30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਧਾਰਮਿਕ ਸਮਾਗਮ ਕੱਲ੍ਹ ਤੋਂ

ਮੱਲਾਂਵਾਲਾ, 29 ਸਤੰਬਰ (ਬਲਬੀਰ ਸਿੰਘ ਜੋਸਨ)- ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਧਾਰਮਿਕ ਸਮਾਗਮ ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ ਮੱਲਾਂਵਾਲਾ, ਇਲਾਕਾ ਨਿਵਾਸੀ ਅਤੇ ਐੱਨ. ਆਰ.

ਅਜੀਤ ਡੈਸਕ 30-09-2026
ਮੱਲਾਂਵਾਲਾ, 29 ਸਤੰਬਰ (ਬਲਬੀਰ ਸਿੰਘ ਜੋਸਨ)- ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਧਾਰਮਿਕ ਸਮਾਗਮ ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ ਮੱਲਾਂਵਾਲਾ, ਇਲਾਕਾ ਨਿਵਾਸੀ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀਆਂ ਕਮੇਟੀ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ ਮੱਲਾਂਵਾਲਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਮੱਲਾਂਵਾਲਾ ਵਿਖੇ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ 1 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 3 ਅਕਤੂਬਰ ਨੂੰ ਭੋਗ ਪਾਏ ਜਾਣਗੇ। ਸੇਵਾਦਾਰਾਂ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੌਰਾਨ ਬਾਬਾ ਸਿੰਦਰ ਸਿੰਘ ਸਭਰਾਵਾਂ ਵਾਲੇ ਅਤੇ ਬਾਬਾ ਜਸਵੰਤ ਸਿੰਘ ਸੋਢੀ ਆਸਲਾਂ ਵਾਲੇ ਤਿੰਨੇ ਦਿਨ ਹਾਜ਼ਰੀ ਭਰਨਗੇ। ਕਵੀਸ਼ਰੀ ਜਥਾ ਭਾਈ ਦਲਵਿੰਦਰ ਸਿੰਘ ਬੰਡਾਲਾ ਇਕ ਅਕਤੂਬਰ ਨੂੰ ਦੀਵਾਨਾ ’ਚ ਹਾਜ਼ਰੀ ਭਰਨਗੇ। ਉੱਥੇ ਹੀ ਕਥਾਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ਇਕ ਅਕਤੂਬਰ ਨੂੰ ਰਾਤ 8 ਤੋਂ 9:30 ਵਜੇ ਤੱਕ ਦੀਵਾਨਾ ’ਚ ਹਾਜ਼ਰੀ ਭਰਨਗੇ। ਇਸੇ ਤਰ੍ਹਾਂ ਢਾਡੀ ਜਥਾ ਗੁਰਪ੍ਰੀਤ ਸਿੰਘ ਸਭਰਾਂ ਕਰਨਜੀਤ ਸਿੰਘ ਸਰਾਵਾਂ ਵਾਲੇ 2 ਅਕਤੂਬਰ ਨੂੰ ਰਾਤ 7 ਤੋਂ 8 ਵੱਜੇ ਤੱਕ ਦੀਵਾਨਾਂ ਚ ਹਾਜ਼ਰੀ ਭਰਨਗੇ ਅਤੇ ਕੀਰਤਨ ਜੱਥਾ ਬਾਬਾ ਅਮਰਜੀਤ ਸਿੰਘ ਜੀ ਗਾਲਿਬ ਖੁਰਦ ਵਾਲੇ 8 ਤੋਂ 9:30 ਵਜੇ ਤੱਕ ਦੀਵਾਨਾ ’ਚ ਹਾਜ਼ਰੀ ਭਰਨਗੇ। ਕੀਰਤਨ ਜੱਥਾ ਰਾਗੀ ਭਾਈ ਹਰਮਨ ਸਿੰਘ, ਭਾਈ ਜਸ਼ਨਪ੍ਰੀਤ ਸਿੰਘ ਸਭਰਾਵਾਲੇ ਇਕ ਦੋ ਤਿੰਨ ਅਕਤੂਬਰ ਨੂੰ ਦੀਵਾਨਾ ’ਚ ਹਾਜ਼ਰੀ ਭਰਨਗੇ। ਤਿੰਨ ਅਕਤੂਬਰ ਭੋਗ ਤੋਂ ਉਪਰੰਤ ਕਵੀਸ਼ਰੀ ਜਥਾ ਗਿਆਨੀ ਗੁਰਕੀਰਤ ਸਿੰਘ ਜੀ.ਐਮ.ਏ ਤਿੰਨ 10.30 ਵੱਜੇ ਤੋਂ 12 ਵਜੇ ਤੱਕ ਦੀਵਾਨਾ ’ਚ ਹਾਜ਼ਰੀ ਭਰਨਗੇ। ਢਾਡੀ ਜੱਥਾ ਭਾਈ ਸੋਭਾ ਸਿੰਘ ਸਿਤਾਰਾ, ਭਾਈ ਜਗਦੀਪ ਸਿੰਘ ਜੱਗੀ ਸੰਧੂ 3 ਅਕਤੂਬਰ ਨੂੰ 12 ਤੋਂ 2 ਵਜੇ ਤੱਕ ਦੀਵਾਨਾਂ ’ਚ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਦੇ ਅਖੀਰਲੇ ਦਿਨ ਤਿੰਨ ਅਕਤੂਬਰ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ।
ਪਿਛਲੀ ਖ਼ਬਰ ਇਨਕਮ ਟੈਕਸ ਵਿਭਾਗ ਵਲੋਂ ਫ਼ਿਰੋਜ਼ਪੁਰ ’ਚ ‘‘ਪ੍ਰਾਰੰਭ 2026’’ ਅਧੀਨ ਟੈਕਸਦਾਤਾ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਅਗਲੀ ਖ਼ਬਰ ਵਣਜ ਵਿਭਾਗ ਤੇ ਇਲੈਕਟ੍ਰਿਕ ਸ਼ੈੱਡ ਦੀਆਂ ਟੀਮਾਂ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।