27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਫੂਡ ਸੇਫ਼ਟੀ ਟੀਮ ਫ਼ਿਰੋਜ਼ਪੁਰ ਵਲੋਂ ਤੜਕਸਾਰ ਵਿਸ਼ੇਸ਼ ਚੈਕਿੰਗ

ਬਾਹਰੋਂ ਆਉਣ ਵਾਲੇ ਖੋਏ ਅਤੇ ਮਠਿਆਈਆਂ ਦੀ ਸਖ਼ਤ ਨਿਗਰਾਨੀ ਨਾਲ ਹੋਵੇਗੀ ਜਾਂਚ ਫ਼ਿਰੋਜ਼ਪੁਰ, 26 ਅਗਸਤ (ਕੁਲਬੀਰ ਸਿੰਘ ਸੋਢੀ)-ਫੂਡ ਸੇਫ਼ਟੀ ਵਿੰਗ ਫ਼ਿਰੋਜ਼ਪੁਰ ਵਲੋਂ ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ਵਿਚ ਤੜਕਸਾਰ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਚੌਂਕਾਂ ਵਿਖੇ ਨਾਕਾਬੰਦੀ ਕਰਕੇ ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਖੋਏ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਸਖ਼ਤ ਨਿਗਰਾਨੀ ਕੀਤੀ ਗਈ।

ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਤੜਕਸਾਰ ਦੁਕਾਨਾਂ ਦੀ ਕੀਤੀ ਚੈਕਿੰਗ ਦੀਆਂ ਤਸਵੀਰਾਂ। ਅਜੀਤ ਤਸਵੀਰਾਂ 27-08-2026
ਬਾਹਰੋਂ ਆਉਣ ਵਾਲੇ ਖੋਏ ਅਤੇ ਮਠਿਆਈਆਂ ਦੀ ਸਖ਼ਤ ਨਿਗਰਾਨੀ ਨਾਲ ਹੋਵੇਗੀ ਜਾਂਚ
ਫ਼ਿਰੋਜ਼ਪੁਰ, 26 ਅਗਸਤ (ਕੁਲਬੀਰ ਸਿੰਘ ਸੋਢੀ)-ਫੂਡ ਸੇਫ਼ਟੀ ਵਿੰਗ ਫ਼ਿਰੋਜ਼ਪੁਰ ਵਲੋਂ ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ਵਿਚ ਤੜਕਸਾਰ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਚੌਂਕਾਂ ਵਿਖੇ ਨਾਕਾਬੰਦੀ ਕਰਕੇ ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਖੋਏ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਸਖ਼ਤ ਨਿਗਰਾਨੀ ਕੀਤੀ ਗਈ। ਫੂਡ ਸੇਫ਼ਟੀ ਟੀਮ ਵਲੋਂ ਬੱਸਾਂ ਅਤੇ ਹੋਰ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਬਾਹਰੋਂ ਬਿਨਾਂ ਉਚਿੱਤ ਸਰੋਤ ਅਤੇ ਰਿਕਾਰਡ ਦੇ ਲਿਆਂਦੇ ਜਾ ਰਹੇ ਖੋਏ ਜਾਂ ਹੋਰ ਦੁੱਧ ਉਤਪਾਦਾਂ ਦੀ ਗੈਰ-ਕਾਨੂੰਨੀ ਸਪਲਾਈ ਨੂੰ ਰੋਕਿਆ ਜਾ ਸਕੇ। ਇਸ ਦੇ ਚੱਲਦੇ ਚੈਕਿੰਗ ਦੌਰਾਨ ਖੋਏ ਦੀ ਕੋਈ ਸ਼ੱਕੀ ਖੇਪ ਬਰਾਮਦ ਨਾ ਹੋਣ ਉਪਰੰਤ ਟੀਮ ਵਲੋਂ ਤੁਰੰਤ ਬਾਅਦ ਸ਼ਹਿਰ ਦੀਆਂ ਵੱਖ-ਵੱਖ ਮਠਿਆਈਆਂ ਦੀਆਂ ਵੱਡੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮਠਿਆਈਆਂ ਦੇ ਨਿਰਮਾਣ ਸਥਾਨਾਂ ’ਤੇ ਸਫ਼ਾਈ-ਸੁਥਰਾਈ, ਕੱਚੇ ਮਾਲ ਦੀ ਗੁਣਵੱਤਾ, ਪਾਣੀ ਦੀ ਸਫ਼ਾਈ, ਕਰਮਚਾਰੀਆਂ ਦੀ ਨਿੱਜੀ ਸਫ਼ਾਈ ਅਤੇ ਭੋਜਨ ਸੁਰੱਖਿਆ ਅਤੇ ਸਫ਼ਾਈ ਦੀ ਜਾਂਚ ਕੀਤੀ ਗਈ। ਟੀਮ ਵਲੋਂ ਮਿਠਾਈ ਵਿਕਰੇਤਾਵਾਂ ਅਤੇ ਨਿਰਮਾਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਖ਼ੁਰਾਕ ਸੁਰੱਖਿਆ ਅਤੇ ਮਿਆਰ ਐਕਟ ਅਤੇ ਇਸ ਅਧੀਨ ਬਣੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਫੂਡ ਬਿਜ਼ਨਸ ਆਪੇ੍ਰਟਰਾਂ ਨੂੰ ਵਿਸ਼ੇਸ਼ ਤੌਰ ’ਤੇ ਹਦਾਇਤ ਕੀਤੀ ਗਈ ਕਿ ਮਠਿਆਈਆਂ ਬਣਾਉਣ ਵਾਲੇ ਸਥਾਨਾਂ ’ਤੇ ਗੰਦਗੀ, ਕੂੜਾ-ਕਰਕਟ, ਮੱਖੀਆਂ-ਮੱਛਰ ਅਤੇ ਹੋਰ ਕੀੜੇ-ਮਕੌੜਿਆਂ ਦੀ ਮੌਜੂਦਗੀ ਨਾ ਹੋਵੇ ਅਤੇ ਵਰਕਰਾਂ ਵਲੋਂ ਸਾਫ਼-ਸੁਥਰੇ ਦਸਤਾਨੇ, ਐਪਰਨ ਅਤੇ ਸੁਰੱਖਿਆ ਵਾਲੇ ਕੱਪੜੇ ਦੀ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਮਠਿਆਈਆਂ ਬਣਾਉਣ ਲਈ ਸਾਫ਼ ਅਤੇ ਸੁਰੱਖਿਅਤ ਪਾਣੀ ਦੀ ਵਰਤੋਂ ਕੀਤੀ ਜਾਵੇ। ਫੂਡ ਸੇਫ਼ਟੀ ਟੀਮ ਵਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਮਠਿਆਈਆਂ ਵਿਚ ਅਣਅਧਿਕਾਰਤ/ਗੈਰ-ਮਨਜ਼ੂਰ ਰੰਗ, ਹਾਨੀਕਾਰਕ ਜਾਂ ਗੈਰ-ਮਨਜ਼ੂਰ ਅਤੇ ਹੋਰ ਅਣਉੱਚਿਤ ਪਦਾਰਥਾਂ ਦੀ ਵਰਤੋਂ ਨਾ ਕੀਤੀ ਜਾਵੇ। ਫੂਡ ਸੇਫ਼ਟੀ ਅਫ਼ਸਰ ਅਭਿਨਵ ਕੁਮਾਰ ਨੇ ਕਿਹਾ ਕਿ ਮਠਿਆਈਆਂ ਤਿਆਰ ਕਰਨ ਵਾਲੇ ਸਾਰੇ ਦੁਕਾਨਦਾਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਜਿਹੇ ਸੁਰੱਖਿਅਤ ਅਤੇ ਸਾਫ਼-ਸੁਥਰੇ ਉਤਪਾਦ ਤਿਆਰ ਕਰਨੇ ਚਾਹੀਦੇ ਹਨ, ਜੋ ਉਹ ਖ਼ੁਦ ਆਪਣੇ ਪਰਿਵਾਰ ਸਮੇਤ ਖਾਣ ਵਿਚ ਵੀ ਸੰਕੋਚ ਨਾ ਕਰਨ ਅਤੇ ਜੋ ਆਮ ਜਨਤਾ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਪਰੋਸੇ ਜਾ ਸਕਣ।
ਪਿਛਲੀ ਖ਼ਬਰ ਝਾੜੀਆਂ ਕੋਲ ਗਾਹਕਾਂ ਦੀ ਉਡੀਕ ਕਰ ਰਿਹਾ ਸੀ ਹੈਰੋਇਨ ਤਸਕਰ, ਪੁਲਿਸ ਨੇ ਦਬੋਚਿਆ ਅਗਲੀ ਖ਼ਬਰ ਸ਼ਹੀਦਾਂ ਦੀ ਧਰਤੀ ਹੁਸੈਨੀਵਾਲਾ ਤੋਂ ‘ਬਦਲਾਅ ਜ਼ਰੂਰੀ ਹੈ’ ਰੈਲੀ ਲਈ ਮਸ਼ਾਲ ਮਾਰਚ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।