ਆਦਰਸ਼ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 18 ਫਰਵਰੀ ਦਿਨ ਬੁੱਧਵਾਰ ਨੂੰ ਉਹ ਆਪਣੇ ਕੰਮ ਸਬੰਧੀ ਸ਼ਹਿਰ ਦੀ ਨਾਭਾ ਮੰਡੀ ਸਥਿਤ ਗਿਆ ਸੀ ਤਾਂ ਉਸ ਦÏਰਾਨ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀ.ਬੀ.-03.ਏ.ਐਮ.-3058 ਹੀਰੋ ਸਪਲੈਂਡਰ ਜੋ ਕਿ ਉਹ ਉਸ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਟਿਕਟ ਖਿੜਕੀ ਦੇ ਨੇੜੇ ਖੜਾ ਕੀਤਾ ਸੀ¢ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆਇਆ ਤਾਂ ਉੱਥੋਂ ਉਸ ਦਾ ਮੋਟਰ-ਸਾਈਕਲ ਚੋਰੀ ਹੋ ਗਿਆ¢ ਜਿਸ ਦੀ ਉਸ ਨੇ ਕਾਫੀ ਤਲਾਸ਼ ਕੀਤੀ ਜੋ ਉਸ ਨੂੰ ਨਹੀਂ ਮਿਲਿਆ¢ ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਵਲੋਂ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੂੰ ਵੀ ਜਾਣੂ ਕਰਵਾ ਦਿੱਤਾ ਹੈ ਉਸ ਦੇ ਬਾਵਜੂਦ ਵੀ ਹਾਲੇ ਤੱਕ ਉਸ ਦਾ ਮੋਟਰਸਾਈਕਲ ਉਸ ਨੰੂ ਨਹੀਂ ਮਿਲਿਆ¢ ਉਸ ਨੇ ਮੰਗ ਕੀਤੀ ਹੈ ਕਿ ਮੋਟਰ-ਸਾਈਕਲ ਚੋਰੀ ਕਰਨ ਵਾਲਿਆਂ ਦੀ ਤਲਾਸ਼ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ¢
ਪਿਛਲੀ ਖ਼ਬਰ ਡੇਰਾ ਭਾਈ ਮਸਤਾਨ ਸਿੰਘ ਜੀ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸ੍ਰੀ ਸ਼ਿਆਮ ਸੰਕੀਰਤਨ ਅਤੇ ਭੰਡਾਰਾ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।