13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗਣੇਸ਼ ਡੇਅਰੀ ’ਤੇ ਫੂਡ ਸੇਫ਼ਟੀ ਵਿਭਾਗ ਦੀ ਛਾਪੇਮਾਰੀ, 14 ਕੁਵਿੰਟਲ ਘਿਓ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਪਸ਼ੂਆਂ ਲਈ ਵਰਤੇ ਜਾਣ ਵਾਲੇ ਕਥਿਤ ਟੀਕੇ ਵੀ ਮਿਲੇ

ਮੱਲਾਂਵਾਲਾ, 12 ਸਤੰਬਰ (ਬਲਬੀਰ ਸਿੰਘ ਜੋਸਨ)-ਫੂਡ ਸੇਫ਼ਟੀ ਵਿਭਾਗ ਫਿਰੋਜ਼ਪੁਰ ਦੀ ਟੀਮ ਵਲੋਂ ਮੱਲਾਂਵਾਲਾ ਵਿਖੇ ਗਣੇਸ਼ ਡੇਅਰੀ ’ਤੇ ਅਚਨਚੇਤ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਵਿਭਾਗੀ ਟੀਮ ਨੇ ਡੇਅਰੀ ਤੋਂ ਕਰੀਬ 14 ਕੁਵਿੰਟਲ ਘਿਓ ਕਬਜ਼ੇ ਵਿਚ ਲਿਆ ਜਿਸ ਦੇ ਸੈਂਪਲ ਜਾਂਚ ਲਈ ਲੈਬਾਰਟਰੀ ਭੇਜੇ ਜਾ ਰਹੇ ਹਨ।

ਅਜੀਤ ਡੈਸਕ 13-09-2026
ਮੱਲਾਂਵਾਲਾ, 12 ਸਤੰਬਰ (ਬਲਬੀਰ ਸਿੰਘ ਜੋਸਨ)-ਫੂਡ ਸੇਫ਼ਟੀ ਵਿਭਾਗ ਫਿਰੋਜ਼ਪੁਰ ਦੀ ਟੀਮ ਵਲੋਂ ਮੱਲਾਂਵਾਲਾ ਵਿਖੇ ਗਣੇਸ਼ ਡੇਅਰੀ ’ਤੇ ਅਚਨਚੇਤ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਵਿਭਾਗੀ ਟੀਮ ਨੇ ਡੇਅਰੀ ਤੋਂ ਕਰੀਬ 14 ਕੁਵਿੰਟਲ ਘਿਓ ਕਬਜ਼ੇ ਵਿਚ ਲਿਆ ਜਿਸ ਦੇ ਸੈਂਪਲ ਜਾਂਚ ਲਈ ਲੈਬਾਰਟਰੀ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ ਡੇਅਰੀ ਵਿਚੋਂ ਪਸ਼ੂਆਂ ਦੇ ਦੁੱਧ ਉਤਪਾਦਨ ਨੂੰ ਵਧਾਉਣ ਲਈ ਕਥਿਤ ਤੌਰ ’ਤੇ ਵਰਤੇ ਜਾਣ ਵਾਲੇ ਕੁਝ ਟੀਕੇ ਵੀ ਬਰਾਮਦ ਕੀਤੇ ਗਏ ਹਨ। ਫੂਡ ਸੇਫ਼ਟੀ ਵਿਭਾਗ ਦੇ ਇੰਸਪੈਕਟਰ ਅਭਿਨਵ ਖੋਸਲਾ ਨੇ ਦੱਸਿਆ ਕਿ ਡੇਅਰੀ ਤੋਂ ਬਰਾਮਦ ਘਿਓ ਦੇ ਸੈਂਪਲ ਲੈ ਕੇ ਵਿਗਿਆਨਕ ਜਾਂਚ ਲਈ ਲੈਬਾਰਟਰੀ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਘਿਓ ਦੀ ਗੁਣਵੱਤਾ, ਮਿਆਰ ਤੇ ਸੁਰੱਖਿਆ ਸਬੰਧੀ ਅੰਤਿਮ ਸਥਿਤੀ ਲੈਬਾਰਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋਵੇਗੀ। ਚੈਕਿੰਗ ਦੌਰਾਨ ਮਿਲੇ ਟੀਕਿਆਂ ਸਬੰਧੀ ਵੀ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਕਿਸਮ ਦੇ ਹਨ ਤੇ ਇਨ੍ਹਾਂ ਨੂੰ ਕਿਸ ਮਕਸਦ ਲਈ ਵਰਤੇ ਜਾਣੇ ਸਨ। ਇਸ ਬਾਰੇ ਵੀ ਵਿਭਾਗ ਵਲੋਂ ਤੱਥ ਇਕੱਠੇ ਕੀਤੇ ਜਾ ਰਹੇ ਹਨ। ਕਾਰਵਾਈ ਦੌਰਾਨ ਡੇਅਰੀ ਮਾਲਕ ਵਲੋਂ ਮੀਡੀਆ ਦੇ ਸਾਹਮਣੇ ਟੀਕੇ ਰੱਖਣ ਸਬੰਧੀ ਆਪਣੀ ਗ਼ਲਤੀ ਮੰਨਣ ਦੀ ਗੱਲ ਕਹੀ ਗਈ। ਹਾਲਾਂਕਿ, ਬਰਾਮਦ ਕੀਤੇ ਟੀਕਿਆਂ ਦੀ ਕਿਸਮ, ਉਨ੍ਹਾਂ ਦੀ ਵਰਤੋਂ ਤੇ ਘਿਓ ਦੀ ਗੁਣਵੱਤਾ ਸਬੰਧੀ ਅੰਤਿਮ ਤੱਥ ਵਿਭਾਗੀ ਜਾਂਚ ਤੇ ਲੈਬਾਰਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਉਣਗੇ। ਫੂਡ ਸੇਫ਼ਟੀ ਵਿਭਾਗ ਦੇ ਇੰਸਪੈਕਟਰ ਅਭਿਨਵ ਖੋਸਲਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਫੂਡ ਸੇਫ਼ਟੀ ਨਿਯਮਾਂ ਜਾਂ ਹੋਰ ਸਬੰਧਿਤ ਕਾਨੂੰਨਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਫਿਰੋਜ਼ਪੁਰ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਮਾਰਤ ਨੂੰ ਕੀਤਾ ਗਿਆ ਸੀਲ ਪੁਲਿਸ ਦੀ ਤਲਾਸ਼ੀ ਤੋਂ ਬਾਅਦ ਅਦਾ... ਅਗਲੀ ਖ਼ਬਰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਕੌਮੀ ਲੋਕ ਅਦਾਲਤ ਮੌਕੇ 3 ਲੱਖ 49 ਹਜ਼ਾਰ ਦੇ ਐਵਾਰਡ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।