ਅਮਨਦੀਪ ਹਸਪਤਾਲ ਵਲੋਂ ਲੋਕਾਂ ਦੀਆਂ ਸਿਹਤ ਸੁਵਿਧਾਵਾਂ ਨੂੰ ਦੇਖਦੇ ਨਵੀਆਂ ਸੇਵਾਵਾਂ ਸ਼ੁਰੂ ਆਯੁਸ਼ਮਾਨ ਕਾਰਡਧਾਰਕਾਂ ਨੂੰ ਅਮਨਦੀਪ ਹਸਪਤਾਲ ਵਿਚ ਮਿਲੇਗਾ ਮੁਫ਼ਤ ਇਲਾਜ
ਫ਼ਿਰੋਜ਼ਪੁਰ, 20 ਅਗਸਤ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਦੇ ਮੋਗਾ ਰੋਡ ਸਥਿਤ ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਤਹਿਤ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਅਧੀਨ ਸੂਚੀਬੱਧਤਾ ਹਾਸਿਲ ਕੀਤੀ ਹੈ। ਇਸ ਤਹਿਤ ਯੋਗ ਆਯੁਸ਼ਮਾਨ ਕਾਰਡਧਾਰਕ ਹੁਣ ਹਸਪਤਾਲ ਵਿਚ ਵੱਖ-ਵੱਖ ਮਾਹਿਰ ਡਾਕਟਰੀ ਸੇਵਾਵਾਂ ਦਾ ਮੁਫ਼ਤ ਲਾਭ ਲੈ ਸਕਣਗੇ।
ਅਜੀਤ ਡੈਸਕ
21-08-2026