ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਤੇ ਸ਼ੱਕੀ ਨਸ਼ੀਲੇ ਪਦਾਰਥ ਬਰਾਮਦ
ਫ਼ਿਰੋਜ਼ਪੁਰ, 16 ਅਕਤੂਬਰ (ਸੁਖਵਿੰਦਰ ਸਿੰਘ)– ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਪਾਬੰਦੀਸ਼ੁਦਾ ਸਾਮਾਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਵਿਚ ਬੰਦ ਹਵਾਲਾਤੀਆਂ ਕੋਲੋਂ 8 ਮੋਬਾਈਲ ਫੋਨ,4 ਹੈੱਡਫੋਨ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਗਏ ਹਨ।
ਫ਼ਿਰੋਜ਼ਪੁਰ, 16 ਅਕਤੂਬਰ (ਸੁਖਵਿੰਦਰ ਸਿੰਘ)– ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਪਾਬੰਦੀਸ਼ੁਦਾ ਸਾਮਾਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਵਿਚ ਬੰਦ ਹਵਾਲਾਤੀਆਂ ਕੋਲੋਂ 8 ਮੋਬਾਈਲ ਫੋਨ,4 ਹੈੱਡਫੋਨ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 48 ਜਰਦੇ ਦੀਆਂ ਪੁੜੀਆਂ, ਅੱਧੀ ਪੁੜੀ ਕੂਲ ਲਿਪ ਤੇ 5 ਲਾਲ ਰੰਗ ਦੇ ਨਸ਼ੀਲੇ ਜਾਪਦੇ ਕੈਪਸੂਲ ਵੀ ਮਿਲੇ ਹਨ। ਜ਼ੇਲ੍ਹ ਅੰਦਰ ਮੋਬਾਈਲ ਫੋਨਾਂ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਦੀ ਬਰਾਮਦਗੀ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਰਾਮਦਗੀ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਬਾਰੇ ਪੁਲਿਸ ਮਾਮਲੇ ਦੇ ਤੱਥਾਂ ਦੀ ਜਾਂਚ ਕਰ ਰਹੀ ਹੈ । ਸਿਟੀ ਥਾਣਾ ਦੇ ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਕੇਂਦਰ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਭੇਜੇ ਅਲੱਗ ਅਲੱਗ ਪੱਤਰਾਂ ਵਿਚ ਲਿਖਿਆ ਹੈ ਕਿ ਹਵਾਲਾਤੀ ਰਘੂ ਪੁੱਤਰ ਖੁਸ਼ੀ ਵਾਸੀ ਬਸਤੀ ਡੇਰਿਆਂ ਵਾਲੀ ਥਾਣਾ ਗੁਰੂਹਰਸਹਾਇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੋਲੋਂ ਇਕ ਕੀ-ਪੈਡ ਮੋਬਾਈਲ ਫੋਨ ਸਮੇਤ ਬੈਟਰੀ ਸਮੇਤ ਸਿਮ ਬਰਾਮਦ ਹੋਇਆ। ਕੈਦੀ ਦਲੇਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਖਾਈ ਫੇਮੇ ਕੇ ਤੋਂ ਇਕ ਟੱਚ ਸਕਰੀਨ ਮੋਬਾਈਲ ਫੋਨ ਕੰਪਨੀ ਵੀਵੋ ਰੰਗ ਸਨ ਰਾਇਜ ਗੋਲਡ ਸਮੇਤ ਵੀ ਆਏ ਸਿਮ ਬਰਾਮਦ ਹੋਇਆ। ਹਵਾਲਾਤੀ ਗੁਰਦੀਪ ਸਿੰਘ ਉਰਫ ਕਾਲੀ ਸ਼ੂਟਰ ਪੁੱਤਰ ਕ੍ਰਿਪਾਲ ਸਿੰਘ ਵਾਸੀ ਜਾਮਾ ਰਾਖੀਆ ਉਤਾੜ ਥਾਣਾ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ ਕੋਲੋ ਇਕ ਟੱਚ ਸਕ੍ਰੀਨ ਮੋਬਾਈਲ ਫੋਨ ਸਮੇਤ ਇਕ ਹੈੱਡ ਫੋਨ 10 ਪੁੜੀਆਂ ਜਰਦਾ, ਹਵਾਲਾਤੀ ਸ਼ੇਰਾ ਪੁੱਤਰ ਰਾਜੂ ਵਾਸੀ ਵਾਰਡ ਨੰਬਰ ਪੰਜ ਮੱਲਾਂ ਵਾਲਾ ਫਿਰੋਜ਼ਪੁਰ ਕੋਲੋਂ ਇਕ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਇਕ ਹੈੱਡ ਫੋਨ 10 ਪੁੜੀਆਂ ਜਰਦਾ, ਹਵਾਲਾਤੀ ਰਾਮ ਦੀਨ ਪੁੱਤਰ ਮਨਜੀਤ ਸਿੰਘ ਵਾਸੀ ਭਾਠਾ ਮੁਗਰੀ ਲਾਲ ਅਬੋਹਰ ਥਾਣਾ ਸਿਟੀ ਦੋ ਅਬੋਹਰ ਕੋਲੋਂ ਇੱਕ ਕੀਪੈਡ ਮੋਬਾਈਲ ਫੋਨ ਸਮੇਤ ਇੱਕ ਹੈਡਫੋਨ 10 ਪੁੜੀਆਂ ਜਰਦਾ, ਹਵਾਲਾਤੀ ਗੁਰਭੇਜ ਸਿੰਘ ਪੁੱਤਰ ਜਗਤਾਰ ਵਾਸੀ ਸੋਢੀ ਨਗਰ ਥਾਣਾ ਘੱਲ ਖੁਰਦ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਇਕ ਕੀ ਪੈਡ ਮੋਬਾਈਲ ਫੋਨ ਸਮੇਤ ਦੋ ਚਿੱਟੇ ਰੰਗ ਦੀਆਂ ਡਾਟਾ ਕੇਵਲ, ਦਸ ਪੂੜੀਆਂ ਜਰਦਾ, ਹਵਾਲਾਤੀ ਸੁਖਚੈਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗੋਬਿੰਦ ਨਗਰੀ ਸਾਹਮਣੇ ਸ਼ਿਵ ਮੰਦਰ ਥਾਣਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਕੋਲੋਂ ਇਕ ਕੀ ਪੈਡ ਮੋਬਾਈਲ ਫੋਨ ਸਮੇਤ ਇਕ ਹੈਡਫੋਨ 8 ਪੁੜੀਆਂ ਜਰਦਾ ਬਰਾਮਦ ਹੋਇਆ। ਹਵਾਲਾਤੀ ਸਿਮਰਨਜੀਤ ਸਿੰਘ ਉਰਫ ਬਬਲੂ ਪੁੱਤਰ ਹਰਦੇਵ ਸਿੰਘ ਵਾਸੀ 88 ਫੁੱਟ ਰੋਡ ਮਜੀਠਾ ਰੋਡ ਜ਼ਿਲ੍ਹਾ ਅੰਮ੍ਰਿਤਸਰ ਦੇ ਕੋਲੋਂ ਡਿਊੜੀ ਤਲਾਸ਼ੀ ਦੌਰਾਨ ਤਕਰੀਬਨ ਅੱਧੀ ਪੂੜੀ ਕੂਲ ਲਿਪ (ਤੰਬਾਕੂ) ਤੇ ਪੰਜ ਲਾਲ ਰੰਗ ਦੇ ਨਸ਼ੀਲੇ ਜਾਪਦੇ ਕੈਪਸੂਲ ਬਰਾਮਦ ਹੋਏ। ਹਵਾ ਲਾਤੇ ਸ਼ੁਭਮ ਕੁਮਾਰ ਉਰਫ ਮਿਸ਼ਰੀ ਪੁੱਤਰ ਮਿਸ਼ਰੀ ਲਾਲ ਵਾਸੀ ਗਵਾਲ ਮੰਡੀ ਫਿਰੋਜ਼ਪੁਰ ਕੈਂਟ ਥਾਣਾ ਕੈਂਟ ਫਿਰੋਜ਼ਪੁਰ ਕੋਲੋਂ ਇੱਕ ਕੀ ਪੈਡ ਮੋਬਾਇਲ ਫੋਨ ਸਮੇਤ ਬੈਟਰੀ ਸਮੇਤ ਸਿਮ ਬਰਾਮਦ ਹੋਏ । ਸਿਟੀ ਥਾਣਾ ਦੇ ਐੱਸ.ਆਈ. ਸੁਖਦੇਵ ਸਿੰਘ ਨੇ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ਤੇ 9 ਹਵਾਲਾਤੀਆਂ ਤੋਂ 8 ਮੋਬਾਇਲ ਫੋਨ, 4 ਹੈਡਫੋਨ, 2 ਡਾਟਾ ਕੇਬਲ, 48 ਜਰਦੇ ਦੀਆਂ ਪੁੜੀਆਂ, ਅੱਧੀ ਪੁੜੀ ਕੂਲ ਲਿਪ (ਤੰਬਾਕੂ), 5 ਲਾਲ ਰੰਗ ਦੇ ਨਸ਼ੀਲੇ ਜਾਪਦੇ ਕੈਪਸੂਲ ਬਰਾਮਦ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ।