ਡਾਕਟਰ ਦੀ ਅਣਗਹਿਲੀ ਨਾਲ ਮਰੀਜ਼ ਦੀ ਹੋਈ ਮੌਤ
ਜ਼ੀਰਾ, 3 ਸਤੰਬਰ(ਪ੍ਰਤਾਪ ਸਿੰਘ ਹੀਰਾ)- ਸਿਵਲ ਹਸਪਤਾਲ ਜ਼ੀਰਾ ਵਿਚ ਅੱਜ ਡਾਕਟਰਾਂ ਦੀ ਅਣਗਹਿਲੀ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰੂਪ ਸਿੰਘ ਪਿੰਡ ਫੱਤੇਵਾਲਾ ਥਾਣਾ ਮੱਲਾਂਵਾਲਾ ਅਤੇ ਸੁਨੀਲ ਕੁਮਾਰ ਵਾਸੀ ਖੇਮਕਰਨ ਨੇ ਦੱਸਿਆ ਕਿ ਉਸ ਦੇ ਭਰਾ ਕੁਲਵੰਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਫੱਤੇਵਾਲਾ ਦੀ ਤਬੀਅਤ ਅਚਾਨਕ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਦੇ ਚਲਦਿਆਂ ਉਸ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ ਪਰ ਹਸਪਤਾਲ ਦੇ ਡਾਕਟਰਾਂ ਵਲੋਂ ਕਿਹਾ ਗਿਆ ਕਿ ਪਹਿਲਾਂ ਪਰਚੀ ਕਟਵਾ ਕੇ ਲਿਆਓ।
ਜ਼ੀਰਾ, 3 ਸਤੰਬਰ(ਪ੍ਰਤਾਪ ਸਿੰਘ ਹੀਰਾ)- ਸਿਵਲ ਹਸਪਤਾਲ ਜ਼ੀਰਾ ਵਿਚ ਅੱਜ ਡਾਕਟਰਾਂ ਦੀ ਅਣਗਹਿਲੀ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰੂਪ ਸਿੰਘ ਪਿੰਡ ਫੱਤੇਵਾਲਾ ਥਾਣਾ ਮੱਲਾਂਵਾਲਾ ਅਤੇ ਸੁਨੀਲ ਕੁਮਾਰ ਵਾਸੀ ਖੇਮਕਰਨ ਨੇ ਦੱਸਿਆ ਕਿ ਉਸ ਦੇ ਭਰਾ ਕੁਲਵੰਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਫੱਤੇਵਾਲਾ ਦੀ ਤਬੀਅਤ ਅਚਾਨਕ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਦੇ ਚਲਦਿਆਂ ਉਸ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ ਪਰ ਹਸਪਤਾਲ ਦੇ ਡਾਕਟਰਾਂ ਵਲੋਂ ਕਿਹਾ ਗਿਆ ਕਿ ਪਹਿਲਾਂ ਪਰਚੀ ਕਟਵਾ ਕੇ ਲਿਆਓ। ਜਦੋਂ ਅਸੀਂ ਪਰਚੀ ਕਟਵਾ ਕੇ ਗਏ ਤਾਂ ਸਾਡੇ ਮਰੀਜ਼ ਨੂੰ ਮੁਢਲੀ ਸਹਾਇਤਾ ਦੇਣ ਦੀ ਬਜਾਏ ਅੱਠ ਨੰਬਰ ਕਮਰੇ ਵਿਚ ਭੇਜ ਦਿੱਤਾ ਗਿਆ ਜਿੱਥੇ ਸਾਡਾ ਮਰੀਜ਼ ਦੋ ਘੰਟੇ ਬਿਨਾਂ ਇਲਾਜ ਤੋਂ ਤੜਫਦਾ ਰਿਹਾ ਪਰ ਕਿਸੇ ਵੀ ਡਾਕਟਰ ਨੇ ਮਰੀਜ਼ ਨੂੰ ਚੈੱਕ ਤੱਕ ਨਹੀਂ ਕੀਤਾ। ਜਦੋਂ ਅਸੀਂ ਵਾਰ ਵਾਰ ਡਾਕਟਰ ’ਤੇ ਜ਼ੋਰ ਪਾਇਆ ਤਾਂ ਉਸ ਨੇ ਕਿਹਾ ਕਿ ਡਾਕਟਰ ਪੋਸਟਮਾਰਟਮ ਕਰ ਰਿਹਾ ਹੈ। ਉਸ ਤੋਂ ਬਾਅਦ ਹੀ ਤੁਹਾਡਾ ਮਰੀਜ਼ ਵੇਖਾਂਗੇ ਜਿਸ ਦੇ ਚਲਦਿਆਂ ਮੌਕੇ ’ਤੇ ਇਲਾਜ ਨਾ ਹੋਣ ਕਰਕੇ ਸਾਡੇ ਭਰਾ ਦੀ ਮੌਤ ਹੋ ਗਈ। ਉਸ ਤੋਂ ਬਾਅਦ ਡਾਕਟਰਾਂ ਨੇ ਫਟਾਫਟ ਰਜਿਸਟਰ ਵਿਚ ਵੀ ਸਾਡੇ ਮਰੀਜ਼ ਦਾ ਨਾਮ ਵੀ ਲਿਖ ਦਿੱਤਾ ਤੇ ਅੰਦਰੋਂ ਕੁੰਡੀ ਲਾ ਕੇ ਮਰੀਜ਼ ਨੂੰ ਚੈੱਕ ਕਰਨ ਲੱਗ ਪਏ। ਉਹਨਾਂ ਦੱਸਿਆ ਕਿ ਸਾਡਾ ਮਰੀਜ਼ ਸਾਡੇ ਨਾਲ ਤੁਰ ਕੇ ਹਸਪਤਾਲ ਵਿਚ ਆਇਆ ਸੀ। ਉਹਨਾਂ ਮੰਗ ਕੀਤੀ ਕਿ ਦੋਸ਼ੀ ਡਾਕਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।