ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਵਿਖੇ ਧਾਰਮਿਕ ਸਮਾਗਮ ਜਾਰੀ
ਫ਼ਿਰੋਜ਼ਪੁਰ, 19 ਅਕਤੂਬਰ (ਰਾਕੇਸ਼ ਚਾਵਲਾ)- ਸ਼ਾਰਦੀ ਨਵਰਾਤਰੀ ਦੇ ਪਾਵਨ ਮੌਕੇ ’ਤੇ ਮਾਂ ਦੁਰਗਾ ਪੂਜਾ ਸਮਿਤੀ ਉੱਤਰ ਰੇਲਵੇ ਫ਼ਿਰੋਜ਼ਪੁਰ ਵਲੋਂ ਡਰਾਈਵਰ ਤੇ ਗਾਰਡ ਰਨਿੰਗ ਰੂਮ ਦੇ ਸਮੀਪ ਮਾਂ ਦੁਰਗਾ ਦੀ ਤਸਵੀਰ ਸਥਾਪਿਤ ਕਰਕੇ ਨੌਂ ਦਿਨਾਂ ਤੱਕ ਪੂਰੀ ਸ਼ਰਧਾ ਤੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾ ਰਹੀ ਹੈ। 1 1 ਤੋਂ 19 ਅਕਤੂਬਰ ਤੱਕ ਚੱਲ ਰਹੇ ਇਸ ਧਾਰਮਿਕ ਸਮਾਗਮ ਵਿਚ ਰੇਲਵੇ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਤੇ ਸ਼ਰਧਾਲੂ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ।
ਅਜੀਤ ਡੈਸਕ
20-10-2026