20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਰਜਿੰਦਰ ਕੌਰ ਭੱਠਲ ਦੇ ਖ਼ੁਲਾਸੇ ਦੇ ਆਧਾਰ 'ਤੇ ਪੰਜਾਬ 'ਚ ਹੋਏ ਬੰਬ ਧਮਾਕਿਆਂ ਦੀ ਤੁਰੰਤ ਜਾਂਚ ਕਰਵਾਈ ਜਾਵੇ- ਗਿਆਨੀ ਹਰਪ੍ਰੀਤ ਸਿੰਘ

ਅਜੀਤ ਡੈਸਕ 29-01-2026
ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਕੁਝ ਅਫ਼ਸਰਸ਼ਾਹੀ ਵਲੋਂ ਬੰਬ ਧਮਾਕੇ ਕਰਵਾਉਣ ਦੇ ਕੀਤੇ ਗਏ ਖ਼ੁਲਾਸੇ 'ਤੇ ਡੰੂਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ |
ਉਨ੍ਹਾਂ ਕਿਹਾ ਕਿ ਬੀਬੀ ਭੱਠਲ ਵਲੋਂ ਇਕ ਇੰਟਰਵਿਊ ਵਿਚ ਇਹ ਅਹਿਮ ਖ਼ੁਲਾਸਾ ਕਰਨਾ ਕੀ ਜਦੋਂ ਪਿਛਲੇ ਸਮੇਂ ਵਿਚ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਸਰਕਾਰ ਸੀ ਤਾਂ ਸੂਬੇ ਦੇ ਕੁਝ ਉੱਚ-ਅਧਿਕਾਰੀਆਂ ਨੇ ਉਨ੍ਹਾਂ ਕੋਲ ਆ ਕੇ ਇਹ ਪ੍ਰਗਟਾਵਾ ਕੀਤਾ ਸੀ ਕਿ ਜੇਕਰ ਕੁਝ ਬੰਬ ਧਮਾਕੇ ਰੇਲਾਂ ਅਤੇ ਬਾਜ਼ਾਰਾਂ ਵਿਚ ਕਰਵਾ ਦਈਏ ਤਾਂ ਪੰਜਾਬ _ਚ ਮੁੜ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ | ਇਸ ਦਾ ਮਤਲਬ ਰਿਹਾ ਹੋ ਸਕਦਾ ਹੈ ਕਿ ਪਿਛਲੇ ਸਾਲਾਂ ਵਿਚ ਪੰਜਾਬ ਅੰਦਰ ਜਿੰਨੇ ਵੀ ਬੰਬ ਧਮਾਕੇ ਹੋਏ ਉਹ ਸਰਕਾਰਾਂ ਬਣਾਉਣ ਲਈ ਅਫ਼ਸਰਸ਼ਾਹੀ ਵਲੋਂ ਅੰਜਾਮ ਦਿੱਤੇ ਗਏ ਹਨ ਤੇ ਇਸ ਬਹੁਤ ਹੀ ਸੰਵੇਦਨਸ਼ੀਲ ਮਾਮਲੇ ਦੀ ਬੀਬੀ ਭੱਠਲ ਦੇ ਬਿਆਨ ਦੇ ਆਧਾਰ 'ਤੇ ਤੁਰੰਤ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਅਜਿਹੇ ਧਮਾਕਿਆਂ ਲਈ ਜ਼ਿੰਮੇਵਾਰ ਅਫ਼ਸਰਸ਼ਾਹੀ ਨੂੰ ਲੋਕਾਂ ਸਾਹਮਣੇ ਨਸ਼ਰ ਕਰਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ |
ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਕੀਤੀ ਬਿਆਨਬਾਜ਼ੀ 'ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਕਿਤੇ ਮੁੱਖ ਮੰਤਰੀ ਵਲੋਂ ਸਿੱਖ ਇਤਿਹਾਸ ਦੀ ਉਦਾਹਰਨ ਦੇ ਕੇ ਪਾਣੀਆਂ ਦੀ ਲੁੱਟ ਕਰਨ ਦਾ, ਪਿਛਲੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਵਾਂਗ ਰਾਹ ਪੱਧਰਾ ਤਾਂ ਨਹੀਂ ਕੀਤਾ ਜਾ ਰਿਹਾ | ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵਿਤ ਪੰਜਾਬ ਫੇਰੀ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਹਨ ਤਾਂ ਝੁਲਸਦੇ ਹੋਏ ਪੰਜਾਬ ਉੱਪਰ ਘੱਟੋ-ਘੱਟ ਕੁਝ ਛਿੱਟੇ ਪਾਣੀ ਦੇ ਜ਼ਰੂਰ ਮਾਰ ਕੇ ਜਾਣ |
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ 25 ਫਰਵਰੀ ਨੂੰ ਸ਼ੁਰੂ ਕਰੇਗੀ 'ਖ਼ਾਲਸਾ ਵਹੀਰ'- ਲੱਖਾ ਸਿਧਾਣਾ ਵਹੀਰ ਸ੍ਰੀ ਅਕਾਲ ਤਖ਼ਤ ਸ... ਅਗਲੀ ਖ਼ਬਰ ਮਜ਼ਦੂਰ-ਮੁਲਾਜ਼ਮ ਕਾਂਗਰਸ ਅਤੇ ਦਲਿਤ ਮਹਾਂ ਪੰਚਾਇਤ ਨੇ ਮਨਾਇਆ ਗਣਤੰਤਰ ਦਿਵਸ ਡਾ. ਅੰਬੇਦਕਰ ਤੇ ਸਵਿਧਾਨ ਨੂੰ ਸਮਰਪਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।