ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਸੁਰੱਖਿਆ ਜਵਾਨਾਂ ਦੀ ਭਰਤੀ ਲਈ ਕੈਂਪ ਅੱਜ ਤੋਂ
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ)- ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸਕਿੱਲ ਇੰਡੀਆ ਮਿਸ਼ਨ ਤਹਿਤ ਸੁਰੱਖਿਆ ਜਵਾਨਾਂ ਦੀ ਭਰਤੀ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਬਲਾਕ ਪੱਧਰੀ ਭਰਤੀ ਕੈਂਪ ਲਗਾਏ ਜਾ ਰਹੇ ਹਨ। ਕੰਪਨੀ ਦੇ ਸੁਪਰਵਾਈਜ਼ਰ ਮਹਿਕਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਭਰਤੀ ਸਕਿਓਰਟੀ ਸਕਿੱਲ ਕੌਂਸਲ ਆਫ਼ ਇੰਡੀਆ ਵਲੋਂ ਸਕਿਓਰਟੀ ਤੇ ਇੰਟੈਲੀਜੈਂਸ ਸਰਵਿਸ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ)- ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸਕਿੱਲ ਇੰਡੀਆ ਮਿਸ਼ਨ ਤਹਿਤ ਸੁਰੱਖਿਆ ਜਵਾਨਾਂ ਦੀ ਭਰਤੀ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਬਲਾਕ ਪੱਧਰੀ ਭਰਤੀ ਕੈਂਪ ਲਗਾਏ ਜਾ ਰਹੇ ਹਨ। ਕੰਪਨੀ ਦੇ ਸੁਪਰਵਾਈਜ਼ਰ ਮਹਿਕਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਭਰਤੀ ਸਕਿਓਰਟੀ ਸਕਿੱਲ ਕੌਂਸਲ ਆਫ਼ ਇੰਡੀਆ ਵਲੋਂ ਸਕਿਓਰਟੀ ਤੇ ਇੰਟੈਲੀਜੈਂਸ ਸਰਵਿਸ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਕੰਪਨੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਗੁਰੂਹਰਸਹਾਏ ਬਲਾਕ ਲਈ 24 ਤੇ 25 ਸਤੰਬਰ, ਗੁਰੁਹਰਸਹਾਏ ਸ਼ਹਿਰੀ ਬਲਾਕ ਲਈ 28 ਤੇ 29 ਸਤੰਬਰ, ਮਮਦੋਟ ਬਲਾਕ ਲਈ 30 ਸਤੰਬਰ ਅਤੇ 1 ਅਕਤੂਬਰ, ਮਖੂ ਬਲਾਕ ਲਈ 5 ਤੇ 6 ਅਕਤੂਬਰ, ਫ਼ਿਰੋਜ਼ਪੁਰ ਬਲਾਕ ਲਈ 7 ਅਤੇ 8 ਅਕਤੂਬਰ ਤੇ ਮੁੱਦਕੀ ਬਲਾਕ ਲਈ 9 ਅਕਤੂਬਰ ਨੂੰ ਉਕਤ ਭਰਤੀ ਕੈਂਪ ਸਬੰਧਿਤ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਵਿਚ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਭਰਤੀ ਹੋਣ ਦੇ ਚਾਹਵਾਨ ਵਿਅਕਤੀਆਂ ਕੋਲੋਂ ਰਜਿਸਟ੍ਰਰੇਸ਼ਨ ਫ਼ੀਸ ਵਜੋਂ 350 ਰੁਪਏ ਲਏ ਜਾਣਗੇ। ਕੰਪਨੀ ਅਨੁਸਾਰ ਭਰਤੀ ਲਈ ਉਮੀਦਵਾਰ ਦੀ ਘੱਟੋ-ਘੱਟ ਵਿੱਦਿਅਕ ਯੋਗਤਾ 10ਵੀਂ ਪਾਸ, ਉਮਰ 19 ਤੋਂ 40 ਸਾਲ ਤੇ ਕੱਦ 168 ਸੈਂਟੀਮੀਟਰ ਹੋਣਾ ਲਾਜ਼ਮੀ ਹੈ, ਚੁਣੇ ਗਏ ਉਮੀਦਵਾਰਾਂ ਨੂੰ 65 ਸਾਲ ਤੱਕ ਨੌਕਰੀ ਦੇ ਮੌਕੇ ਤੇ ਭਰਤੀ ਉਪਰੰਤ 18 ਹਜ਼ਾਰ ਤੋਂ 20 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਦਿੱਤੀ ਜਾਵੇਗੀ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਭਰਤੀ ਦੌਰਾਨ ਸਫਲ ਉਮੀਦਵਾਰਾਂ ਨੂੰ ਇਕ ਮਹੀਨੇ ਦੀ ਟ੍ਰਰੇਨਿੰਗ ਦਿੱਤੀ ਜਾਵੇਗੀ, ਭਰਤੀ ਤੋਂ ਬਾਅਦ ਡਿਊਟੀ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਅਦਾਰਿਆਂ ਸਮੇਤ ਹਸਪਤਾਲਾਂ, ਬੈਂਕਾਂ, ਉਦਯੋਗਿਕ ਇਕਾਈਆਂ ਤੇ ਹੋਰ ਸੰਸਥਾਵਾਂ ਵਿਚ ਲਗਾਈ ਜਾਵੇਗੀ।