23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ’ਚ ਸਰਕਾਰੀ ਕਾਲਜ ਮੋਹਕਮ ਖ਼ਾਂ ਵਾਲਾ ਦੇ ਪ੍ਰਿੰਸੀਪਲ ਡਾ.ਐਨ.ਆਰ. ਸ਼ਰਮਾ ਮੁੜ ਜੇਤੂ

ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਸੈਨੇਟ ਚੋਣ-2026 ’ਚ ਪੰਜਾਬ ਯੂਨੀਵਰਸਿਟੀ ਕੰਸਟੀਚੂਐਂਟ ਕਾਲਜ ਮੋਹਕਮ ਖ਼ਾਂ ਵਾਲਾ (ਫ਼ਿਰੋਜ਼ਪੁਰ) ਦੇ ਪ੍ਰਿੰਸੀਪਲ ਡਾ. ਐਨ.

ਪੰਜਾਬ ਯੂਨੀਵਰਸਿਟੀ ਕੰਸਟੀਚੂਐਂਟ ਕਾਲਜ ਮੋਹਕਮ ਖ਼ਾਂ ਵਾਲਾ (ਫ਼ਿਰੋਜ਼ਪੁਰ) ਦੇ ਪ੍ਰਿੰਸੀਪਲ ਡਾ.ਐਨ.ਆਰ. ਸ਼ਰਮਾ। ਅਜੀਤ ਤਸਵੀਰ 23-09-2026

ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਸੈਨੇਟ ਚੋਣ-2026 ’ਚ ਪੰਜਾਬ ਯੂਨੀਵਰਸਿਟੀ ਕੰਸਟੀਚੂਐਂਟ ਕਾਲਜ ਮੋਹਕਮ ਖ਼ਾਂ ਵਾਲਾ (ਫ਼ਿਰੋਜ਼ਪੁਰ) ਦੇ ਪ੍ਰਿੰਸੀਪਲ ਡਾ.ਐਨ.ਆਰ. ਸ਼ਰਮਾ ਨੇ ਐਫੀਲੀਏਟਿਡ ਆਰਟਸ ਕਾਲਜਾਂ ਦੇ ਮੁਖੀਆਂ ਵਾਲੇ ਹਲਕੇ ਤੋਂ ਮੁੜ ਜਿੱਤ ਦਰਜ ਕਰਦਿਆਂ ਸਭ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਹਨ । ਉਨ੍ਹਾਂ ਦੀ ਇਸ ਜਿੱਤ ਨਾਲ ਸੈਨੇਟ ਚੋਣਾਂ ਵਿਚ ਉਨ੍ਹਾਂ ਦਾ ਲਗਾਤਾਰ ਸਫਲਤਾ ਦਾ ਸਿਲਸਿਲਾ ਹੋਰ ਮਜ਼ਬੂਤ ਹੋਇਆ ਹੈ। ਡਾ.ਸ਼ਰਮਾ ਨੇ ਇਸ ਤੋਂ ਪਹਿਲਾਂ ਸਾਲ 2006 ਤੋਂ 2016 ਤੱਕ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ। ਇਸ ਦੌਰਾਨ ਉਨ੍ਹਾਂ ਨੇ ਐਫੀਲੀਏਟਿਡ ਪ੍ਰੋਫੈਸ਼ਨਲ ਕਾਲਜਾਂ ਦੇ ਮੁਖੀਆਂ ਵਾਲੇ ਹਲਕੇ ਤੋਂ ਹੋਈਆਂ ਸਾਰੀਆਂ ਸੈਨੇਟ ਚੋਣਾਂ ਜਿੱਤੀਆਂ । ਸਾਲ 2016 ਵਿਚ ਉਹ ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕੰਸਟੀਚੂਐਂਟ ਕਾਲਜ, ਗੁਰੂਹਰਸਹਾਏ ਨਾਲ ਜੁੜੇ, ਜਿੱਥੇ ਉਹ ਲਗਾਤਾਰ ਦੋ ਕਾਰਜਕਾਲਾਂ ਲਈ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਚੁਣੇ ਗਏ। ਇਸ ਵਾਰ ਹਲਕੇ ਵਿਚ ਕਰੀਬ 13 ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਇਆ। ਵੱਖ-ਵੱਖ ਪ੍ਰਮੁੱਖ ਸਿੱਖਿਆ ਸੰਸਥਾਵਾਂ ਅਤੇ ਸਮੂਹਾਂ ਨਾਲ ਸੰਬੰਧਿਤ ਉਮੀਦਵਾਰਾਂ ਦੀ ਮੌਜੂਦਗੀ ਦੇ ਬਾਵਜੂਦ ਡਾ.ਸ਼ਰਮਾ ਨੇ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਆਪਣੀ ਜਿੱਤ ਦਰਜ ਕੀਤੀ। ਜਿੱਤ ਉਪਰੰਤ ਡਾ.ਸ਼ਰਮਾ ਨੇ ਸਾਥੀ ਪ੍ਰਿੰਸੀਪਲਾਂ ਅਤੇ ਸਹਿਕਰਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੇ ਭਰੋਸੇ ਅਤੇ ਸਹਿਯੋਗ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਤਜਰਬੇ ਅਤੇ ਮੁਹਾਰਤ ਦੀ ਵਰਤੋਂ ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸੰਬੰਧਿਤ ਕਾਲਜਾਂ ਦੇ ਵਿਕਾਸ ਲਈ ਕਰਨਗੇ।

ਪਿਛਲੀ ਖ਼ਬਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਪੱਧਰੀ ਰੋਸ ਵਜੋਂ ਫਿਰੋਜ਼ਪੁਰ ’ਚ ਸੜਕਾਂ ’ਤੇ ਉਤਰੀ ਕਾਂਗਰਸ ਅਗਲੀ ਖ਼ਬਰ ਚਿੱਟੇ ਦਾ ਸੇਵਨ ਕਰਨ ਲਈ ਝਾੜੀਆਂ ’ਚ ਬੈਠੇ ਨੂੰ ਪੁਲਿਸ ਨੇ ਦਬੋਚਿਆ 3 ਗ੍ਰਾਮ ਹੈਰੋਇਨ ਅਤੇ ਸਹਾਇਕ ਸਮਗਰੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।