ਜ਼ਮੀਨ ਦੀ ਗਲਤ ਗਾਰੰਟੀ ਦੇ
ਕੇ ਟਰੈਕਟਰ ਖਰੀਦਣ ਅਤੇ ਧੋਖਾਧੜੀ ਕਰਨ ’ਚ 2 ਵਿਅਕਤੀਆਂ ’ਤੇ ਮੁਕੱਦਮਾ ਦਰਜ
ਫ਼ਿਰੋਜ਼ਪੁਰ, 16 ਅਗਸਤ (ਰਾਕੇਸ਼ ਚਾਵਲਾ)-ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਇਕ ਧੋਖਾਧੜੀ ਅਤੇ ਜ਼ਮੀਨ ਦੀ ਗਲਤ ਗਾਰੰਟੀ ਦੇ ਕੇ ਟਰੈਕਟਰ ਖਰੀਦਣ ਦੇ ਦੋਸ਼ ’ਚ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਦਰਖ਼ਾਸਤੀ ਸੁੱਚਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਕੰਧਾ ਵਲੀਆ ਥਾਣਾ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਦੀ ਦਰਖ਼ਾਸਤ ’ਤੇ ਕੀਤੀ ਗਈ ਹੈ।
ਫ਼ਿਰੋਜ਼ਪੁਰ, 16 ਅਗਸਤ (ਰਾਕੇਸ਼ ਚਾਵਲਾ)-ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਇਕ ਧੋਖਾਧੜੀ ਅਤੇ ਜ਼ਮੀਨ ਦੀ ਗਲਤ ਗਾਰੰਟੀ ਦੇ ਕੇ ਟਰੈਕਟਰ ਖਰੀਦਣ ਦੇ ਦੋਸ਼ ’ਚ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਦਰਖ਼ਾਸਤੀ ਸੁੱਚਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਕੰਧਾ ਵਲੀਆ ਥਾਣਾ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਦੀ ਦਰਖ਼ਾਸਤ ’ਤੇ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਉਰਫ਼ ਛਿੰਦਾ ਪੁੱਤਰ ਸਵਰਨ ਸਿੰਘ ਵਾਸੀ ਅਜੀਤ ਸਿੰਘ ਵਾਲਾ ਲੁਹਾਮ ਅਤੇ ਚੰਦਰਕਾਂਤ ਕਰਮਚਾਰੀ ਐੱਲ. ਐਂਡ ਟੀ. ਫਾਈਨਾਂਸ, ਫਿਰੋਜ਼ਪੁਰ ਨਾਮਕ ਦੋਸ਼ੀਆਂ ਵਿਰੁੱਧ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੀੜ੍ਹਤ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਸੁਖਵਿੰਦਰ ਸਿੰਘ ਨੇ ਦਰਖ਼ਾਸਤੀ ਦੀ ਮਾਲਕੀ ਵਾਲੀ ਜ਼ਮੀਨ ਦੀ ਗਲਤ ਢੰਗ ਨਾਲ ਗਾਰੰਟੀ ਦੇ ਕੇ ਟਰੈਕਟਰ ਖਰੀਦਿਆ। ਇਸ ਤੋਂ ਬਾਅਦ ਦਰਖ਼ਾਸਤੀ ਦੀ ਉਸੇ ਜ਼ਮੀਨ ਨੂੰ ਕੁਰਕ ਕਰਵਾ ਕੇ ਉਸ ਨਾਲ ਵੱਡੀ ਧੋਖਾਧੜੀ ਅਤੇ ਫ਼ਰਾਡ ਕੀਤਾ ਗਿਆ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਪ ਕਪਤਾਨ ਪੁਲਿਸ (ਸ਼ਹਿਰੀ), ਫਿਰੋਜ਼ਪੁਰ ਵਲੋਂ ਬਾਰੀਕੀ ਨਾਲ ਇਨਕੁਆਰੀ ਕੀਤੀ ਗਈ। ਇਨਕੁਆਰੀ ਦੀ ਰਿਪੋਰਟ ਤੋਂ ਬਾਅਦ ਡਿਪਟੀ ਡੀ.ਏ. (ਲੀਗਲ) ਦੀ ਕਾਨੂੰਨੀ ਰਾਏ ਪ੍ਰਾਪਤ ਕੀਤੀ ਗਈ। ਕਾਨੂੰਨੀ ਰਾਏ ਅਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਦੇ ਹੁਕਮਾਂ ਅਨੁਸਾਰ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 143 ਮਿਤੀ 14 ਅਗਸਤ 2026 ਰਜਿਸਟਰ ਕੀਤਾ ਗਿਆ ਹੈ। ਪੁਲਿਸ ਵਲੋਂ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤਫ਼ਤੀਸ਼ੀ ਮਾਮਲੇ ਦੀ ਅਗਲੇਰੀ ਜਾਂਚ ਏ.ਐੱਸ.ਆਈ ਸਲਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।