ਫ਼ਾਜ਼ਿਲਕਾ ’ਚ ਨਹਿਰ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
ਫ਼ਾਜ਼ਿਲਕਾ, 30 ਅਗਸਤ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੇ ਸੈਣੀਆਂ ਰੋਡ ’ਤੇ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਦੇ ਕੋਲ ਨਹਿਰ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਧਾਰਮਿਕ ਸਮਗਰੀ ਜਲ-ਪ੍ਰਵਾਹ ਕਰਨ ਆਏ ਲੋਕਾਂ ਨੇ ਪਾਣੀ ’ਚ ਲਾਸ਼ ਤੈਰਦੀ ਦੇਖ ਕੇ ਤੁਰੰਤ ਸਥਾਨਕ ਲੋਕਾਂ ਅਤੇ ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਨੂੰ ਸੂਚਿਤ ਕੀਤਾ।
ਅਜੀਤ ਡੈਸਕ
31-08-2026