ਰੇਤਾ ਨਾਲ ਭਰੇ ਟਰੈਕਟਰ ਟਰਾਲੀ ਸਮੇਤ ਵਿਅਕਤੀ ਕਾਬੂ
ਮੱਲਾਂਵਾਲਾ, 28 ਸਤੰਬਰ (ਗੁਰਦੇਵ ਸਿੰਘ)-ਪਿੰਡ ਕੋਹਾਲਾ ਵਿਖੇ ਆਪਣੀ ਜ਼ਮੀਨ ’ਚੋਂ ਰੇਤੇ ਦੀ ਨਾਜਾਇਜ਼ ਨਿਕਾਸੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਥਾਣਾ ਮੱਲਾਂਵਾਲਾ ਨੇ 2 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਜਦ ਉਹ ਸਮੇਤ ਪੁਲਿਸ ਪਾਰਟੀ ਕੋਹਾਲਾ-ਭੜਾਣਾ ਨੂੰ ਗਸ਼ਤ ’ਤੇ ਰਵਾਨਾ ਸੀ ਤਾਂ ਜੋੜੀਆਂ ਨਹਿਰਾਂ ’ਤੇ ਮੁਖ਼ਬਰ ਖ਼ਾਸ ਨੇ ਦੱਸਿਆ ਕਿ ਮੁਲਜ਼ਮ ਆਪਣੀ ਜ਼ਮੀਨ ਵਿਚ ਖੱਡਾ ਲਾ ਕੇ ਨਜਾਇਜ਼ ਮਾਈਨਿੰਗ ਕਰ ਰਹੇ ਹਨ।
ਅਜੀਤ ਡੈਸਕ
29-09-2026