20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜਦੋਂ ‘ਮੋਰ’ ਕੰਪਨੀ ਨੂੰ ਗਾਹਕ ਤੋਂ ਅਧਿਕਤਮ ਖ਼ਰੀਦ ਮੁੱਲ ਤੋਂ ਵੱਧ ਪੈਸੇ ਵਸੂਲਣੇ ਪਏ ਮਹਿੰਗੇ ਕੰਪਨੀ ਨੂੰ ਵੱਧ ਵਸੂਲੇ 170 ਰੁ. ਦਾ ਪਿਆ 25 ਹਜ਼ਾਰ ਜੁਰਮਾਨਾ

ਮੁੱਦਕੀ ,19 ਅਗਸਤ (ਭੁਪਿੰਦਰ ਸਿੰਘ)-‘ਮੋਰ’ ਕੰਪਨੀ ਨੂੰ ਵੱਧ ਪੈਸੇ ਵਸੂਲਣੇ ਉਸ ਸਮੇਂ ਮਹਿੰਗੇ ਪੈ ਗਏ, ਜਦੋਂ ਖਪਤਕਾਰ ਨੇ ਆਪਣਾ ਹੱਕ ਲੈਣ ਲਈ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਫ਼ਿਰੋਜ਼ਪੁਰ ਦਾ ਦਰਵਾਜ਼ਾ ਖੜਕਾ ਦਿੱਤਾ। ਕਸਬਾ ਮੁੱਦਕੀ ਦੇ ਕੁਲਵੰਤ ਰਾਏ ਕਟਾਰੀਆ ਨੇ ਦੱਸਿਆ ਕਿ 20 ਨਵੰਬਰ 2024 ਨੂੰ ‘ਮੋਰ’ ਰਿਟੇਲ ਪ੍ਰਾਈਵੇਟ ਲਿਮਟਿਡ ਮੋਗਾ ਦੇ ਸਟੋਰ ਤੋਂ ਸੈਂਪੂ ਖ਼ਰੀਦਿਆ।

ਅਜੀਤ ਡੈਸਕ 20-08-2026
ਮੁੱਦਕੀ ,19 ਅਗਸਤ (ਭੁਪਿੰਦਰ ਸਿੰਘ)-‘ਮੋਰ’ ਕੰਪਨੀ ਨੂੰ ਵੱਧ ਪੈਸੇ ਵਸੂਲਣੇ ਉਸ ਸਮੇਂ ਮਹਿੰਗੇ ਪੈ ਗਏ, ਜਦੋਂ ਖਪਤਕਾਰ ਨੇ ਆਪਣਾ ਹੱਕ ਲੈਣ ਲਈ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਫ਼ਿਰੋਜ਼ਪੁਰ ਦਾ ਦਰਵਾਜ਼ਾ ਖੜਕਾ ਦਿੱਤਾ। ਕਸਬਾ ਮੁੱਦਕੀ ਦੇ ਕੁਲਵੰਤ ਰਾਏ ਕਟਾਰੀਆ ਨੇ ਦੱਸਿਆ ਕਿ 20 ਨਵੰਬਰ 2024 ਨੂੰ ‘ਮੋਰ’ ਰਿਟੇਲ ਪ੍ਰਾਈਵੇਟ ਲਿਮਟਿਡ ਮੋਗਾ ਦੇ ਸਟੋਰ ਤੋਂ ਸੈਂਪੂ ਖ਼ਰੀਦਿਆ। ਜਿਸ ’ਤੇ ਅਧਿਕਤਮ ਖ਼ਰੀਦ ਮੁੱਲ 989 ਰੁਪਏ ਛਪਿਆ ਹੋਇਆ ਸੀ। ਪਰੰਤੂ ਰਿਟੇਲ ਹਾਊਸ ਵਲੋਂ ਉਸ ਤੋਂ 1159 ਰੁਪਏ ਵਸੂਲੇ ਗਏ। ਕਟਾਰੀਆ ਨੇ ਦੱਸਿਆ ਕਿ ਉਸ ਵਲੋਂ ਇਤਰਾਜ਼ ਕਰਨ ’ਤੇ ਸਟੋਰ ਦੇ ਕਰਮਚਾਰੀਆਂ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਮੈਨੂੰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਫ਼ਿਰੋਜ਼ਪੁਰ ਦਾ ਦਰਵਾਜ਼ਾ ਖੜਕਾਇਆ ਅਤੇ ਆਪਣੇ ਸਬੂਤ ਪੇਸ਼ ਕੀਤੇ। ਕਮਿਸ਼ਨ ਨੇ ਸਬੂਤਾਂ ਦੇ ਆਧਾਰ ’ਤੇ ਫ਼ੈਸਲਾ ਸੁਣਾਉਂਦਿਆਂ ‘ਮੋਰ’ ਰਿਟੇਲ ਸਟੋਰ ਨੂੰ ਹੁਕਮ ਦਿੱਤੇ ਕਿ ਉਹ ਖਪਤਕਾਰ ਤੋਂ ਵੱਧ ਵਸੂਲੇ 170 ਰੁਪਏ 12 ਫ਼ੀਸਦੀ ਸਾਲਾਨਾ ਦਰ ਸਾਲ ਵਿਆਜ਼ ਸਮੇਤ ਵਾਪਸ ਕਰੇ। ਇਸ ਤੋਂ ਇਲਾਵਾ ਖਪਤਕਾਰ ਵਲੋਂ ਝੱਲੀ ਮਾਨਸਿਕ ਪ੍ਰੇਸ਼ਾਨੀ ਅਤੇ ਮੁਕੱਦਮੇਬਾਜ਼ੀ ਦੇ ਖ਼ਰਚ ਵਜੋਂ 25 ਹਜ਼ਾਰ ਰੁਪਏ ਦਾ ਵਾਧੂ ਮੁਆਵਜ਼ਾ 45 ਦਿਨਾਂ ਦੇ ਅੰਦਰ ਕੰਪਨੀ ਵਲੋਂ ਖਪਤਕਾਰ ਨੂੰ ਦੇਣ ਦਾ ਹੁਕਮ ਦਿੱਤਾ। ਕਟਾਰੀਆ ਨੇ ਇਨਸਾਫ਼ ਦਵਾਉਣ ਲਈ ਪੰਜਾਬ ਸਰਕਾਰ ਅਤੇ ਕਮਿਸ਼ਨ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਰਹੱਦ ’ਤੇ ਡਰੋਨ ਰਾਹੀਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ ਅਗਲੀ ਖ਼ਬਰ ਮਿਲਾਵਟੀ ਮਠਿਆਈਆਂ ਦੀ ਵਿਕਰੀ ਨੂੰ ਲੈ ਕੇ ਲੋਕਾਂ ’ਚ ਚਿੰਤਾ ਸਿਹਤ ਵਿਭਾਗ ਤੋਂ ਸਖ਼ਤ ਕਾਰਵਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।