26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਿੰਡ ਮੱਲਵਾਲ ਜਦੀਦ ਵਿਖੇ ਲੱਗਿਆ 9ਵਾਂ ਆਯੂਸ਼ ਮੈਡੀਕਲ ਕੈਂਪ

ਫ਼ਿਰੋਜ਼ਪੁਰ, 25 ਸਤੰਬਰ (ਕੁਲਬੀਰ ਸਿੰਘ ਸੋਢੀ)- ਆਯੂਸ਼ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ ਆਯੁਰਵੈਦਿਕ ਤੇ ਹੋਮਿਓਪੈਥਿਕ ਇਲਾਜ ਪ੍ਰਤੀ ਜਾਗਰੂਕ ਕਰਨ ਤੇ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਜ਼ਿਲ੍ਹਾ ਪੱਧਰ ’ਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਦੇ ਚੱਲਦੇ ਨੌਵਾਂ ਆਯੂਸ਼ ਮੈਡੀਕਲ ਕੈਂਪ ਕੋ-ਆਪਰੇਟਿਵ ਸੋਸਾਇਟੀ, ਪਿੰਡ ਮੱਲਵਾਲ ਜਦੀਦ ਫ਼ਿਰੋਜ਼ਪੁਰ ਵਿਖੇ ਲਗਾਇਆ ਗਿਆ।

ਪਿੰਡ ਮੱਲਵਾਲ ਜਦੀਦ ਵਿਖੇ ਲਗਾਏ ਗਏ ਨੌਵੇਂ ਆਯੂਸ਼ ਮੈਡੀਕਲ ਕੈਂਪ ਦੀ ਤਸਵੀਰ। ਅਜੀਤ ਤਸਵੀਰ 26-09-2026
ਫ਼ਿਰੋਜ਼ਪੁਰ, 25 ਸਤੰਬਰ (ਕੁਲਬੀਰ ਸਿੰਘ ਸੋਢੀ)- ਆਯੂਸ਼ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ ਆਯੁਰਵੈਦਿਕ ਤੇ ਹੋਮਿਓਪੈਥਿਕ ਇਲਾਜ ਪ੍ਰਤੀ ਜਾਗਰੂਕ ਕਰਨ ਤੇ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਜ਼ਿਲ੍ਹਾ ਪੱਧਰ ’ਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਦੇ ਚੱਲਦੇ ਨੌਵਾਂ ਆਯੂਸ਼ ਮੈਡੀਕਲ ਕੈਂਪ ਕੋ-ਆਪਰੇਟਿਵ ਸੋਸਾਇਟੀ, ਪਿੰਡ ਮੱਲਵਾਲ ਜਦੀਦ ਫ਼ਿਰੋਜ਼ਪੁਰ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 471 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਹ ਮੈਡੀਕਲ ਕੈਂਪ ਆਯੂਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਫ਼ ਆਯੁਰਵੇਦ ਪੰਜਾਬ ਡਾ.ਰਮਨ ਖੰਨਾ, ਡਾਇਰੈਕਟਰ ਆਫ਼ ਹੋਮਿਉਪੈਥੀ ਪੰਜਾਬ ਡਾ.ਹਰਿੰਦਰਪਾਲ ਸਿੰਘ, ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਰੂਪਿੰਦਰਦੀਪ ਕੌਰ ਗਿੱਲ ਤੇ ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਡਾ.ਰੁਪਿੰਦਰ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਦੇ ਨਾਲ-ਨਾਲ ਮੁਫ਼ਤ ਸ਼ੂਗਰ ਟੈੱਸਟ ਕੀਤੇ ਗਏ ਤੇ ਲੋੜਵੰਦ ਮਰੀਜ਼ਾਂ ਨੂੰ ਵਿਭਾਗ ਵਲੋਂ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਕੈਂਪ ਵਿਚ ਆਯੁਰਵੈਦਿਕ ਵਿਭਾਗ ਵਲੋਂ ਡਾ.ਰਾਕੇਸ਼ ਗਰੋਵਰ, ਡਾ.ਸੁਮਿਤ ਮੋਂਗਾ ਤੇ ਡਾ.ਲਵਦੀਪ ਸਿੰਘ, ਰੂਬੀਨਾ, ਅਮਨਦੀਪ ਕੌਰ (ਉਪਵੈਦ), ਤਰਸੇਮ ਸਿੰਘ ਤੇ ਨੀਰੂ ਰਾਣੀ (ਯੋਗਾ ਇੰਸਟਰਕਟਰ) ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਹੋਮਿਉਪੈਥੀ ਵਿਭਾਗ ਵਲੋਂ ਡਾ. ਸਤਨਾਮ ਸਿੰਘ ਗਿੱਲ, ਬਲਜੀਤ ਸਿੰਘ ਤੇ ਵਿਕਾਸ ਕੁਮਾਰ ਡਿਸਪੈਂਸਰ ਨੇ ਮਰੀਜ਼ਾਂ ਦੀ ਜਾਂਚ ਤੇ ਹੋਰ ਸਿਹਤ ਸੇਵਾਵਾਂ ਵਿਚ ਸਹਿਯੋਗ ਦਿੱਤਾ। ਕੈਂਪ ਦੌਰਾਨ 471 ਮਰੀਜ਼ਾਂ ਦੀ ਜਾਂਚ ਹੋਣ, ਮੁਫ਼ਤ ਦਵਾਈਆਂ ਤੇ ਸ਼ੂਗਰ ਟੈੱਸਟ ਦੀ ਸਹੂਲਤ ਮਿਲਣ ਕਾਰਨ ਪਿੰਡ ਵਾਸੀਆਂ ਵਲੋਂ ਆਯੂਸ਼ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਪਿਛਲੀ ਖ਼ਬਰ ਹਰਪਿੰਦਰ ਸਿੰਘ ਮਾਨ ਨੇ ਮੰਡੀ ਪੰਜੇ ਕੇ ਉਤਾੜ ਵਿਖੇ ਨੌਜਵਾਨਾਂ ਨੂੰ ਖੇਡਾਂ ਤੇ ਜਿੰਮ ਵੱਲ ਕੀਤਾ ਉਤਸ਼ਾਹਿਤ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਨੂੰ ਸ਼ੁਰੂ ਹੋਵੇਗਾ ਵਿਸ਼ਾਲ ਮਾਰਚ - ਗੁਣਵੰਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।