29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ’ਤੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

ਫ਼ਿਰੋਜ਼ਪੁਰ, 28 ਸਤੰਬਰ (ਰਾਕੇਸ਼ ਚਾਵਲਾ): ਫਿਰੋਜ਼ਪੁਰ ਦੇ ਸੀਨੀਅਰ ਐਡਵੋਕੇਟ ਮੇਹਰ ਸਿੰਘ ਮੱਲ ਨੇ ਸੈਨੇਟ ਦੇ ਮੈਂਬਰ ਬਣ ਕੇ ਆਪਣੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ 30 ਸਾਲ ਬਾਅਦ ਫਿਰੋਜ਼ਪੁਰ ਤੋਂ ਸੈਨੇਟ ਦਾ ਮੈਂਬਰ ਮੇਹਰ ਸਿੰਘ ਮੱਲ ਨੂੰ ਚੁਣਿਆ ਗਿਆ।

ਸੈਨੇਟ ਮੈਂਬਰ ਸੀਨੀਅਰ ਐਡਵੋਕੇਟ ਮੇਹਰ ਸਿੰਘ ਮੱਲ 29-09-2026
ਫ਼ਿਰੋਜ਼ਪੁਰ, 28 ਸਤੰਬਰ (ਰਾਕੇਸ਼ ਚਾਵਲਾ): ਫਿਰੋਜ਼ਪੁਰ ਦੇ ਸੀਨੀਅਰ ਐਡਵੋਕੇਟ ਮੇਹਰ ਸਿੰਘ ਮੱਲ ਨੇ ਸੈਨੇਟ ਦੇ ਮੈਂਬਰ ਬਣ ਕੇ ਆਪਣੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ 30 ਸਾਲ ਬਾਅਦ ਫਿਰੋਜ਼ਪੁਰ ਤੋਂ ਸੈਨੇਟ ਦਾ ਮੈਂਬਰ ਮੇਹਰ ਸਿੰਘ ਮੱਲ ਨੂੰ ਚੁਣਿਆ ਗਿਆ। ਉਨ੍ਹਾਂ ਨੂੰ ਮਿਲੀ ਇਸ ਮਹੱਤਵਪੂਰਨ ਜ਼ਿੰਮੇਵਾਰੀ ਨਾਲ ਉਨ੍ਹਾਂ ਦੇ ਸਾਥੀਆਂ, ਵਕੀਲ ਭਾਈਚਾਰੇ ਅਤੇ ਵਿਦਿਅਕ ਤੇ ਸਮਾਜਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੈਨੇਟ ਦੇ ਮੈਂਬਰ ਬਣਨ ’ਤੇ ਐਡਵੋਕੇਟ ਮੇਹਰ ਸਿੰਘ ਮੱਲ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਇਸ ਨੂੰ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਐਡਵੋਕੇਟ ਮੇਹਰ ਸਿੰਘ ਮੱਲ ਦੀ ਇਸ ਪ੍ਰਾਪਤੀ ਨੂੰ ਵੱਖ-ਵੱਖ ਵਰਗਾਂ ਵਲੋਂ ਮਹੱਤਵਪੂਰਨ ਉਪਲਬੱਧੀ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਸੈਨੇਟ ਮੈਂਬਰ ਬਣਨ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਵਕੀਲ ਭਾਈਚਾਰੇ ਦੇ ਮੈਂਬਰਾਂ, ਸਮਾਜਸੇਵੀਆਂ, ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਸੰਸਥਾਵਾਂ ਨਾਲ ਜੁੜੇ ਪ੍ਰਬੰਧਕਾਂ, ਅਧਿਆਪਕਾਂ ਤੇ ਸ਼ੁਭਚਿੰਤਕਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵਧਾਈ ਦੇਣ ਵਾਲਿਆਂ ਨੇ ਕਿਹਾ ਕਿ ਐਡਵੋਕੇਟ ਮੇਹਰ ਸਿੰਘ ਮੱਲ ਨੇ ਲੰਮੇ ਸਮੇਂ ਤੋਂ ਕਾਨੂੰਨੀ ਅਤੇ ਸਮਾਜਿਕ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀ ਕਾਨੂੰਨੀ ਖੇਤਰ ਵਿਚ ਪਕੜ, ਤਜਰਬਾ ਅਤੇ ਸਮਾਜ ਨਾਲ ਜੁੜੇ ਮਸਲਿਆਂ ਪ੍ਰਤੀ ਸਰਗਰਮੀ ਨੂੰ ਦੇਖਦਿਆਂ ਸੈਨੇਟ ਦੀ ਮੈਂਬਰਸ਼ਿਪ ਉਨ੍ਹਾਂ ਲਈ ਇਕ ਹੋਰ ਮਹੱਤਵਪੂਰਨ ਜ਼ਿੰਮੇਵਾਰੀ ਹੈ। ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਐਡਵੋਕੇਟ ਮੇਹਰ ਸਿੰਘ ਮੱਲ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਜਿਸ ਨੇ ਉਨ੍ਹਾਂ ਨੂੰ ਇਹ ਮਾਣ ਅਤੇ ਜ਼ਿੰਮੇਵਾਰੀ ਪ੍ਰਾਪਤ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਸਾਥੀਆਂ, ਪਰਿਵਾਰਕ ਮੈਂਬਰਾਂ, ਵਕੀਲ ਭਾਈਚਾਰੇ ਅਤੇ ਸਮਾਜ ਦੇ ਲੋਕਾਂ ਵਲੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਉਹ ਹਮੇਸ਼ਾ ਧੰਨਵਾਦੀ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਸੈਨੇਟ ਦੇ ਮੈਂਬਰ ਵਜੋਂ ਮਿਲੀ ਜ਼ਿੰਮੇਵਾਰੀ ਨੂੰ ਉਹ ਸਿਰਫ਼ ਇਕ ਅਹੁਦੇ ਵਜੋਂ ਨਹੀਂ, ਸਗੋਂ ਇਕ ਵੱਡੀ ਸੇਵਾ ਤੇ ਜ਼ਿੰਮੇਵਾਰੀ ਵਜੋਂ ਲੈਂਦੇ ਹਨ। ਉਨ੍ਹਾਂ ਦਾ ਯਤਨ ਰਹੇਗਾ ਕਿ ਆਪਣੇ ਤਜਰਬੇ ਅਤੇ ਸਮਰੱਥਾ ਅਨੁਸਾਰ ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ ਤੇ ਸਮਾਜ ਨਾਲ ਸਬੰਧਤ ਮਸਲਿਆਂ ਲਈ ਆਪਣੀ ਆਵਾਜ਼ ਬੁਲੰਦ ਕਰਨ ਤੇ ਉਸਾਰੂ ਯੋਗਦਾਨ ਪਾਉਣ। ਐਡਵੋਕੇਟ ਮੇਹਰ ਸਿੰਘ ਮੱਲ ਨੂੰ ਮਿਲੇ ਇਸ ਸਨਮਾਨ ਨਾਲ ਉਨ੍ਹਾਂ ਦੇ ਜਾਣਕਾਰਾਂ ਅਤੇ ਸ਼ੁਭਚਿੰਤਕਾਂ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਵੱਖ-ਵੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।
ਪਿਛਲੀ ਖ਼ਬਰ ਪੰਜਾਬ ਟਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਮੀਟਿੰਗ ਕਰਕੇ ਵਪਾਰੀਆਂ ਦੀਆਂ ਸ਼ਿਕਾਇਤਾਂ ਦੀ ਕੀਤੀ ਸਮੀਖਿਆ ਅਗਲੀ ਖ਼ਬਰ ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ’ਚ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।