09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਿੰਡ ਮੱਲੇਸ਼ਾਹ ਵਿਖੇ 2 ਧਿਰਾਂ ਦੀ ਲੜਾਈ ’ਚ ਚੱਲੀ ਗੋਲੀ, 6 ਜ਼ਖ਼ਮੀ

ਜ਼ੀਰਾ,8 ਸਤੰਬਰ (ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)- ਤਹਿਸੀਲ ਜ਼ੀਰਾ ਦੇ ਪਿੰਡ ਮੱਲੇਸ਼ਾਹ ਵਿਖੇ 2 ਧਿਰਾਂ ਵਿਚਾਲੇ ਹੋਈ ਲੜਾਈ ਦੇ ਦੌਰਾਨ ਹੋਈ ਗੋਲੀਬਾਰੀ ਵਿਚ ਦੋਵਾਂ ਧਿਰਾਂ ਦੇ 6 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਸੰਗਤਪਾਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਮੱਲੇਸ਼ਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਸਤੰਬਰ ਨੂੰ ਅਸੀਂ ਜ਼ੀਰਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰੈਲੀ ਵਿਚ ਆਏ ਸੀ।

ਅਜੀਤ ਡੈਸਕ 09-09-2026
ਜ਼ੀਰਾ,8 ਸਤੰਬਰ (ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)- ਤਹਿਸੀਲ ਜ਼ੀਰਾ ਦੇ ਪਿੰਡ ਮੱਲੇਸ਼ਾਹ ਵਿਖੇ 2 ਧਿਰਾਂ ਵਿਚਾਲੇ ਹੋਈ ਲੜਾਈ ਦੇ ਦੌਰਾਨ ਹੋਈ ਗੋਲੀਬਾਰੀ ਵਿਚ ਦੋਵਾਂ ਧਿਰਾਂ ਦੇ 6 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਸੰਗਤਪਾਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਮੱਲੇਸ਼ਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਸਤੰਬਰ ਨੂੰ ਅਸੀਂ ਜ਼ੀਰਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰੈਲੀ ਵਿਚ ਆਏ ਸੀ। ਉਸ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਸ਼ਾਮ ਸਮੇਂ ਲਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਗਲੀ ਵਿਚ ਜਾਂਦਿਆਂ ਆਪਣੇ ਮੋਟਰਸਾਈਕਲ ’ਤੇ ਸਾਡਾ ਪਿੱਛਾ ਕੀਤਾ ਅਤੇ ਗਾਲੀ ਗਲੋਚ ਕੀਤਾ। ਸੰਗਤਪਾਲ ਸਿੰਘ ਨੇ ਦੱਸਿਆ ਕਿ ਏਸੇ ਗੱਲ ਨੂੰ ਲੈ ਕੇ ਅੱਜ ਸਵੇਰੇ ਫਿਰ ਦੋਵਾਂ ਧਿਰਾਂ ਦਾ ਬੋਲ ਬੁਲਾਰਾ ਹੋਇਆ ਅਤੇ ਅਸੀਂ ਆਪਣੇ ਬੰਦੇ ਇਕੱਠੇ ਕਰ ਲਏ। ਉਸ ਨੇ ਦੱਸਿਆ ਕਿ ਇਸ ਦੌਰਾਨ ਲਖਵੀਰ ਸਿੰਘ ਆਪਣੇ ਘਰੋਂ ਪਿਸਤੌਲ ਕੱਢ ਲਿਆਇਆ ਅਤੇ ਸਾਡੇ ਉੱਪਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਇਸ ਦੌਰਾਨ ਲਖਵੀਰ ਸਿੰਘ ਨੇ ਜਦੋਂ ਮੇਰੇ ਬਾਪ ਚਰਨ ਸਿੰਘ ਵੱਲ ਫਾਇਰ ਕੀਤਾ ਤਾਂ ਮੈਂ ਆਪਣੇ ਬਾਪ ਦਾ ਬਚਾਅ ਕਰ ਲਈ ਅੱਗੇ ਆ ਗਿਆ। ਜਿਸ ਦੌਰਾਨ ਮੇਰੇ ਗੋਲੀ ਲੱਗ ਗਈ। ਉਸ ਨੇ ਦੱਸਿਆ ਕਿ ਲਖਵੀਰ ਸਿੰਘ ਵਲੋਂ 5-6 ਰਾਊਂਡ ਫਾਇਰ ਕੀਤੇ ਗਏ। ਜਿਸ ਵਿਚ ਮੇਰੇ ਤੋਂ ਇਲਾਵਾ ਮੇਰਾ ਭਰਾ ਗੋਬਿੰਦ ਸਿੰਘ, ਜਸ਼ਨਦੀਪ ਸਿੰਘ ਪੁੱਤਰ ਸੁਖਦੀਪ ਸਿੰਘ ਅਤੇ ਸੁਖਮਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀਆਨ ਪਿੰਡ ਮੱਲੇਸ਼ਾਹ ਵੀ ਜ਼ਖਮੀ ਹੋ ਗਏ। ਇਸ ਦੌਰਾਨ ਜ਼ਖਮੀ ਵਿਅਕਤੀਆਂ ਦੀ ਧਿਰ ਵਲੋਂ ਵੀ ਲਖਵੀਰ ਸਿੰਘ ਦਾ ਟਰੈਕਟਰ ਖੋਹ ਕੇ ਉਸ ਦੇ ਸੱਟਾਂ ਮਾਰਨ ਦੀ ਜਾਣਕਾਰੀ ਮਿਲੀ ਹੈ। ਲਖਵੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਹੈ। ਇਸ ਸਬੰਧ ਵਿਚ ਜਦੋਂ ਡੀ.ਐਸ.ਪੀ.ਜ਼ੀਰਾ ਜਸਪਾਲ ਸਿੰਘ ਢਿੱਲੋਂ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਪਿੰਡ ਮੱਲੇਸ਼ਾਹ ਵਿਖੇ ਦੋਵਾਂ ਧਿਰਾਂ ਦੀ ਹੋਈ ਲੜਾਈ ਦੇ ਦੌਰਾਨ ਚੱਲੀ ਗੋਲੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਧਿਰਾਂ ਦੀ ਕੋਈ ਰਾਜਨੀਤਿਕ ਲੜਾਈ ਨਹੀਂ ਹੋਈ, ਬਲਕਿ ਦੋਵਾਂ ਧਿਰਾਂ ਦੀ ਪਿੰਡ ਪੱਧਰ ’ਤੇ ਪਹਿਲਾਂ ਤੋਂ ਹੀ ਆਪਸੀ ਖਹਿਬਾਜੀ ਚੱਲ ਰਹੀ ਸੀ ਅਤੇ ਪਰਸੋਂ ਵੀ ਇਹਨਾਂ ਦਾ ਆਪਸ ਵਿਚ ਝਗੜਾ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚੋਂ ਇਕ ਧਿਰ ਦੇ ਚਾਰ ਅਤੇ ਦੂਸਰੀ ਧਿਰ ਦੇ 2 ਵਿਅਕਤੀ ਜ਼ਖਮੀ ਹੋਏ ਹਨ । ਜਿਸ ਕਰਕੇ ਦੋਵਾਂ ਧਿਰਾਂ ’ਤੇ ਕਰਾਸ ਪਰਚਾ ਦਰਜ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ‘ ਮੰਤਰਾ’ ਤੋਂ ਮੰਗਵਾਏ ਸਾਮਾਨ ਦੀ ਰਿਟਰਨ ਬਣੀ ਆਨਲਾਈਨ ਠੱਗੀ ਦਾ ਕਾਰਨ ਅਗਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਦੀ ਫ਼ਿਰੋਜ਼ਪੁਰ ਸ਼ਹਿਰ ’ਚ ਅਚਨਚੇਤ ਛਾਪੇਮਾਰੀ, ਕੱਟੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।