ਸੜਕ ’ਤੇ ਚਲਦੀ ਕਾਰ ਉੱਪਰ ਦਰੱਖਤ ਡਿੱਗਿਆ, ਦਾਦਾ-ਪੋਤੀ ਜ਼ਖ਼ਮੀ, ਦਾਦੀ ਦੀ ਮੌਤ
ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ)- ਨਜ਼ਦੀਕੀ ਪਿੰਡ ਦਿਆਲਪੁਰਾ ਮਿਰਜਾ ਵਿਖੇ ਸੜਕ ਉੱਪਰ ਆਉਂਦੀ ਕਾਰ ’ਤੇ ਅਚਾਨਕ ਦਰੱਖਤ ਡਿੱਗਣ ਕਾਰਨ ਕਾਰ ਸਵਾਰ ਬੱਚੀ ਦੀ ਦਾਦੀ ਦੀ ਮੌਤ ਹੋ ਗਈ ਹੈ, ਜਦਕਿ ਉਸ ਦਾ ਦਾਦਾ ਅਤੇ ਮਾਸੂਮ ਬੱਚੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕੱਤਰ ਸਿੰਘ ਵਾਸੀ ਸੇਲਬਰਾਹ ਜੋ ਕਿ ਆਪਣੀ ਪਤਨੀ ਕਰਮਜੀਤ ਕੌਰ (50) ਤੇ ਪੋਤੀ ਪਰਨੀਤ ਕੌਰ ਨਾਲ ਆਲਟੋ ਕਾਰ ਉੱਪਰ ਸਵਾਰ ਹੋ ਕੇ ਭਗਤਾ ਭਾਈਕਾ ਵਿਖੇ ਰਾਸ਼ਨ ਪੈਣ ਆ ਰਹੇ ਸਨ।
ਪ
ਪਿੰਡ ਦਿਆਲਪੁਰਾ ਮਿਰਜਾ ਵਿਖੇ ਵਾਪਰੇ ਹਾਦਸੇ ਦੌਰਾਨ ਨੁਕਸਾਨੀ ਗਈ ਕਾਰ । ਤਸਵੀਰ : ਸੁਖਪਾਲ ਸਿੰਘ ਸੋਨੀ
25-09-2026
ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ)- ਨਜ਼ਦੀਕੀ ਪਿੰਡ ਦਿਆਲਪੁਰਾ ਮਿਰਜਾ ਵਿਖੇ ਸੜਕ ਉੱਪਰ ਆਉਂਦੀ ਕਾਰ ’ਤੇ ਅਚਾਨਕ ਦਰੱਖਤ ਡਿੱਗਣ ਕਾਰਨ ਕਾਰ ਸਵਾਰ ਬੱਚੀ ਦੀ ਦਾਦੀ ਦੀ ਮੌਤ ਹੋ ਗਈ ਹੈ, ਜਦਕਿ ਉਸ ਦਾ ਦਾਦਾ ਅਤੇ ਮਾਸੂਮ ਬੱਚੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕੱਤਰ ਸਿੰਘ ਵਾਸੀ ਸੇਲਬਰਾਹ ਜੋ ਕਿ ਆਪਣੀ ਪਤਨੀ ਕਰਮਜੀਤ ਕੌਰ (50) ਤੇ ਪੋਤੀ ਪਰਨੀਤ ਕੌਰ ਨਾਲ ਆਲਟੋ ਕਾਰ ਉੱਪਰ ਸਵਾਰ ਹੋ ਕੇ ਭਗਤਾ ਭਾਈਕਾ ਵਿਖੇ ਰਾਸ਼ਨ ਪੈਣ ਆ ਰਹੇ ਸਨ। ਇਸੇ ਦੌਰਾਨ ਹੀ ਜਦੋਂ ਪਿੰਡ ਦਿਆਲਪੁਰਾ ਮਿਰਜਾ ਤੋਂ ਭਗਤਾ ਭਾਈਕਾ-ਨਥਾਣਾ ਰੋਡ ਉੱਪਰ ਚੜ੍ਹੇ ਤਾਂ ਸੜਕ ਕਿਨਾਰੇ ਖੜ੍ਹਾ ਸੁੱਕਿਆ ਦਰੱਖਤ ਉਨ੍ਹਾਂ ਦੀ ਕਾਰ ਉੱਪਰ ਡਿੱਗ ਪਿਆ। ਹਾਦਸੇ ਦੌਰਾਨ ਕਾਰ ਸਵਾਰ ਇਕੱਤਰ ਸਿੰਘ, ਕਰਮਜੀਤ ਕੌਰ ਅਤੇ ਪਰਨੀਤ ਕੌਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਚੁੱਕ ਕੇ ਆਦੇਸ਼ ਹਸਪਤਾਲ ਭੁੱਚੋ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਕਰਮਜੀਤ ਕੌਰ ਦੀ ਗੰਭੀਰ ਜ਼ਖ਼ਮੀ ਹੋਣ ਕਾਰਨ ਮੌਤ ਹੋ ਗਈ ਹੈ, ਜਦਕਿ ਇਕੱਤਰ ਸਿੰਘ ਆਦੇਸ਼ ਹਸਪਤਾਲ ਵਿਖੇ ਇਲਾਜ ਅਧੀਨ ਹੈ। ਇਸੇ ਤਰ੍ਹਾਂ ਹੀ ਜ਼ਖ਼ਮੀ ਬੱਚੀ ਪਰਨੀਤ ਕੌਰ ਨੂੰ ਡੀਐਮਸੀ ਲੁਧਿਆਣਾ ਲਈ ਰੈਫ਼ਰ ਕੀਤਾ ਗਿਆ ਹੈ। ਕੁੱਝ ਸਮਾਂ ਪਹਿਲਾਂ ਇਕੱਤਰ ਸਿੰਘ ਅਤੇ ਕਰਮਜੀਤ ਕੌਰ ਦੇ ਵੱਡੇ ਬੇਟੇ ਦੀ ਵੀ ਅਚਾਨਕ ਮੌਤ ਹੋ ਚੁੱਕੀ ਹੈ। ਕੁੱਝ ਸਮਾਂ ਪਹਿਲਾਂ ਭਗਤਾ ਭਾਈਕਾ-ਨਥਾਣਾ ਸੜਕ ਕਿਨਾਰੇ ਇਕ ਸੁੱਕਾ ਦਰੱਖਤ ਡਿੱਗਣ ਕਾਰਨ ਭਗਤਾ ਭਾਈਕਾ ਦੇ ਇਕ ਸਾਈਕਲ ਸਵਾਰ ਬਜ਼ੁਰਗ ਦੀ ਵੀ ਮੌਤ ਹੋ ਚੁੱਕੀ ਹੈ। ਸਤਿਕਾਰ ਕਮੇਟੀ ਕੋਠਾ ਗੁਰੂ ਦੇ ਵਲੰਟੀਅਰਾਂ ਨੇ ਜਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੜਕ ਕਿਨਾਰੇ ਜ਼ਿਆਦਾ ਗਿਣਤੀ ਵਿਚ ਖੜ੍ਹੇ ਸੁੱਕੇ ਦਰੱਖਤਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਤੁਰੰਤ ਪੁਟਵਾਉਣ ਦੀ ਮੰਗ ਕੀਤੀ ਹੈ।