17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮੇਅਰ ਪੂਜਾ ਵਧਵਾ ਤੇ ਵਰਿੰਦਰ ਸੋਨੀ ਪਰਿਵਾਰ ਵਲੋਂ ਧਾਰਮਿਕ ਸਮਾਗਮ ’ਚ ਸ਼ਿਰਕਤ

ਅਬੋਹਰ, 16 ਸਤੰਬਰ (ਵਿਵੇਕ ਹੂੜੀਆ)-ਸਵਰਨਕਾਰ, ਯੁਵਾ ਸਵਰਨਕਾਰ ਅਤੇ ਗਰਾਮੀਣ ਸਵਰਨਕਾਰ ਸੰਘ ਵਲੋਂ ਗਾਂਧੀ ਚੌਂਕ ਵਿਖੇ ਕਰਵਾਇਆ ਜਾ ਰਹਾ 27ਵਾਂ ਗਣੇਸ਼ ਮਹੋਤਸਵ ਸ਼ਰਧਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਵੇਰ ਦੀ ਆਰਤੀ ਮੇਅਰ ਪੂਜਾ ਵਧਵਾ ਅਤੇ ਵਰਿੰਦਰ ਸੋਨੀ ਪਰਿਵਾਰ ਵਲੋਂ ਕਰਵਾਈ ਗਈ, ਜਿਨ੍ਹਾਂ ਬੱਪਾ ਦਾ ਆਸ਼ੀਰਵਾਦ ਲਿਆ ਅਤੇ ਸ਼ਹਿਰ ਵਾਸੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ।

ਅਜੀਤ ਡੈਸਕ 17-09-2026
ਅਬੋਹਰ, 16 ਸਤੰਬਰ (ਵਿਵੇਕ ਹੂੜੀਆ)-ਸਵਰਨਕਾਰ, ਯੁਵਾ ਸਵਰਨਕਾਰ ਅਤੇ ਗਰਾਮੀਣ ਸਵਰਨਕਾਰ ਸੰਘ ਵਲੋਂ ਗਾਂਧੀ ਚੌਂਕ ਵਿਖੇ ਕਰਵਾਇਆ ਜਾ ਰਹਾ 27ਵਾਂ ਗਣੇਸ਼ ਮਹੋਤਸਵ ਸ਼ਰਧਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਵੇਰ ਦੀ ਆਰਤੀ ਮੇਅਰ ਪੂਜਾ ਵਧਵਾ ਅਤੇ ਵਰਿੰਦਰ ਸੋਨੀ ਪਰਿਵਾਰ ਵਲੋਂ ਕਰਵਾਈ ਗਈ, ਜਿਨ੍ਹਾਂ ਬੱਪਾ ਦਾ ਆਸ਼ੀਰਵਾਦ ਲਿਆ ਅਤੇ ਸ਼ਹਿਰ ਵਾਸੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ। ਮੰਡਲ ਦੇ ਪ੍ਰਧਾਨ ਨੱਥੂ ਰਾਮ ਜੋੜਾ ਨੇ ਦੱਸਿਆ ਕਿ ਬੀਤੀ ਰਾਤ ਦੀਨੂ ਸ਼ਰਮਾ ਨੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ 16 ਸਤੰਬਰ ਨੂੰ ਵੰਸ਼ਿਕਾ ਸ਼ਰਮਾ (ਫ਼ਰੀਦਾਬਾਦ), 17 ਨੂੰ ਆਸਥਾ ਤਨੇਜਾ, 18 ਨੂੰ ਹਰੀ ਸੰਕੀਰਤਨ ਮੰਡਲ ਤੇ ਸੋਨੂੰ ਸਰਗਮ ਅਤੇ 19 ਸਤੰਬਰ ਨੂੰ ਹਨੂਮਾਨ ਸੇਵਾ ਸੰਘ ਦੇ ਸ਼ਰਧਾਲੂ ਭਜਨ ਗਾਇਣ ਕਰਨਗੇ। ‘ਜੈ ਮਹਾਰਾਸ਼ਟਰ ਮਿਊਜ਼ੀਕਲ ਬੈਂਜੋ ਗਰੁੱਪ’ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ। 19 ਸਤੰਬਰ ਨੂੰ ਸਵੇਰੇ 11 ਵਜੇ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ ਅਤੇ 20 ਸਤੰਬਰ ਨੂੰ ਸ਼ਾਮ 6:30 ਵਜੇ ਗਣਪਤੀ ਬੱਪਾ ਦੀ ਮੂਰਤੀ ਵਿਸਰਜਿਤ ਕੀਤੀ ਜਾਵੇਗੀ। ਇਸ ਮੌਕੇ ਕ੍ਰਿਸ਼ਨ ਵਰਮਾ, ਅਸ਼ੋਕ ਸੋਨੀ, ਰਾਜੇਸ਼ ਮਸੌਣ, ਸਤੀਸ਼ ਕਡੋਲ, ਸੁਨੀਲ ਵਰਮਾ ਬੌਬੀ, ਹਨੀ ਸੋਨੀ, ਭਾਰਤ ਸੋਨੀ, ਵਿਸ਼ਾਲ ਸੋਨੀ, ਸੰਜੇ ਮਰਾਠਾ, ਸੰਦੀਪ ਮਰਾਠਾ, ਫੂਲ ਸਿੰਘ, ਅਜੈ ਕੁਮਾਰ, ਸਾਗਰ ਸੋਨੀ, ਸੁਰਿੰਦਰ ਡਾਵਰ, ਲਲਿਤ ਸੋਨੀ, ਵਿਕੀ ਸ਼ਰਮਾ, ਕੇਦਾਰ ਭਾਮਾ, ਅਜੈ ਮਰਾਠਾ, ਸ਼ੀਲੂ ਸੋਨੀ, ਰਮੇਸ਼ ਭਾਮਾ, ਰਜਨੀਸ਼ ਵਰਮਾ, ਪਵਨ ਰੋਡਾ, ਸੁਰਿੰਦਰ ਸੋਨੀ, ਸਾਈ ਓਮ, ਵਰਿੰਦਰ ਕੁਮਾਰ, ਪਵਨ ਭਾਮਾ, ਮੋਹਨ ਲਾਲ ਅਤੇ ਅਦਿੱਤਿਆ ਵਰਮਾਲਾ, ਸੋਨਦੀਪ ਵਰਮਾ, ਐੱਨ. ਸੋਨੀ, ਪਵਨ ਸੋਨੀ, ਦੇਬੂ, ਪਾਰਥੋ, ਸੰਦੀਪ ਮਰਾਠਾ, ਸੰਜੀਵ ਸਹਿਦੇਵ, ਬਸੰਤ ਡਾਵਰ, ਕ੍ਰਿਸ਼ਨ ਲਾਲ ਜੋੜਾ, ਦੀਪਕ ਸੋਨੀ, ਅਭਿਨੰਦਨ ਰੋਡਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਲਿਖਤੀ ਤੇ ਫਿਜ਼ੀਕਲ ਦੀ ਮੁਫ਼ਤ ਟਰੇਨਿੰਗ ਲਈ ਕੈਂਪ ਸ਼ੁਰੂ ਅਗਲੀ ਖ਼ਬਰ ਰਜਨੀਸ਼ ਕੰਬੋਜ ਦੇ ਗ੍ਰਹਿ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਭਾਜਪਾ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।