04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦਰੀਏ ਕੇ ਵਿਖੇ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸਰਵਿਸ ਸੁਸਾਇਟੀ ਮਨਜ਼ੂਰ

ਮਮਦੋਟ, 2 ਅਕਤੂਬਰ (ਸੁਖਦੇਵ ਸਿੰਘ ਸੰਗਮ) - ਬਲਾਕ ਮਮਦੋਟ ਦੇ ਪਿੰਡ ਦਰੀਏ ਕੇ ਵਿਖੇ ਕਿਸਾਨਾਂ ਦੀ ਸਹੂਲਤ ਲਈ ਦੀ ਦਰੀਏ ਕੇ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸਰਵਿਸ ਸੁਸਾਇਟੀ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਸੁਸਾਇਟੀ ਵਿਚ ਪਿੰਡ ਦਰੀਏ ਕੇ ਅਤੇ ਬੇਟੂ ਕਦੀਮ ਦੇ ਕਿਸਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ ।

ਅਮੀਰ ਚੰਦ ਬਿੱਟੂ ਮੈਣੀ 03-10-2026
ਮਮਦੋਟ, 2 ਅਕਤੂਬਰ (ਸੁਖਦੇਵ ਸਿੰਘ ਸੰਗਮ) - ਬਲਾਕ ਮਮਦੋਟ ਦੇ ਪਿੰਡ ਦਰੀਏ ਕੇ ਵਿਖੇ ਕਿਸਾਨਾਂ ਦੀ ਸਹੂਲਤ ਲਈ ਦੀ ਦਰੀਏ ਕੇ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸਰਵਿਸ ਸੁਸਾਇਟੀ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਸੁਸਾਇਟੀ ਵਿਚ ਪਿੰਡ ਦਰੀਏ ਕੇ ਅਤੇ ਬੇਟੂ ਕਦੀਮ ਦੇ ਕਿਸਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਅਮੀਰ ਚੰਦ ਬਿੱਟੂ ਮੈਣੀ ਨੇ ਕਿਸਾਨਾਂ ਨੂੰ ਨਵੇਂ ਮੈਂਬਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਆਪਣੇ ਆਧਾਰ ਕਾਰਡ, ਪੈਨ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋ, ਜ਼ਮੀਨ ਦੀ ਜਮਾਂਬੰਦੀ ਤੇ ਕਿਸਾਨ ਆਈ.ਡੀ. ਦੇ ਦਸਤਾਵੇਜ਼ ਪਿੰਡ ਦਰੀਏ ਕੇ ਵਿਖੇ ਉਨ੍ਹਾਂ ਕੋਲ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਮੈਂਬਰਾਂ ਨੂੰ ਖੇਤੀਬਾੜੀ ਨਾਲ ਸਬੰਧਤ ਡੀ.ਏ.ਪੀ. ਤੇ ਯੂਰੀਆ ਖਾਦ, ਨਕਦ ਪੈਸੇ ਦੀ ਸਹੂਲਤ, ਡੀਜ਼ਲ ਤੇ ਘਰੇਲੂ ਵਰਤੋਂ ਦਾ ਕਰਿਆਨਾ ਸਮਾਨ ਪਿੰਡ ਦੇ ਨੇੜੇ ਹੀ ਉਪਲਬਧ ਹੋਣ ਦੀ ਸਹੂਲਤ ਮਿਲੇਗੀ। ਇਸ ਨਾਲ ਇਲਾਕੇ ਦੇ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਰੋਜ਼ਮਰ੍ਹਾ ਦੀਆਂ ਲੋੜਾਂ ਲਈ ਦੂਰ ਜਾਣ ਦੀ ਲੋੜ ਨਹੀਂ ਪਵੇਗੀ।
ਪਿਛਲੀ ਖ਼ਬਰ ਮਾਰਕੀਟ ਕਮੇਟੀ ਮੱਖੂ ਨੇ ਝੋਨੇ ਦੀ ਨਮੀ ਜ਼ਿਆਦਾ ਪਾਈਆਂ ਜਾਣ ਵਾਲੀਆਂ ਟਰਾਲੀਆਂ ਮੋੜੀਆਂ ਵਾਪਸ ਅਗਲੀ ਖ਼ਬਰ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਦੁਆਰਾ ਦਫ਼ਤਰੀ ਸਟਾਫ਼ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।