09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਦੂਜੇ ਦਿਨ ਬਲਾਕ ਫ਼ਿਰੋਜ਼ਪੁਰ ਅਤੇ ਮਮਦੋਟ ’ਚ ਅਥਲੈਟਿਕਸ, ਵਾਲੀਬਾਲ, ਖੋ-ਖੋ, ਸ਼ਾਟਪੁੱਟ ਅਤੇ ਕਬੱਡੀ ਦੇ ਫਸਵੇਂ ਮੁਕਾਬਲੇ

ਫ਼ਿਰੋਜ਼ਪੁਰ/ਮਮਦੋਟ, 8 ਸਤੰਬਰ (ਗੁਰਿੰਦਰ ਸਿੰਘ/ਸੁਖਦੇਵ ਸੰਗਮ)-ਖੇਡ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਦੇ ਦੂਜੇ ਦਿਨ ਖੇਡ ਮੈਦਾਨ ਪਿੰਡ ਦੁਲਚੀ ਕੇ ਵਿਖੇ ਬਲਾਕ ਫਿਰੋਜ਼ਪੁਰ ਅਤੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਬਲਾਕ ਮਮਦੋਟ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿਚ ਅੰਡਰ 14, 17 ਅਤੇ 21 (ਲੜਕੇ) ਦੀਆਂ ਖੇਡਾਂ ਤੇ ਅਥਲੈਟਿਕਸ ਦੇ ਈਵੈਂਟ ਕਰਵਾਏ ਗਏ।

ਅਜੀਤ ਡੈਸਕ 09-09-2026
ਫ਼ਿਰੋਜ਼ਪੁਰ/ਮਮਦੋਟ, 8 ਸਤੰਬਰ (ਗੁਰਿੰਦਰ ਸਿੰਘ/ਸੁਖਦੇਵ ਸੰਗਮ)-ਖੇਡ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਦੇ ਦੂਜੇ ਦਿਨ ਖੇਡ ਮੈਦਾਨ ਪਿੰਡ ਦੁਲਚੀ ਕੇ ਵਿਖੇ ਬਲਾਕ ਫਿਰੋਜ਼ਪੁਰ ਅਤੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਬਲਾਕ ਮਮਦੋਟ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿਚ ਅੰਡਰ 14, 17 ਅਤੇ 21 (ਲੜਕੇ) ਦੀਆਂ ਖੇਡਾਂ ਤੇ ਅਥਲੈਟਿਕਸ ਦੇ ਈਵੈਂਟ ਕਰਵਾਏ ਗਏ। ਇਸ ਦੌਰਾਨ ਬਲਾਕ ਮਮਦੋਟ ਵਿਖੇ ਕਮਲਜੀਤ ਸਿੰਘ ਫੌਜੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ । ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਬਲਾਕ ਫਿਰੋਜ਼ਪੁਰ ਵਿਖੇ ਅੰਡਰ-14 ਦੇ ਐਥਲੈਟਿਕਸ ਲੰਬੀ ਛਾਲ ਵਿਚ ਗੁਰਕਮਲ ਸਿੰਘ ਨੇ ਪਹਿਲਾ, ਅਭਿਜੋਤ ਨੇ ਦੂਸਰਾ ਅਤੇ ਗੁਰਵਿੰਦਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-17 ਵਿਚ ਗੁਰਭੇਜ ਨੇ ਪਹਿਲਾ, ਸ਼ਿਵਰਾਜ ਨੇ ਦੂਸਰਾ ਅਤੇ ਰਾਹੁਲ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦਕਿ ਕਿ ਅੰਡਰ 21 ਵਿਚ ਹਰਸਿਮਰਤ ਸਿੰਘ ਨੇ ਪਹਿਲਾ, ਸਮਨ ਨੇ ਦੂਸਰਾ ਅਤੇ ਹਰਮਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਵਾਲੀਬਾਲ ਅੰਡਰ-14 ਵਿਚ ਕੇਂਦਰੀ ਵਿਦਿਆਲਿਆ 2 ਦੀ ਟੀਮ ਨੇ ਪਹਿਲਾ, ਦਾਸ ਐਂਡ ਬਰਾਊਂਨ ਵਰਲਡ ਸਕੂਲ ਫਿਰੋਜ਼ਪੁਰ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ –17 ਉਮਰ ਵਰਗ ਵਿਚ ਦਿੱਲੀ ਪਬਲਿਕ ਸਕੂਲ ਨੇ ਪਹਿਲਾ, ਮੁਕਤਾ ਬਾਗੀ ਕਲੱਬ ਨੇ ਦੂਸਰਾ ਅਤੇ ਡੀ.ਸੀ. ਮਾਡਲ ਸਕੂਲ ਫਿਰੋਜ਼ਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਬਲਾਕ ਮਮਦੋਟ ਵਿਖੇ ਅੰਡਰ 14 ਖੋ-ਖੋ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਨਾ ਮੱਤੜ ਨੇ ਪਹਿਲਾ ਸਥਾਨ ਹਾਸਿਲ ਕੀਤਾ, ਅੰਡਰ 17 ਅਤੇ ਅੰਡਰ 21 ਸਾਲ ਉਮਰ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਸ਼ਾਟਪੁੱਟ ਵਿਚ ਅੰਡਰ-17 ਉਮਰ ਵਰਗ ਵਿਚ ਜਸਕਰਨ ਨੇ ਪਹਿਲਾ, ਗੁਰਪ੍ਰੀਤ ਵਲਜੋਤ ਨੇ ਦੂਸਰਾ ਅਤੇ ਅਰਸ਼ਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-21 ਵਿਚ ਜੋਗਾ ਸਿੰਘ ਨੇ ਪਹਿਲਾ, ਸਮੀਰ ਸਰਾਰੀ ਨੇ ਦੂਸਰਾ ਅਤੇ ਕੇਤਨ ਪੁਰੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕਬੱਡੀ (ਨੈਸ਼ਨਲ ਸਟਾਇਲ) ਅੰਡਰ 14 (ਲੜਕੇ) ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਹਾਮਦ ਨੇ ਦੂਸਰਾ ਸਥਾਨ ਹਾਸਿਲ ਕੀਤਾ, ਅੰਡਰ-17 ਲੜਕੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਖੁੰਦੜ ਉਤਾੜ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ-21 ਲੜਕੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਹ ਕੋਚਿਜ਼, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ , ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਖੇਡ ਪ੍ਰੇਮੀ ਹਾਜਰ ਸਨ।
ਪਿਛਲੀ ਖ਼ਬਰ ਨਿਸ਼ਾਨੇਬਾਜ਼ੀ ’ਚ ਦਾਸ ਐਂਡ ਬਰਾਊਨ ਵਰਲਡ ਸਕੂਲ ਦੇ ਗੁਰਵੰਸ਼ਬੀਰ ਨੇ ਗੱਡੇ ਜਿੱਤ ਦੇ ਝੰਡੇ ਅਗਲੀ ਖ਼ਬਰ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਨਸ਼ਾ ਤਸਕਰ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।