03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਿੰਡ ਕਰਨੀ ਖੇੜਾ ’ਚ 4 ਨੂੰ ਲੱਗੇਗਾ ਮੁਫ਼ਤ ਮੈਡੀਕਲ ਜਾਂਚ ਕੈਂਪ

ਫ਼ਾਜ਼ਿਲਕਾ, 2 ਅਕਤੂਬਰ(ਅਮਰਜੀਤ ਸ਼ਰਮਾ)-ਮਾਨਾ ਰਾਮ ਸੁਆਮੀ ਵੈੱਲਫੇਅਰ ਸੋਸਾਇਟੀ ਵਲੋਂ ਪਿੰਡ ਕਰਨੀ ਖੇੜਾ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਐਤਵਾਰ 4 ਅਕਤੂਬਰ ਨੂੰ ਇਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ।

ਅਜੀਤ ਡੈਸਕ 03-10-2026
ਫ਼ਾਜ਼ਿਲਕਾ, 2 ਅਕਤੂਬਰ(ਅਮਰਜੀਤ ਸ਼ਰਮਾ)-ਮਾਨਾ ਰਾਮ ਸੁਆਮੀ ਵੈੱਲਫੇਅਰ ਸੋਸਾਇਟੀ ਵਲੋਂ ਪਿੰਡ ਕਰਨੀ ਖੇੜਾ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਐਤਵਾਰ 4 ਅਕਤੂਬਰ ਨੂੰ ਇਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ। ਸੋਸਾਇਟੀ ਦੇ ਚੇਅਰਮੈਨ ਮਨਜੀਤ ਸੁਆਮੀ ਨੇ ਦੱਸਿਆ ਕਿ ਕੈਂਪ ਵਿਚ ਦਿਮਾਗ਼ੀ ਰੋਗਾਂ ਦੇ ਮਾਹਿਰ ਡਾ.ਮਨਦੀਪ ਸਿੰਘ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਪਰਵ ਕਾਮਰਾ ਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ.ਕੰਵਲਜੀਤ ਅਬਰੋਲ ਸੇਵਾਵਾਂ ਦੇਣਗੇ। ਉਹ ਕੈਂਪ ਵਿਚ ਪਹੁੰਚਣ ਵਾਲੇ ਮਰੀਜ਼ਾਂ ਦੀ ਜਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਲੋੜ ਅਨੁਸਾਰ ਸੋਸਾਇਟੀ ਵਲੋਂ ਮੁਫ਼ਤ ਦਵਾਈਆਂ ਵੀ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ ਕੈਂਪ ਦੌਰਾਨ ਮਰੀਜ਼ਾਂ ਦੇ ਬਲੱਡ ਸ਼ੂਗਰ ਦੀ ਜਾਂਚ ਵੀ ਬਿਲਕੁਲ ਮੁਫ਼ਤ ਕੀਤੀ ਜਾਵੇਗੀ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਇਨਸਾਫ਼ ਮੰਗ ਰਹੇ ਅਧਿਆਪਕਾਂ ’ਤੇ ਪੁਲਿਸ ਜਬਰ, ਬਦਸਲੂਕੀ ਦੀ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਨਿਖੇਧੀ ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਨੇ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਤਿੰਨ ਜਨਰਲ ਕੌਂਸਲ ਮੈਂਬਰ ਕੀਤੇ ਨਿਯੁਕਤ ਗੁਰਮੇਲ ਸਿੰਘ ਜ਼ਿਲ੍ਹੇ ਐੱਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।