ਫ਼ਿਰੋਜ਼ਪੁਰ ਮੰਡਲ ਦੇ ਖਿਡਾਰੀ ਨੇ ਜੈਵਲਿਨ ਥਰੋਅ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਧਾਇਆ ਮਾਣ-ਡੀ.ਐੱਮ.ਆਰ. ਨੇ ਵਧਾਈ ਦਿੱਤੀ
ਫ਼ਿਰੋਜ਼ਪੁਰ, 13 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਪ੍ਰਤਿਭਾਸ਼ਾਲੀ ਖਿਡਾਰੀ ਅਰਸ਼ਦੀਪ ਸਿੰਘ ਨੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ 65ਵੀਂ ਰਾਸ਼ਟਰੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਜੈਵਲਿਨ ਥਰੋਅ ਦੇ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਫ਼ਿਰੋਜ਼ਪੁਰ ਮੰਡਲ ਦਾ ਨਾਂ ਪੂਰੇ ਦੇਸ਼ ਵਿਚ ਰੋਸ਼ਨ ਕੀਤਾ ਹੈ।
ਰਾਸ਼ਟਰੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ ’ਚ ਜੇਤੂ ਅਰਸ਼ਦੀਪ ਸਿੰਘ। ਅਜੀਤ ਤਸਵੀਰ
14-10-2026