ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਕੁਤਬਦੀਨ ਵਾਲਾ ਵਿਖੇ ਕੀਤੀ ਮੀਟਿੰਗ
14 ਸਤੰਬਰ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨਿਆਂ ਲਈ ਕਿਸਾਨਾਂ ਨੇ ਖਿੱਚੀ ਤਿਆਰੀ
ਮੱਲਾਂਵਾਲਾ, 13 ਸਤੰਬਰ (ਬਲਬੀਰ ਸਿੰਘ ਜੋਸਨ) -ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਆਰਿਫ਼ ਕੇ ਦੀ ਮੀਟਿੰਗ ਪਿੰਡ ਕੁਤਬਦੀਨ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਜ਼ੋਨ ਆਗੂ ਬਚਿੱਤਰ ਸਿੰਘ ਕੁਤਬਦੀਨ ਵਾਲਾ ਅਤੇ ਜ਼ੋਨ ਸਕੱਤਰ ਅਜਮੇਰ ਸਿੰਘ ਅੱਛੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਮੱਲਾਂਵਾਲਾ, 13 ਸਤੰਬਰ (ਬਲਬੀਰ ਸਿੰਘ ਜੋਸਨ) -ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਆਰਿਫ਼ ਕੇ ਦੀ ਮੀਟਿੰਗ ਪਿੰਡ ਕੁਤਬਦੀਨ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਜ਼ੋਨ ਆਗੂ ਬਚਿੱਤਰ ਸਿੰਘ ਕੁਤਬਦੀਨ ਵਾਲਾ ਅਤੇ ਜ਼ੋਨ ਸਕੱਤਰ ਅਜਮੇਰ ਸਿੰਘ ਅੱਛੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।ਮੀਟਿੰਗ ਦੌਰਾਨ 14 ਸਤੰਬਰ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਕੇ.ਐੱਮ.ਐੱਮ. ਦੇ ਸੱਦੇ ’ਤੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਆਗੂਆਂ ਨੇ ਦੱਸਿਆ ਕਿ ਜ਼ੋਨ ਆਰਿਫ਼ ਕੇ ਤੋਂ ਵੱਡਾ ਜਥਾ ਧਰਨੇ ਵਿਚ ਸ਼ਮੂਲੀਅਤ ਕਰੇਗਾ। ਜ਼ੋਨ ਆਗੂ ਸਲਵਿੰਦਰ ਸਿੰਘ ਅੱਛੇ ਵਾਲਾ ਅਤੇ ਗੁਰਦੇਵ ਸਿੰਘ ਬਾਘੇ ਵਾਲਾ ਨੇ ਕਿਹਾ ਕਿ ਕਿਸਾਨ-ਮਜ਼ਦੂਰ ਸ਼ੰਭੂ ਅਤੇ ਖਨੌਰੀ ਬਾਰਡਰਾਂ ਨਾਲ ਸਬੰਧਤ ਮੁੱਦਿਆਂ, ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ, ਲੈਂਡ ਪੂਲਿੰਗ ਨੀਤੀ ਰੱਦ ਕਰਨ ਅਤੇ ਕਰ-ਮੁਕਤ ਵਪਾਰ ਸਮਝੌਤਾ ਭੰਗ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗਣਗੇ। ਉਨ੍ਹਾਂ ਸ਼ੰਭੂ-ਖਨੌਰੀ ਮੋਰਚਿਆਂ ਨਾਲ ਸਬੰਧਤ ਕਿਸਾਨਾਂ-ਮਜ਼ਦੂਰਾਂ ਦੇ ਸਮਾਨ ਦੀ ਕਥਿਤ ਲੁੱਟ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਵੀ ਕੀਤੀ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਮੱਲਾਂਵਾਲਾ ਤੋਂ ਪੱਟੀ ਵਾਇਆ ਪ੍ਰਸਤਾਵਿਤ ਰੇਲਵੇ ਲਾਈਨ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਲਾਕਾ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅਤੇ ਹਰ ਸਾਲ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਸਤਾਵਿਤ ਰੇਲਵੇ ਲਾਈਨ ਦੇ ਪ੍ਰਭਾਵਾਂ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ ਜਾਵੇ।ਸਭਰਾ ਨੇ ਪੰਜਾਬ ਵਿਚ ਬਿਜਲੀ ਸਪਲਾਈ ਦੇ ਵਾਰ-ਵਾਰ ਲੱਗ ਰਹੇ ਕੱਟਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਘਰੇਲੂ ਅਤੇ ਖੇਤੀਬਾੜੀ ਖੇਤਰਾਂ ਵਿਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਕਿਉਂਕਿ ਬਿਜਲੀ ਦੀ ਘਾਟ ਕਾਰਨ ਫ਼ਸਲਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ।ਇਸ ਮੌਕੇ ਖੁਸ਼ਪਿੰਦਰ ਸਿੰਘ ਵਸਤੀ, ਵਕੀਲਾਂ ਕੁਲਵੰਤ, ਬਹਾਦਰ ਸਿੰਘ ਬੰਡਾਲਾ, ਨਿਰੰਜਣ ਸਿੰਘ, ਕਾਰਜ ਸਿੰਘ, ਜਗਰੂਪ ਸਿੰਘ ਕੀਰਕਾ, ਕਸ਼ਮੀਰ ਸਿੰਘ, ਪ੍ਰਗਟ ਸਿੰਘ, ਤਾਰਾ ਸਿੰਘ, ਦਲੀਪ ਸਿੰਘ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।