11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਖੇ ‘ਕ੍ਰਾਫਟਿੰਗ ਹਿਸਟਰੀ’ ਪ੍ਰੋਗਰਾਮ ਕਰਵਾਇਆ

ਫ਼ਿਰੋਜ਼ਪੁਰ, 10 ਸਤੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵਲੋਂ ਫਾਈਨ ਆਰਟਸ ਵਿਭਾਗ ਦੇ ਸਹਿਯੋਗ ਨਾਲ ‘ਕ੍ਰਾਫਟਿੰਗ ਹਿਸਟਰੀ ਆਰਟੀਜ਼ਨਜ਼ ਸਕਿੱਲ ਐਂਡ ਕਾਲੋਨੀਅਲ ਚੈਲੰਜਿਜ਼ ਥਰੂ ਬਲਾਕ ਪ੍ਰਿੰਟਿੰਗ’ ਵਿਸ਼ੇ ’ਤੇ ਸਮਰੱਥਾ ਨਿਰਮਾਣ ਤੇ ਹੁਨਰ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ। ਇੰਡੀਅਨ ਨੌਲਿਜ ਸਿਸਟਮ (ਆਈ.

ਅਜੀਤ ਡੈਸਕ 11-09-2026
ਫ਼ਿਰੋਜ਼ਪੁਰ, 10 ਸਤੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵਲੋਂ ਫਾਈਨ ਆਰਟਸ ਵਿਭਾਗ ਦੇ ਸਹਿਯੋਗ ਨਾਲ ‘ਕ੍ਰਾਫਟਿੰਗ ਹਿਸਟਰੀ ਆਰਟੀਜ਼ਨਜ਼ ਸਕਿੱਲ ਐਂਡ ਕਾਲੋਨੀਅਲ ਚੈਲੰਜਿਜ਼ ਥਰੂ ਬਲਾਕ ਪ੍ਰਿੰਟਿੰਗ’ ਵਿਸ਼ੇ ’ਤੇ ਸਮਰੱਥਾ ਨਿਰਮਾਣ ਤੇ ਹੁਨਰ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ। ਇੰਡੀਅਨ ਨੌਲਿਜ ਸਿਸਟਮ (ਆਈ.ਕੇ.ਐੱਸ.) ਅਤੇ ਆਈ.ਕਿਊ.ਏ.ਸੀ. ਤਹਿਤ ਕਰਵਾਏ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਨੂੰ ਬਲਾਕ ਪ੍ਰਿੰਟਿੰਗ ਦੀ ਇਤਿਹਾਸਕ ਤੇ ਵਿਹਾਰਕ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਬਸਤੀਵਾਦੀ ਦੌਰ ’ਚ ਭਾਰਤੀ ਕਾਰੀਗਰਾਂ ਤੇ ਰਵਾਇਤੀ ਹਸਤਸ਼ਿਲਪ ਨੂੰ ਦਰਪੇਸ਼ ਚੁਨੌਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਮਸ਼ੀਨ ਨਾਲ ਤਿਆਰ ਹੋਣ ਵਾਲੇ ਕਪੜਿਆਂ ਦੇ ਵਧਦੇ ਪ੍ਰਭਾਵ ਕਾਰਨ ਰਵਾਇਤੀ ਕਾਰੀਗਰਾਂ ਦੇ ਕੰਮ ’ਤੇ ਪਏ ਪ੍ਰਭਾਵ ਨੂੰ ਵੀ ਉਜਾਗਰ ਕੀਤਾ ਗਿਆ। ਇਸ ਦੇ ਨਾਲ ਹੀ ਕਾਰੀਗਰਾਂ ਦੀ ਕੁਸ਼ਲਤਾ, ਰਚਨਾਤਮਿਕਤਾ ਤੇ ਬਦਲਦੇ ਸਮੇਂ ਅਨੁਸਾਰ ਆਪਣੇ ਹੁਨਰ ਨੂੰ ਢਾਲਣ ਦੀ ਸਮਰੱਥਾ ਬਾਰੇ ਚਰਚਾ ਕੀਤੀ ਗਈ। ਵਿਦਿਆਰਥਣਾਂ ਨੇ ਬਲਾਕ ਪ੍ਰਿੰਟਿੰਗ ਨੂੰ ਰਵਾਇਤੀ ਭਾਰਤੀ ਸ਼ਿਲਪਕਲਾ ਵਜੋਂ ਸਮਝਣ ਦੇ ਨਾਲ-ਨਾਲ ਇਸ ਨੂੰ ਵਿਹਾਰਕ ਤੌਰ ’ਤੇ ਸਿੱਖਣ ਵਿਚ ਵੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਸੰਗੀਤਾ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ ਵਿਹਾਰਕ ਹੁਨਰ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਬਲਾਕ ਪ੍ਰਿੰਟਿੰਗ ਵਰਗੇ ਰਵਾਇਤੀ ਹੁਨਰ ਵਿਦਿਆਰਥਣਾਂ ਨੂੰ ਆਪਣੀ ਸਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਭਵਿੱਖ ਵਿਚ ਰੋਜ਼ਗਾਰ ਤੇ ਸਵੈ-ਨਿਰਭਰਤਾ ਦੇ ਨਵੇਂ ਮੌਕੇ ਵੀ ਪ੍ਰਦਾਨ ਕਰ ਸਕਦੇ ਹਨ। ਪ੍ਰਿੰਸੀਪਲ ਨੇ ਪ੍ਰੋਗਰਾਮ ਦੀ ਸਫਲਤਾ ਲਈ ਡਾ.ਅਮਿਤ ਕੁਮਾਰ ਸਿੰਘ, ਡਾ.ਰਾਜ ਕੁਮਾਰ, ਰੁਚੀ ਕੱਕੜ, ਮੈਡਮ ਅਲਪਨਾ, ਫਾਈਨ ਆਰਟਸ ਵਿਭਾਗ ਦੇ ਅਮਿਤ ਕੁਮਾਰ ਤੇ ਮੈਡਮ ਰਿਚਾ ਭੰਡਾਰੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਪਤੀ ਮੌਕੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਲਈ ਬਲਾਕ-ਪ੍ਰਿੰਟ ਕੀਤੇ ਰੁਮਾਲ ਪ੍ਰਦਾਨ ਕੀਤੇ ਗਏ।
ਪਿਛਲੀ ਖ਼ਬਰ ਫਾਰਮਰ ਆਈ.ਡੀ. ਸਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਜ਼ੀਰਾ ਦੀ ਵਿਸ਼ੇਸ਼ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।