20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮਠਿਆਈਆਂ ਦੇ ਡੱਬੇ ਦਾ ਭਾਰ ਮਠਿਆਈ ਵਿਚ ਜੋੜ ਕੇ ਪੈਸੇ ਵਸੂਲਣ ਵਾਲੇ ਦੁਕਾਨਦਾਰਾਂ ਦੀ ਹੁਣ ਖ਼ੈਰ ਨਹੀਂ

ਫ਼ਿਰੋਜ਼ਪੁਰ, 20 ਨਵੰਬਰ (ਕੁਲਬੀਰ ਸਿੰਘ ਸੋਢੀ): ਤਿਉਹਾਰਾਂ ਅਤੇ ਹੋਰ ਖ਼ਾਸ ਮੌਕਿਆਂ ’ਤੇ ਮਠਿਆਈਆਂ ਦੀ ਖਰੀਦਦਾਰੀ ਦੌਰਾਨ ਗਾਹਕਾਂ ਤੋਂ ਡੱਬੇ ਦਾ ਵਾਧੂ ਭਾਰ ਵਸੂਲਣ ਦੀਆਂ ਸੰਭਾਵਨਾਵਾਂ ਨੂੰ ਰੋਕਣ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਫੂਡ ਸੇਫਟੀ ਵਿੰਗ, ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਜ਼ਿਲ੍ਹੇ ਦੇ ਸਮੂਹ ਹਲਵਾਈਆਂ ਅਤੇ ਮਠਿਆਈ ਵਿਕਰੇਤਾਵਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਮਠਿਆਈ ਤੋਲਣ ਸਮੇਂ ਗੱਤੇ, ਪਲਾਸਟਿਕ ਜਾਂ ਕਿਸੇ ਹੋਰ ਸਮੱਗਰੀ ਦੇ ਡੱਬੇ ਦਾ ਭਾਰ ਮਠਿਆਈ ਦੇ ਭਾਰ ਵਿਚ ਸ਼ਾਮਲ ਕਰਕੇ ਗਾਹਕਾਂ ਤੋਂ ਪੈਸੇ ਵਸੂਲਣਾ ਉਚਿਤ ਨਹੀਂ ਹੈ।

ਫ਼ੂਡ ਸੇਫਟੀ ਵਿਭਾਗ ਵਲੋਂ ਜਾਰੀ ਫੋਟੋ। (ਸੱਜੇ) ਅਧਿਕਾਰੀ ਅਭਿਨਵ ਖੋਸਲਾ। ਅਜੀਤ ਤਸਵੀਰ 21-11-2026
ਫ਼ਿਰੋਜ਼ਪੁਰ, 20 ਨਵੰਬਰ (ਕੁਲਬੀਰ ਸਿੰਘ ਸੋਢੀ): ਤਿਉਹਾਰਾਂ ਅਤੇ ਹੋਰ ਖ਼ਾਸ ਮੌਕਿਆਂ ’ਤੇ ਮਠਿਆਈਆਂ ਦੀ ਖਰੀਦਦਾਰੀ ਦੌਰਾਨ ਗਾਹਕਾਂ ਤੋਂ ਡੱਬੇ ਦਾ ਵਾਧੂ ਭਾਰ ਵਸੂਲਣ ਦੀਆਂ ਸੰਭਾਵਨਾਵਾਂ ਨੂੰ ਰੋਕਣ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਫੂਡ ਸੇਫਟੀ ਵਿੰਗ, ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਜ਼ਿਲ੍ਹੇ ਦੇ ਸਮੂਹ ਹਲਵਾਈਆਂ ਅਤੇ ਮਠਿਆਈ ਵਿਕਰੇਤਾਵਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਮਠਿਆਈ ਤੋਲਣ ਸਮੇਂ ਗੱਤੇ, ਪਲਾਸਟਿਕ ਜਾਂ ਕਿਸੇ ਹੋਰ ਸਮੱਗਰੀ ਦੇ ਡੱਬੇ ਦਾ ਭਾਰ ਮਠਿਆਈ ਦੇ ਭਾਰ ਵਿਚ ਸ਼ਾਮਲ ਕਰਕੇ ਗਾਹਕਾਂ ਤੋਂ ਪੈਸੇ ਵਸੂਲਣਾ ਉਚਿਤ ਨਹੀਂ ਹੈ। ਵਿਭਾਗ ਅਨੁਸਾਰ ਜੇਕਰ ਕਿਸੇ ਮਠਿਆਈ ਦਾ ਰੇਟ 500 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਅਤੇ ਗਾਹਕ ਇਕ ਕਿਲੋਗ੍ਰਾਮ ਮਠਿਆਈ ਖਰੀਦਦਾ ਹੈ ਤਾਂ ਉਸ ਨੂੰ ਪੂਰਾ ਇਕ ਕਿਲੋਗ੍ਰਾਮ ਮਠਿਆਈ ਹੀ ਮਿਲਣੀ ਚਾਹੀਦੀ ਹੈ। ਅਧਿਕਾਰੀ ਨੇ ਦੱਸਿਆ ਕਿ ਡੱਬੇ ਸਮੇਤ ਇਕ ਕਿਲੋਗ੍ਰਾਮ ਭਾਰ ਤੋਲ ਕੇ ਉਸੇ ਹਿਸਾਬ ਨਾਲ ਕੀਮਤ ਵਸੂਲਣ ਨਾਲ ਗਾਹਕ ਨੂੰ ਨਿਰਧਾਰਤ ਮਾਤਰਾ ਤੋਂ ਘੱਟ ਮਠਿਆਈ ਮਿਲਦੀ ਹੈ, ਜੋ ਖਪਤਕਾਰਾਂ ਦੇ ਹਿੱਤਾਂ ਦੇ ਉਲਟ ਹੈ। ਐਡਵਾਈਜ਼ਰੀ ਵਿਚ ਸਮੂਹ ਮਠਿਆਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਠਿਆਈ ਤੋਲਣ ਤੋਂ ਪਹਿਲਾਂ ਡੱਬੇ ਦਾ ਭਾਰ ਵੱਖਰਾ ਕੀਤਾ ਜਾਵੇ ਅਤੇ ਗਾਹਕ ਤੋਂ ਸਿਰਫ਼ ਮਠਿਆਈ ਦੇ ਅਸਲ ਭਾਰ ਅਨੁਸਾਰ ਹੀ ਕੀਮਤ ਵਸੂਲੀ ਜਾਵੇ। ਜੇਕਰ ਮਠਿਆਈ ਡੱਬੇ ਵਿਚ ਪੈਕ ਕਰਕੇ ਤੋਲੀ ਜਾਂਦੀ ਹੈ ਤਾਂ ਤੋਲਣ ਵਾਲੀ ਮਸ਼ੀਨ ’ਤੇ ਪਹਿਲਾਂ ਡੱਬੇ ਦਾ ਭਾਰ ਘਟਾ ਕੇ ਮਠਿਆਈ ਦਾ ਨੈੱਟ ਭਾਰ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਦੁਕਾਨਾਂ ਵਿਚ ਵਰਤੀਆਂ ਜਾਣ ਵਾਲੀਆਂ ਤੋਲਣ ਵਾਲੀਆਂ ਮਸ਼ੀਨਾਂ ਦਾ ਸਹੀ ਅਤੇ ਨਿਯਮਾਂ ਅਨੁਸਾਰ ਪ੍ਰਮਾਣਿਤ ਹੋਣਾ ਵੀ ਲਾਜ਼ਮੀ ਦੱਸਿਆ ਗਿਆ ਹੈ। ਵਿਭਾਗ ਨੇ ਦੁਕਾਨਦਾਰਾਂ ਨੂੰ ਇਹ ਵੀ ਕਿਹਾ ਹੈ ਕਿ ਗਾਹਕਾਂ ਨੂੰ ਮਠਿਆਈ ਦੀ ਮਾਤਰਾ ਅਤੇ ਕੀਮਤ ਸਬੰਧੀ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ ਅਤੇ ਖਰੀਦਦਾਰੀ ਉਪਰੰਤ ਬਿੱਲ ਜਾਂ ਕੈਸ਼ ਮੈਮੋ ਮੁਹੱਈਆ ਕਰਵਾਇਆ ਜਾਵੇ। ਇਸ ਦੇ ਨਾਲ ਹੀ ਮਠਿਆਈਆਂ ਦੀ ਗੁਣਵੱਤਾ, ਸਫ਼ਾਈ ਅਤੇ ਸੁਰੱਖਿਅਤ ਸਟੋਰੇਜ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਫੂਡ ਸੇਫਟੀ ਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਇਸ ਸਬੰਧੀ ਵਿਭਾਗ ਵਲੋਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਧਾਰਾ 26 ਅਤੇ ਲੀਗਲ ਮੈਟਰੋਲੋਜੀ ਐਕਟ, 2009 ਦੀਆਂ ਸਬੰਧਤ ਧਾਰਾਵਾਂ ਦਾ ਹਵਾਲਾ ਦਿੰਦਿਆਂ ਅਧਿਕਾਰੀ ਖੋਸਲਾ ਨੇ ਕਿਹਾ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਸਮਰੱਥ ਅਧਿਕਾਰੀਆਂ ਨੂੰ ਕਾਰਵਾਈ ਲਈ ਸੂਚਿਤ ਕੀਤਾ ਜਾ ਸਕਦਾ ਹੈ। ਇਹ ਐਡਵਾਈਜ਼ਰੀ ਸਿਰਫ਼ ਫ਼ਿਰੋਜ਼ਪੁਰ ਸ਼ਹਿਰ ਤੱਕ ਸੀਮਤ ਨਹੀਂ, ਸਗੋਂ ਪੂਰੇ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਲਾਗੂ ਹੋਵੇਗੀ। ਇਸ ਵਿਚ ਫ਼ਿਰੋਜ਼ਪੁਰ ਸਿਟੀ, ਫ਼ਿਰੋਜ਼ਪੁਰ ਕੈਂਟ, ਜੀਰਾ, ਮਖੂ, ਮੱਲਾਂਵਾਲਾ, ਤਲਵੰਡੀ ਭਾਈ, ਮੁੱਦਕੀ, ਮਮਦੋਟ ਸਮੇਤ ਸਮੂਹ ਕਸਬੇ ਅਤੇ ਪਿੰਡ ਸ਼ਾਮਲ ਹਨ। ਫੂਡ ਸੇਫਟੀ ਵਿੰਗ ਵਲੋਂ ਕਿਹਾ ਗਿਆ ਹੈ ਕਿ ਭਵਿੱਖ ਵਿਚ ਦੁਕਾਨਾਂ ਦੀ ਜਾਂਚ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਨਾਲ-ਨਾਲ ਖਪਤਕਾਰਾਂ ਦੇ ਹਿੱਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਮਠਿਆਈ ਖਰੀਦਣ ਸਮੇਂ ਉਸ ਦਾ ਅਸਲ ਭਾਰ ਜ਼ਰੂਰ ਚੈੱਕ ਕਰਨ ਅਤੇ ਜੇਕਰ ਕੋਈ ਦੁਕਾਨਦਾਰ ਡੱਬੇ ਦਾ ਭਾਰ ਮਠਿਆਈ ਵਿਚ ਜੋੜ ਕੇ ਵਾਧੂ ਪੈਸੇ ਵਸੂਲਦਾ ਹੈ ਤਾਂ ਇਸ ਦੀ ਸ਼ਿਕਾਇਤ ਫੂਡ ਸੇਫਟੀ ਵਿਭਾਗ ਜਾਂ ਸਬੰਧਤ ਲੀਗਲ ਮੈਟਰੋਲੋਜੀ ਵਿਭਾਗ ਕੋਲ ਦਰਜ ਕਰਵਾਈ ਜਾਵੇ।
ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਆਂਗਣਵਾੜੀ ਵਰਕਰਾਂ ਦੇ ਮਾਣ-ਸਨਮਾਣ ਲਈ ਵਿਸ਼ੇਸ਼ ਸਮਾਗਮ ਆਯੋਜਿਤ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਮਿਡ-ਡੇ-ਮੀਲ ਦੀ ਤਿਆਰੀ ਸਮੇਂ ਕੱਚ ਦੀਆਂ ਚੂੜੀਆਂ ਅਤੇ ਨੇਲ ਪਾਲਿਸ਼ ਦੀ ਵਰਤੋਂ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।