09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

‘ਆਪ’ ਆਗੂਆਂ ਨੇ ਡਿਵਾਈਡਰਾਂ ਉੱਤੇ ਪੋਸਟਰ ਲਾ ਕੇ ਸ਼ਹਿਰ ਦੀ ਵਿਗਾੜੀ ਦਿੱਖ

ਜ਼ੀਰਾ, 8 ਸਤੰਬਰ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਸ਼ਹਿਰ ਦੇ ਰੇਲਵੇ ਰੋਡ ’ਤੇ ਬਣੇ ਡਿਵਾਈਡਰਾਂ ਉੱਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਆਪਣੀਆਂ ਫੋਟੋਆਂ ਅਤੇ ਸਰਕਾਰ ਦੀਆਂ ਕਥਿਤ ਪ੍ਰਾਪਤੀਆਂ ਵਾਲੇ ਪੋਸਟਰ ਲਗਾ ਕੇ ਸ਼ਹਿਰ ਦੀ ਸੁੰਦਰਤਾ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਗਿਆ ਹੈ। ਇਸ ਕਾਰਵਾਈ ਨਾਲ ਨਗਰ ਕੌਂਸਲ ਵਲੋਂ ਲੱਖਾਂ ਰੁਪਏ ਖ਼ਰਚ ਕਰਕੇ ਡਿਵਾਈਡਰਾਂ ’ਤੇ ਕਰਵਾਏ ਗਏ ਰੰਗ-ਰੋਗਨ ’ਤੇ ਵੀ ਪੂਰੀ ਤਰ੍ਹਾਂ ਪਾਣੀ ਫਿਰ ਗਿਆ ਹੈ।

ਜ਼ੀਰਾ ਦੇ ਰੇਲਵੇ ਰੋਡ ’ਤੇ ਆਪ ਆਗੂਆਂ ਵਲੋਂ ਲਾਏ ਗਏ ਪੋਸਟਰ। ਤਸਵੀਰ-ਪ੍ਰਤਾਪ ਸਿੰਘ ਹੀਰਾ 09-09-2026
ਜ਼ੀਰਾ, 8 ਸਤੰਬਰ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਸ਼ਹਿਰ ਦੇ ਰੇਲਵੇ ਰੋਡ ’ਤੇ ਬਣੇ ਡਿਵਾਈਡਰਾਂ ਉੱਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਆਪਣੀਆਂ ਫੋਟੋਆਂ ਅਤੇ ਸਰਕਾਰ ਦੀਆਂ ਕਥਿਤ ਪ੍ਰਾਪਤੀਆਂ ਵਾਲੇ ਪੋਸਟਰ ਲਗਾ ਕੇ ਸ਼ਹਿਰ ਦੀ ਸੁੰਦਰਤਾ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਗਿਆ ਹੈ। ਇਸ ਕਾਰਵਾਈ ਨਾਲ ਨਗਰ ਕੌਂਸਲ ਵਲੋਂ ਲੱਖਾਂ ਰੁਪਏ ਖ਼ਰਚ ਕਰਕੇ ਡਿਵਾਈਡਰਾਂ ’ਤੇ ਕਰਵਾਏ ਗਏ ਰੰਗ-ਰੋਗਨ ’ਤੇ ਵੀ ਪੂਰੀ ਤਰ੍ਹਾਂ ਪਾਣੀ ਫਿਰ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਮੇਤ ਮੁੱਖ ਰੇਲਵੇ ਰੋਡ ’ਤੇ ਸਥਿਤ ਡਿਵਾਈਡਰਾਂ ਦੇ ਦੋਵੇਂ ਪਾਸੇ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਵਲੋਂ ਆਪਣੀ ਫੋਟੋ ਵਾਲੇ ਵੱਡੇ ਇਸ਼ਤਿਹਾਰ ਚਿਪਕਾ ਦਿੱਤੇ ਗਏ ਸਨ। ਇਸ ਤੋਂ ਬਾਅਦ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵਲੋਂ ਵੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਦੇ ਪੋਸਟਰ ਡਿਵਾਈਡਰਾਂ ਦੇ ਦੋਵੇਂ ਪਾਸੇ ਲਗਾ ਦਿੱਤੇ ਗਏ। ਜਿਸ ਕਾਰਨ ਸੜਕਾਂ ਦੀ ਦਿੱਖ ਬਦਨੁਮਾ ਹੋ ਗਈ ਹੈ। ਇਹਨਾਂ ਪੋਸਟਾਂ ਵਿਚ ਉਸ ਵੇਲੇ ਹੋਰ ਵਾਧਾ ਹੋ ਗਿਆ। ਜਦੋਂ ਬੀਤੇ ਐਤਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜ਼ੀਰਾ ਫੇਰੀ ਮੌਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋ ਵਲੋਂ ਵੀ ਸ਼ਹਿਰ ਵਿਚ ਵੱਡੀ ਪੱਧਰ ’ਤੇ ਆਪਣੇ ਪੋਸਟਰ ਲਗਾਏ ਗਏ। ਇਸ ਮਾਮਲੇ ਨੂੰ ਲੈ ਕੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਖ਼ਤ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਕੋਈ ਕੰਮ ਕੀਤਾ ਹੁੰਦਾ ਤਾਂ ਉਸ ਦੀਆਂ ਪ੍ਰਾਪਤੀਆਂ ਆਪਣੇ-ਆਪ ਜਨਤਾ ਨੂੰ ਨਜ਼ਰ ਆ ਜਾਂਦੀਆਂ, ਇੰਝ ਪੋਸਟਰ ਲਗਾ ਕੇ ਦੱਸਣ ਦੀ ਲੋੜ ਨਹੀਂ ਸੀ ਪੈਂਦੀ। ਆਗੂਆਂ ਨੇ ਰੋਸ ਪ੍ਰਗਟਾਇਆ ਕਿ ਨਗਰ ਕੌਂਸਲ ਵਲੋਂ ਲੋਕਾਂ ਦੇ ਟੈਕਸਾਂ ਦੇ ਲੱਖਾਂ ਰੁਪਏ ਖ਼ਰਚ ਕੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਰੰਗ-ਰੋਗਨ ਕਰਵਾਇਆ ਗਿਆ ਸੀ, ਪਰ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਨਿੱਜੀ ਪ੍ਰਚਾਰ ਦੀ ਹੋੜ ਵਿਚ ਉਸ ’ਤੇ ਪੋਸਟਰ ਚਿਪਕਾ ਕੇ ਸਾਰੀ ਖੂਬਸੂਰਤੀ ਤਹਿਸ-ਨਹਿਸ ਕਰ ਦਿੱਤੀ। ਇਸ ਤੋਂ ਇਲਾਵਾ ਸ਼ਹਿਰ ਦੇ ਬੱਸ ਸਟੈਂਡ ਦੇ ਆਲੇ-ਦੁਆਲੇ ਦੀ ਸਥਿਤੀ ਵੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਬੱਸ ਸਟੈਂਡ ਦੇ ਬਾਹਰ ਕੋਈ ਵੀ ਅਜਿਹਾ ਖੰਭਾ ਜਾਂ ਕੋਨਾ ਬਾਕੀ ਨਹੀਂ ਬਚਿਆ, ਜਿੱਥੇ ਸਮਾਜਿਕ ਜਥੇਬੰਦੀਆਂ ਜਾਂ ਨਿੱਜੀ ਅਦਾਰਿਆਂ ਵਲੋਂ ਨਾਜਾਇਜ਼ ਫਲੈਕਸ ਬੋਰਡ ਨਾ ਟੰਗੇ ਗਏ ਹੋਣ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਡਿਵਾਈਡਰਾਂ ਤੋਂ ਤੁਰੰਤ ਇਹ ਪੋਸਟਰ ਹਟਵਾ ਕੇ ਸ਼ਹਿਰ ਦੀ ਦਿੱਖ ਨੂੰ ਮੁੜ ਬਹਾਲ ਕੀਤਾ ਜਾਵੇ।
ਪਿਛਲੀ ਖ਼ਬਰ ਜ਼ਿਲ੍ਹਾ ਕੋਰਟ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਲਗਾਈਆਂ ਟਾਈਲਾਂ ਦਾ ਵਿਧਾਇਕ ਭੁੱਲਰ ਵਲੋਂ ਉਦਘਾਟਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਪਿੰਡ ਕੁਟੀ ’ਚ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।