ਸੜਕ ਹਾਦਸਿਆਂ ’ਚ ਦੋ ਵਿਅਕਤੀ ਜ਼ਖ਼ਮੀ
ਬਠਿੰਡਾ, 13 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ’ਚ ਬੀਤੀ ਰਾਤ ਸੜਕ ਹਾਦਸਿਆਂ ’ਚ ਇਕ ਨੌਜਵਾਨ ਅਤੇ ਬਜ਼ੁਰਗ ਜ਼ਖ਼ਮੀ ਹੋਣ ਕਾਰਨ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਕ ਘਟਨਾ ਉਸ ਸਮੇਂ ਵਾਪਰੀ, ਜਦ ਨਵੀਂ ਬਸਤੀ ਗਲੀ ਨੰਬਰ 6 ਵਿਚ ਜਨਤਕ ਧਰਮਸ਼ਾਲਾ ਨੇੜੇ ਇਕ ਨੌਜਵਾਨ ਸੋਨੂੰ ਨਾਮਕ ਵਾਸੀ ਬੱਲਾ ਰਾਮ ਨਗਰ ਦੀ ਤੇਜ ਰਫ਼ਤਾਰ ਮੋਟਰਸਾਈਕਲ ਫਿਸਲਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਅਜੀਤ ਡੈਸਕ
14-09-2026