ਤਾਰਾਂ ਸਪਾਰਕ ਹੋਣ ਨਾਲ ਕਿਤਾਬਾਂ ਦੀ ਦੁਕਾਨ ਨੂੰ ਲੱਗੀ ਅੱਗ ਆਤਿਸ਼ਬਾਜ਼ੀ ਰੱਖੀ ਹੋਣ ਕਾਰਨ ਮਿੰਟਾਂ-ਸਕਿੰਟਾਂ ’ਚ ਭੜਕੀ ਅੱਗ
ਜ਼ੀਰਾ, 1 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਸਥਾਨਕ ਮੌਜਦੀਨ ਰੋਡ ਜ਼ੀਰਾ ਵਿਖੇ ਅੱਜ ਸਵੇਰੇ ਬਿਜਲੀ ਦੇ ਸਪਾਰਕ ਹੋਣ ਕਾਰਨ ਇਕ ਕਿਤਾਬਾਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਰੀਬ 50 ਲੱਖ ਰੁਪਏ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਸ਼ਿਵਮ ਕਾਠਪਾਲ ਉਰਫ਼ ਭੋਲਾ ਪੁੱਤਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਦੁਕਾਨ ਦੇ ਬਿਲਕੁਲ ਸਾਹਮਣੇ ਹੀ ਉਨ੍ਹਾਂ ਦਾ ਘਰ ਹੈ।
ਅਜੀਤ ਡੈਸਕ
02-10-2026